ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਪ੍ਰਧਾਨਗੀ ਹੇਠ ਸੀ.ਆਰ.ਐਮ ਸਕੀਮ ਅਧੀਨ ਖੇਤੀ ਮਸ਼ੀਨਰੀ/ਸੰਦਾਂ ਦਾ ਡਰਾਅ ਕੱਢਿਆ
5 Dariya News
ਸ੍ਰੀ ਮੁਕਤਸਰ ਸਾਹਿਬ 19-Jul-2024
ਸੀ.ਆਰ.ਐਮ ਸਕੀਮ ਸਾਲ 2024—25 ਅਧੀਨ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਵੱਲੋਂ ਖੇਤੀ ਮਸ਼ੀਨਰੀ ਉਪਦਾਨ ਤੇ ਲੈਣ ਲਈ ਆਨਲਾਈਨ ਦਰਖਾਸਤਾਂ ਅਪਲਾਈ ਕੀਤੀਆਂ ਗਈਆਂ ਸਨ।ਇਹਨਾਂ ਅਪਲਾਈ ਹੋਈਆਂ ਦਰਖਾਸਤਾਂ ਦਾ ਅੱਜ 3 ਵਾਰ ਕੰਪਿਊਟਰਾਈਜ਼ਡ ਰੈਡੇਮਾਈਜੇਸ਼ਨ ਸਿਸਟਮ ਰਾਂਹੀ ਸ੍ਰੀ ਹਰਪ੍ਰੀਤ ਸਿੰਘ ਸੂਦਨ ਚੇਅਰਮੈਨ—ਕਮ— ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸਮੂਹ ਕਮੇਟੀ ਮੈਬਰਾਂ ਅਤੇ ਦੀ ਮੋਜੂਦਗੀ ਵਿੱਚ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਿਆ ਗਿਆ ਅਤੇ ਮੌਕੇ ਤੇ ਵੀਡਿਓਗ੍ਰਾਫੀ ਵੀ ਕਰਵਾਈ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸੁਝਾਅ ਦਿੱਤੇ ਗਏ ਕਿ ਇਹਨਾ ਮਸ਼ੀਨਾਂ ਦੀ ਵੱਧ ਤੋ ਵੱਧ ਵਰਤੋ ਕੀਤੀ ਜਾਵੇ ਅਤੇ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾ ਕਿਰਾਏ ਤੇ ਵੀ ਮੁੱਹਈਆ ਕਰਵਾਈਆ ਜਾ ਰਹੀਆਂ ਹਨ ਤਾਂ ਜੋ ਅੱਗ ਲੱਗਣ ਦੀ ਘਟਨਾਵਾ ਨੂੰ ਠੱਲ ਪਾਈ ਜਾ ਸਕੇ ਅਤੇ ਵਾਤਾਵਰਨ ਨੂੰ ਦੂਸਿਤ ਹੋਣ ਤੋ ਬਚਾਇਆ ਜਾ ਸਕੇ। ਡਾ. ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫਸਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋ ਕਿਸਾਨਾਂ ਨੂੰ ਦੱਸਿਆ ਗਿਆ ਕਿ ਐਗਰੀ ਮਸ਼ੀਨਰੀ ਪੋਰਟਲ ਰਾਹੀ ਕਿਸਾਨਾਂ ਨੂੰ ਸੈਕਸ਼ਨ ਪੱਤਰ ਜਾਰੀ ਕਰ ਦਿੱਤੇ ਜਾਣਗੇ ਅਤੇ ਨਾਲ ਹੀ ਅਪੀਲ ਕੀਤੀ ਗਈ ਗਈ ਕਿ ਸ਼ੈਕਸ਼ਨ ਮਸ਼ੀਨਾਂ ਦੀ ਜਲਦ ਤੋ ਜਲਦ ਖਰੀਦ ਕਰ ਲਈ ਜਾਵੇ।
ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਵੱਲਂੋ ਅਪਲਾਈ ਹੋਈਆਂ ਦਰਖਾਸਤਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਨਿੱਜੀ ਕਿਸਾਨਾਂ ਵੱਲੋਂ 1125 ਦਰਖਾਸਤਾ ਅਪਲਾਈ ਹੋਈਆਂ ਸਨ, ਜਿਨ੍ਹਂਾ ਵਿੱਚੋ 82 ਕਿਸਾਨਾ ਵੱਲੋਂ ਪਿਛਲੇ 5 ਸਾਲਾਂ ਦੌਰਾਨ ਇਸ ਸਕੀਮ ਅਧੀਨ ਸਬਸਿਡੀ ਦਾ ਲਾਭ ਲੈ ਚੁੱਕੇ ਹਨ ਅਤੇ ਜਿਨ੍ਹਾਂ ਕਿਸਾਨਾਂ ਵੱਲੋਂ ਅਪਲਾਈ ਕਰਨ ਸਮਂੇ ਟੋਕਨ ਮਨੀ ਨਹੀ ਭਰੀ ਗਈ ਉਹਨਾਂ ਕੇਸਾਂ ਨੂੰ ਵੀ ਇਸ ਡਰਾਅ ਵਿੱਚ ਸਾਮਿਲ ਨਹੀ ਕੀਤਾ ਗਿਆ ਹੈ ਬਾਕੀ ਰਹਿੰਦੇ 720 ਮਸ਼ੀਨਾ ਦਾ ਕੰਪਿਊਟਰਾਈਜਡ ਸਿਸਟਮ ਰਾਹੀ ਡਰਾਅ ਕੱਢ ਦਿੱਤਾ ਗਿਆ ਹੈ।