5 Dariya News

ਵੋਟ ਪਾਉਣ ਤੋਂ ਪਹਿਲਾਂ ਕੰਮ ਅਤੇ ਕਿਰਦਾਰ ਨੂੰ ਦੇਖਣ ਲੋਕ : ਐਨ.ਕੇ. ਸ਼ਰਮਾ

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਸੁਤਰਾਣਾ ਦੇ ਪਿੰਡਾਂ ’ਚ ਕੀਤੀ ਜਨਸਭਾ

5 Dariya News

ਪਟਿਆਲਾ 26-Apr-2024

ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਪਟਿਆਲਾ ਲੋਕ ਸਭਾ ਹਲਕਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਵਾਰ ਵੋਟ ਪਾਉਣ ਤੋਂ ਪਹਿਲਾਂ ਕੰਮ ਅਤੇ ਕਿਰਦਾਰ ਨੂੰ ਜ਼ਰੂਰ ਦੇਖਣ। ਮਹਿਲਾਂ ਵਿੱਚ ਰਹਿਣ ਵਾਲਿਆਂ ਨੂੰ ਕਈ ਵਾਰ ਲੋਕ ਸਭਾ ਵਿੱਚ ਭੇਜ ਕੇ ਦੇਖ ਲਿਆ ਹੈ, ਇੱਕ ਵਾਰ ਪਿੰਡ-ਦਿਹਾਤ ’ਚ ਰਹਿਣ ਵਾਲੇ ਦਾ ਸਮਰਥਨ ਕਰਕੇ ਦੇਖੀਏ, ਉਨ੍ਹਾਂ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ।

ਐਨ.ਕੇ. ਸ਼ਰਮਾ ਚੋਣ ਪ੍ਰਚਾਰ ਮੁਹਿੰਮ ਦੌਰਾਨ ਹਲਕਾ ਸੁਤਰਾਣਾ ਹਲਕੇ ਦੇ ਪਿੰਡਾਂ ਵਿੱਚ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਦੇ ਲੋਕਾਂ ਨੇ ਪ੍ਰਨੀਤ ਕੌਰ ਨੂੰ ਚਾਰ ਵਾਰ ਚੋਣ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਪਰ ਉਹ ਕਦੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਵੀ ਨਹੀਂ ਆਈ। ਪ੍ਰਨੀਤ ਕੌਰ ਹਰ ਵਾਰ ਚੋਣ ਜਿੱਤਣ ਤੋਂ ਬਾਅਦ ਸਾਰੇ 9 ਵਿਧਾਨ ਸਭਾ ਹਲਕਿਆਂ ਨੂੰ ਪਟੇ  'ਤੇ ਆਪਣੇ ਕਰਿੰਦਿਆਂ ਨੂੰ ਸੌਂਪਦੀ ਰਹੀ ਹੈ। ਉਹ ਪ੍ਰਨੀਤ ਕੌਰ ਦੇ ਨਾਮ 'ਤੇ ਲੋਕਾਂ ਨੂੰ ਲੁੱਟਣ ਦਾ ਕੰਮ ਕਰਦੇ ਸਨ। 

ਸ਼ਰਮਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਵੋਟ ਪਾਉਣ ਤੋਂ ਪਹਿਲਾਂ ਕੰਮ ਅਤੇ ਕਿਰਦਾਰ ਦੇਖਣ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਨੇਕ ਨੀਅਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਹੀ ਵੋਟ ਦਿੱਤੀ ਜਾਵੇ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ  ਵਿੱਚ ਕਦੇ ਵੀ ਦਲ-ਬਦਲ ਨਹੀਂ ਕੀਤਾ। 

ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਉਨ੍ਹਾਂ ਨੇ ਹਮੇਸ਼ਾ ਪਾਰਟੀ ਪ੍ਰਤੀ ਸਮਰਪਣ ਅਤੇ ਜਨਤਾ ਪ੍ਰਤੀ ਜਵਾਬਦੇਹੀ ਨੂੰ ਕਾਇਮ ਰੱਖਿਆ ਹੈ। ਇਸ ਮੌਕੇ ਸੁਤਰਾਣਾ ਹਲਕਾ ਇੰਚਾਰਜ ਕਬੀਰ ਦਾਸ, ਮਹਿੰਦਰ ਸਿੰਘ ਲਾਲਵਾ, ਤੇਜਵੀਰ ਖਾਨ ਸਮੇਤ ਕਈ ਪਤਵੰਤੇ ਹਾਜ਼ਰ ਸਨ।

वोट डालने से पहले काम व किरदार को देखे जनता:एन.के.शर्मा

शिरोमणि अकाली दल प्रत्याशी ने सुतराणा के गांवों में की जनसभा

पटियाला

पटियाला लोकसभा हलके से शिरोमणि अकाली दल प्रत्याशी एन.के.शर्मा ने पटियाला लोकसभा हलका निवासियों को आहवान किया है कि वह इस बार वोट डालने से पहले काम व किरदार को जरूर देखें। महलों में रहने वालों को कई बार लोकसभा भेजकर देख लिया है एक बार गांव-देहात में रहने वाले का समर्थन करके देंखे उन्हें कभी निराश नहीं होने दिया जाएगा।

एन.के.शर्मा चुनाव प्रचार अभियान के दौरान सुतराणा हल्के के गांवों में जनसभा को संबोधित कर रहे थे। उन्होंने कहा कि पटियाला लोकसभा हलके के लोगों ने परनीत कौर को चार बार चुनाव जीताकर लोकसभा में भेजा लेकिन वह कभी धन्यवाद करने के लिए भी नहीं आई। परनीत कौर हर बार चुनाव जीतने के बाद सभी नौ विधानसभा हलकों को पट्टे पर अपने कारिंदों को सौंपती रही है।

वही परनीत कौर के नाम पर लोगों को लूटने का काम करते थे। शर्मा ने मतदाताओं से अपील की कि वह इस बार वोट डालने से पहले काम व किरदार देखें। पंजाब, पंजाबी व पंजाबियत के प्रति नेक नियत व ईमानदारी से लोगों के काम करने वाले को ही वोट दिया जाए। शर्मा ने कहा कि उन्होंने अपनी राजनीतिक करियर में कभी भी दल-बदल नहीं किया। 

स्वर्गीय प्रकाश सिंह बादल के दिखाए मार्ग पर चलकर उन्होंने पार्टी के प्रति समर्पण और जनता के प्रति जवाबदेही को हमेशा बनाए रखा है। इस अवसर पर सुतराणा हल्का इंचार्ज कबीर दास, मोहिंदर सिंह लालवा, तेजवीर खान समेत कई गणमान्य मौजूद थे।