5 Dariya News

ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ

ਬਰਨਾਲਾ ਜ਼ਿਲੇ ਦੇ ਐਸ.ਸੀ. ਵਿੰਗ ਨੇ ਮੀਟਿੰਗ ਵਿੱਚ ਮੀਤ ਹੇਅਰ ਨੂੰ ਜਿਤਾਉਣ ਦਾ ਦ੍ਰਿੜ ਨਿਸ਼ਚਾ ਕੀਤਾ

5 Dariya News

ਬਰਨਾਲਾ 05-May-2024

ਆਮ ਆਦਮੀ ਪਾਰਟੀ ਦੇਸ਼ ਭਰ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਲਈ ਲੜ ਰਹੀ ਹੈ। ਇਹ ਚੋਣਾਂ ਦੇਸ਼ ਨੂੰ ਬਚਾਉਣ ਵਾਸਤੇ ਹੈ। ਇਹ ਗੱਲ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਰਨਾਲਾ ਜ਼ਿਲੇ ਦੇ ਐਸ.ਸੀ. ਵਿੰਗ ਨਾਲ ਮੀਟਿੰਗ ਕਰਦਿਆਂ ਕਹੀ।

ਮੀਤ ਹੇਅਰ ਨੇ ਕਿਹਾ ਕਿ ਅੱਜ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਵੱਲੋਂ ਰਚਿਤ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ।ਕੇਂਦਰ ਦਰਕਾਰ ਨੇ ਪਿਛਲੇ 10 ਸਾਲਾਂ ਵਿੱਚ ਸੰਵਿਧਾਨਕ ਸੰਸਥਾਵਾਂ ਦਾ ਘਾਣ ਕਰ ਦਿੱਤਾ ਅਤੇ ਹੁਣ ਭਾਰਤ ਦਾ ਸੰਵਿਧਾਨ ਖਤਰੇ ਵਿੱਚ ਹੈ ਜਿਸ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਲੜ ਰਹੀ ਹੈ।

ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਫਲਸਫੇ ਤੇ ਵਿਚਾਰਧਾਰਾ ਉਤੇ ਪਹਿਰਾ ਦਿੰਦੀ ਹੋਈ ਕਮਜ਼ੋਰ, ਪਛੜੇ ਵਰਗਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਪਹਿਲੀ ਵਾਰ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਫੋਟੋ ਦੀ ਜਗ੍ਹਾਂ ਸ਼ਹੀਦੇ ਆਜ਼ਮ ਸ. ਭਗਤ ਸਿੰਘ ਜੀ ਤੇ ਡਾ ਅੰਬੇਦਕਰ ਜੀ ਦੀ ਤਸਵੀਰ ਲਗਾਈ ਗਈ।

ਮੀਟਿੰਗ ਵਿੱਚ ਐਸ.ਸੀ. ਵਿੰਗ ਦੇ ਅਹੁਦੇਦਾਰਾਂ ਨੇ ਮੀਤ ਹੇਅਰ ਨੂੰ ਚੋਣਾਂ ਵਿੱਚ ਸਾਥ ਦੇਣ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ-ਰਾਤ ਮਿਹਨਤ ਕਰਨ ਦਾ ਵਿਸ਼ਵਾਸ ਦਿਵਾਇਆ। ਮੀਟਿੰਗ ਵਿੱਚ ਕਾਲਾ ਸਿੰਘ, ਦਵਿੰਦਰ ਸਿੰਘ, ਹਰਵੀਰ ਸਿੰਘ ਭੋਤਨਾ, ਅਮਨਦੀਪ ਸਿੰਘ ਦੀਪਾ, ਸਤਨਾਮ ਸਿੰਘ ਫ਼ਤਿਹ, ਸੁਖਚੈਨ ਸਿੰਘ, ਜਸਪਾਲ ਸਿੰਘ ਪੰਧੇਰ, ਗੁਰਸੇਵਕ ਸਿੰਘ ਛੰਨਾ, ਜਸਵੰਤ ਸਿੰਘ, ਗੋਰਾ ਸਿੰਘ ਭਦੌੜ, ਜੋਰਾ ਸਿੰਘ ਖੁੱਡੀ ਕਲਾਂ, ਲਛਮਣ ਸਿੰਘ ਖੁੱਡੀ ਕਲਾਂ, ਪਰਮਜੀਤ ਸਿੰਘ ਧਨੌਲਾ ਖੁਰਦ, ਮਿੱਠੂ ਸਿੰਘ ਧਨੌਲਾ ਖੁਰਦ, ਵਕੀਲ ਮਡਾਲ ਬਡਬਰ, ਮੇਵਾ ਮਡਾਲ ਬਡਬਰ, ਸੰਨਦੀਪ ਸਿੰਘ, ਅਵਤਾਰ ਸਿੰਘ, ਰਘਬੀਰ ਸਿੰਘ, ਸੋਨੀ ਸਿੰਘ, ਜਸਵਿੰਦਰ ਧਨੌਲਾ ਖੁਰਦ, ਸੁਖਪਾਲ ਸਿੰਘ ਹੰਢਿਆਇਆ, ਗੋਗੀ ਧਨੌਲਾ ਖੁਰਦ, ਹਰਜਿੰਦਰ ਕਾਕਾ ਸਲੇਮਪੁਰ, ਫਤਹਿ ਸਿੰਘ, ਮਨਪ੍ਰੀਤ ਸਿੰਘ, ਜਗਜੀਤ ਸਿੰਘ, ਰਾਜਵਿੰਦਰ ਸਿੰਘ, ਸੁਰਿੰਦਰ ਸਿੰਘ, ਅਵਤਾਰ ਬਡਬਰ, ਨਿਰਭੈ ਧਨੌਲਾ, ਬੱਬਲੂ ਕਾਹਨੇ ਕੇ, ਜਸ਼ਨ ਕਾਹਨੇ ਕੇ, ਬਿੱਟੂ ਕਾਲਕੇ ਸੁਖਦੇਵ ਸਿੰਘ ਕਾਲੇਕੇ, ਸੇਬੀ ਸਿੰਘ ਹਾਜ਼ਰ ਸਨ।

संविधान और संवैधानिक संस्थाओं को बचाने की लड़ाई लड़ रही है आम आदमी पार्टी: मीत हेयर

बरनाला जिले की एस.सी. विंग की बैठक में मीत हेयर को जिताने का निश्चय किया

बरनाला

आम आदमी पार्टी देशभर में चल रहे लोकसभा चुनाव में संविधान और संवैधानिक संस्थाओं को बचाने की लड़ाई लड़ रही है। यह चुनाव देश को बचाने के लिए है। यह बात संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर ने आज बरनाला जिले के एससी विंग से मुलाकात के दौरान कही। 

मीत हेयर ने कहा कि आज बाबा साहेब डॉ. भीम राव अंबेडकर जी द्वारा बनाए गए संविधान को बचाने की जरूरत है। केंद्र सरकार ने पिछले 10 वर्षों में संवैधानिक संस्थाओं को नष्ट कर दिया है और अब भारत का संविधान खतरे में है जिसे बचाने के लिए आम आदमी पार्टी लड़ रही है।

मीत हेयर ने कहा कि पंजाब में मुख्यमंत्री स. भगवंत सिंह मान की सरकार बाबा साहेब डॉ. भीमराव अंबेडकर जी की विचारधारा की रक्षा करते हुए कमजोर, पिछड़े वर्गों के कल्याण के लिए काम कर रही है। पहली बार सरकारी दफ्तरों में मुख्यमंत्री की तस्वीर की जगह शहीदे आजम स भगत सिंह जी और डॉ. अंबेडकर जी की तस्वीरें लगाई गईं।

बैठक में एस.सी. विंग के पदाधिकारियों ने मीत हेयर को चुनाव में समर्थन देने और आम आदमी पार्टी के उम्मीदवारों को जिताने के लिए दिन-रात मेहनत करने का आश्वासन दिया। बैठक में काला सिंह, दविंदर सिंह, हरवीर सिंह भोतना, अमनदीप सिंह दीपा, सतनाम सिंह फतेह, सुखचैन सिंह, जसपाल सिंह पंधेर, गुरसेवक सिंह छन्ना, जसवंत सिंह, गोरा सिंह भदौड़, जोरा सिंह खुड्डी कलां, लछमन सिंह खुड्डी कलां, परमजीत सिंह, मिट्ठू सिंह धनौला खुर्द, वकील मदल बड़बर, मेवा मदल बड़बर, संदीप सिंह, अवतार सिंह, रघबीर सिंह, सोनी सिंह, जसविंदर धनौला खुर्द, सुखपाल सिंह, गोगी धनौला खुर्द, हरजिंदर काका सलेमपुर, फतेह सिंह, मनप्रीत सिंह, जगजीत सिंह, राजविंदर सिंह, सुरिंदर सिंह, अवतार बड़बर, निर्भय धनोला, बब्लू काहने के, जशन काहने के, बिट्टू कालके, सुखदेव सिंह कालेके, सेबी सिंह मौजूद थे।