5 Dariya News

ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ

5 Dariya News

ਖਰੜ 12-May-2024

ਭਗਵਾਨ ਪਰਸ਼ੂਰਾਮ ਵਿਸ਼ਨੂੰ ਦੇ 6 ਵੇ ਅਵਤਾਰ ਸਨ ਜਿਹਨਾਂ ਨੇ ਆਪਣੇ  ਫਰਸੇ ਨਾਲ ਜੁਲਮ ਦਾ ਨਾਸ਼ ਕੀਤਾ ਸੀ । ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ । ਇਹਨਾਂ ਗੱਲਾਂ ਦਾ ਪ੍ਰਗਟਾਵਾ ਰਾਜਿੰਦਰ ਸਿੰਘ (ਨੰਬਰਦਾਰ ਵਾ ਐਮ.ਸੀ.) ਪੰਜਾਬ ਪ੍ਰਧਾਨ ਵਾਲਮੀਕ ਸਮਾਜ ਵੱਲੋਂ ਅੱਜ ਖਰੜ ਦੇ ਪਰਸ਼ੂਰਾਮ ਭਵਨ ਵਿੱਚ ਕੀਤਾ ਗਿਆ । 

ਪਰਸ਼ੂਰਾਮ ਭਵਨ ਵਿਚ ਅੱਜ ਭਗਵਾਨ ਪਰਸ਼ੂਰਾਮ ਦੀ ਜੈਯੰਤੀ ਦੇ ਅਵਸਰ ਦੇ ਮੌਕੇ ਰਾਜਿੰਦਰ ਸਿੰਘ ਪੰਜਾਬ ਪ੍ਰਧਾਨ ਵੱਲੋਂ ਸੁੰਦਰ ਕਾਂਡ ਦੇ ਪਾਠ ਵਿੱਚ ਹਾਜਰੀ ਲਵਾਈ । ਇਸ ਮੌਕੇ ਤੇ ਸ਼੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਸ਼੍ਰੀ ਕਮਲ ਕਿਸ਼ੋਰ ਵੱਲੋਂ ਰਾਜਿੰਦਰ ਸਿੰਘ ਪੰਜਾਬ ਪ੍ਰਧਾਨ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਬਾਅਦ ਪੰਜਾਬ ਪ੍ਰਧਾਨ ਵੱਲੋਂ ਨਵੇਂ ਉਸਾਰੀ ਅਧੀਨ ਪਰਸ਼ੂਰਾਮ ਮੰਦਿਰ ਨੂੰ ਵੀ ਵੇਖਿਆ ਗਿਆ ਅਤੇ ਇਸ ਕਾਰਜ ਕਰਕੇ ਸ਼੍ਰੀ ਬ੍ਰਾਹਮਣ ਸਭਾ ਖਰੜ ਦੀ ਪ੍ਰਸੰਸਾ ਕੀਤੀ ਗਈ।