5 Dariya News

ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ

5 Dariya News

ਅੰਮ੍ਰਿਤਸਰ 11-May-2024

ਹਲਕਾ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਤਗੜਾ ਬਲ ਮਿਲਿਆ ਜਦੋਂ ਹਲਕਾ ਅਟਾਰੀ ਦੇ ਪਿੰਡ ਮਾਨਾਂਵਾਲਾ ਖੁਰਦ ਤੋਂ ਸਾਬਕਾ ਸਰਪੰਚ  ਰਮੇਸ਼ ਸਿੰਘ ਆਪਣੇ ਦਰਜਨ ਸਾਥੀਆਂ ਨਾਲ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। 

ਇਸ ਮੌਕੇ  ਸੁਖਰਾਜ ਸਿੰਘ ਰੰਧਾਵਾ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ ਮੌਜੂਦ ਸਨ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਵਿੱਚ ਸਾਬਕਾ ਸਰਪੰਚ ਸ੍ਰੀ ਰਮੇਸ਼ ਤੋਂ ਇਲਾਵਾ ਮੈਂਬਰ ਪੰਚਾਇਤ ਹੀਰਾ ਸਿੰਘ, ਗੁਰਦਿਆਲ ਸਿੰਘ, ਸ੍ਰ ਮੱਖਣ ਸਿੰਘ, ਹੀਰਾ ਸਿੰਘ, ਗੋਰਾ ਸਿੰਘ, ਛੱਬਾ ਸਿੰਘ, ਸਾਬਕਾ ਮੈਂਬਰ ਪੰਚਾਇਤ ਬਿੱਟੂ, ਕਰਨੈਲ ਸਿੰਘ, ਤਰਸੇਮ ਸਿੰਘ, ਮਨਜੀਤ ਸਿੰਘ,ਸੁਲੱਖਣ ਸਿੰਘ, ਅਤੇ ਰੋਸ਼ਨ ਸਿੰਘ ਦੇ ਨਾ ਸ਼ਾਮਿਲ ਹਨ। ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸ੍ਰੀ ਗੁਰਜੀਤ ਔਜਲਾ ਨੇ ਇਹਨਾਂ ਸਾਰਿਆਂ ਦਾ ਸਵਾਗਤ ਕਰਦਿਆਂ ਵਿਸ਼ਵਾਸ ਦਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ ਅਤੇ ਉਹਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। 

पूर्व सरपंच साथियों सहित अकाली दल को अलविदा कह कांग्रेस में हुए शामिल

अमृतसर

अमृतसर निर्वाचन क्षेत्र से लोकसभा उम्मीदवार श्री गुरजीत सिंह औजला के चुनाव अभियान को उस समय जोरदार बढ़ावा मिला, जब अटारी निर्वाचन क्षेत्र के मानांवाला खुर्द गांव के पूर्व सरपंच रमेश सिंह अपने एक दर्जन साथियों के साथ कांग्रेस में शामिल हो गये। इस अवसर पर उपस्थित लोगों में सुखराज सिंह रंधावा, सरपंच सुखवंत सिंह चेतनपुरा के अलावा पूर्व सरपंच श्री रमेश, सदस्य पंचायत हीरा सिंह, गुरदयाल सिंह, श्री मक्खन सिंह, हीरा सिंह, गोरा सिंह, छब्बा सिंह, पूर्व उपस्थित थे। 

सदस्य पंचायत बिट्टू, कर्नल सिंह, तरसेम सिंह, मंजीत सिंह, सुलखन सिंह और रोशन सिंह शामिल थे। कांग्रेस पार्टी में शामिल होने पर श्री गुरजीत औजला ने उन सभी का स्वागत किया और उन्हें आश्वासन दिया कि उन्हें पार्टी में पूरा सम्मान मिलेगा और उनका काम प्राथमिकता के आधार पर किया जाएगा।