5 Dariya News

ਸੰਸਦ ਵਿੱਚ ਹਲਕੇ ਦੇ ਲੋਕਾਂ ਦੀ ਆਵਾਜ਼ ਬਣ ਕੇ ਗੁੰਜਾਂਗਾ - ਡਾ ਸੁਭਾਸ਼ ਸ਼ਰਮਾ

ਹਰ ਸਮੱਸਿਆ ਦਾ ਹੋਵੇਗਾ ਸੰਜੀਦਗੀ ਨਾਲ ਹੱਲ - ਡਾ ਸੁਭਾਸ਼ ਸ਼ਰਮਾ

5 Dariya News

ਮੋਹਾਲੀ 30-May-2024

ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਹ ਸੰਸਦ ਵਿੱਚ ਹਲਕੇ ਦੇ ਲੋਕਾਂ ਦੀ ਆਵਾਜ਼ ਬਣ ਕੇ ਗੁੰਜਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਰਹਿ ਚੁੱਕੇ ਸੰਸਦ ਮੈਂਬਰ ਸਿਰਫ ਡੰਗ ਟਪਾਊ ਨੀਤੀਆਂ ਤਹਿਤ ਕੰਮ ਕਰਨ ਵਾਲੇ ਸਨ, ਪਰ ਉਹ ਹਲਕੇ ਦੇ ਹਰ ਕੰਮ ਨੂੰ ਸੰਜੀਦਗੀ ਨਾਲ ਨੇਪਰੇ ਚਾੜ੍ਹਨਗੇ।

ਉਨ੍ਹਾਂ ਕਿਹਾ ਕਿ ਯੋਗ ਨੀਤੀਆਂ ਦੀ ਕਮੀਂ ਕਾਰਨ ਹੀ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਪੱਛੜ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਉਹ ਜਿੱਤਣ ਉਪਰੰਤ ਸਾਰੀਆਂ ਕਮੀਆਂ ਦੂਰ ਕਰ ਦੇਣਗੇ।ਉਨ੍ਹਾਂ ਕਿਹਾ ਕਿ ਮੋਹਾਲੀ ਵਿਖੇ ਬਣਨ ਜਾ ਰਹੀ ਆਈ ਟੀ ਹੱਬ ਨਾਲ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਪ੍ਰਾਪਤ ਹੋਵੇਗੀ ਅਤੇ ਉਹ ਆਧੁਨਿਕ ਤਕਨੀਕਾਂ ਨਾਲ ਲੈਸ ਹੋਣਗੇ। ਉਨ੍ਹਾਂ ਅਪੀਲ ਕੀਤੀ ਕਿ ਹਲਕੇ ਦੇ ਵਿਕਾਸ ਲਈ ਭਾਜਪਾ ਨੂੰ ਵੋਟ ਪਾਈ ਜਾਵੇ।

ਉਹਨਾਂ ਕਿਹਾ ਕਿ ਮੋਦੀ ਤੀਜੀ ਵਾਰ ਪੂਰੀ ਮਜਬੂਤੀ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਉਹਨਾਂ ਕਿਹਾ ਕੀ ਕੋਈ ਜਿਆਦਾਤਰ ਸੂਬਿਆ ਵਿੱਚ ਭਾਜਪਾ ਦੀ ਸਰਕਾਰ ਹੈ ਜਿਸ ਨਾਲ ਉੱਥੇ ਡਬਲ ਇੰਜਨ ਵਾਲੀ ਸਰਕਾਰਾਂ ਦਬਾ ਕੇ ਵਿਕਾਸ ਕਰਵਾ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਾਸੀ ਮੋਦੀ ਸਰਕਾਰ ਨੂੰ ਮਜਬੂਤੀ ਦਿੰਦੇ ਹਨ ਤਾਂ ਪੰਜਾਬ ਵੀ ਹੋਰਨਾਂ ਸੂਬਿਆਂ ਵਾਂਗ ਤਰੱਕੀ ਦੇ ਰਾਹ ਤੇ ਤੁਰ ਸਕਦਾ ਹੈ।

जनता की आवाज बनकर संसद में गूंजूंगा : डा. सुभाष शर्मा

हर समस्या का गंभीरता से समाधान किया जाएगा : डा. सुभाष शर्मा

मोहाली

लोकसभा क्षेत्र श्री आनंदपुर साहिब से भारतीय जनता पार्टी के प्रत्याशी डा. सुभाष शर्मा ने कहा कि वह संसद में क्षेत्र के लोगों की आवाज बनेंगे। उन्होंने कहा कि पूर्व सांसद सिर्फ कंजूस नीतियों के तहत काम कर रहे थे, लेकिन वे क्षेत्र का हर काम कर्तव्यनिष्ठा से करेंगे। उन्होंने कहा कि उपयुक्त नीतियों के अभाव में लोकसभा क्षेत्र श्री आनंदपुर साहिब पिछड़ गया है।

उन्होंने कहा कि जीतने के बाद सारी कमियां दूर कर लेंगे। उन्होंने कहा कि मोहाली में आईटी हब बनने से युवाओं को व्यावसायिक प्रशिक्षण मिलेगा और वे आधुनिक तकनीकों से लैस होंगे। उन्होंने अपील की कि क्षेत्र के विकास के लिए भाजपा को वोट देना चाहिए।उन्होंने कहा कि मोदी पूरी ताकत के साथ तीसरी बार देश के प्रधानमंत्री बनने जा रहे हैं।

उन्होंने कहा कि ज्यादातर राज्यों में बीजेपी की सरकार है, जिससे डबल इंजन की सरकारें वहां विकास के काम करवा रही हैं। उन्होंने कहा कि अगर पंजाब के लोग मोदी सरकार को मजबूत करें तो पंजाब भी अन्य राज्यों की तरह प्रगति की राह पर चल सकता है।