5 Dariya News

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਤੇ ਹੋਰ ਅਧਿਕਾਰੀਆਂ ਦੀ ਪੋਸਟਲ ਬੈਲਟ ਪੇਪਰ ਸਬੰਧੀ ਟ੍ਰੇਨਿੰਗ ਕਰਵਾਈ

5 Dariya News

ਰੂਪਨਗਰ 25-Apr-2024

ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣ ਅਫਸਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ਅੱਜ ਲੋਕ ਸਭਾ ਚੋਣ ਹਲਕਾ (06) ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ 9 ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਹੋਰ ਅਧਿਕਾਰੀਆਂ ਦੀ ਪੋਸਟਲ ਬੈਲਟ ਪੇਪਰ ਸਬੰਧੀ ਟ੍ਰੇਨਿੰਗ ਸਥਾਨਕ ਕਮੇਟੀ ਰੂਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਕੀਤੀ ਗਈ। 

ਇਸ ਟ੍ਰੇਨਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣ ਅਫਸਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਪੋਸਟਲ ਬੈਲਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚੋਣ ਹਲਕੇ ਵਿੱਚ ਪੈਦੇਂ ਅਸੈਂਬਲੀ ਸੈਗਮੈਟਾਂ ਵਿੱਚ ਪੇਸਟਲ ਬੈਲਟ ਰਾਹੀ ਵੱਧ ਤੋਂ ਵੱਧ ਵੋਟ ਕਿਵੇ ਪਾਈ ਜਾ ਸਕਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮਾਸਟਰ ਟ੍ਰੇਨਰ ਸ਼੍ਰੀ ਦਿਨੇਸ਼ ਕੁਮਾਰ ਸੈਣੀ ਵੱਲੋਂ ਦੱਸਿਆ ਗਿਆ ਹੈ ਕਿ ਕਿਵੇਂ 85 ਸਾਲ ਤੋਂ ਉੱਪਰ ਵੋਟਰਾਂ ਅਤੇ ਅੰਗਹੀਨ ਵੋਟਰਾਂ ਵੀ ਕਿਵੇਂ ਘਰ ਬੈਠੇ ਆਪਣੀ ਵੋਟ ਦਾ ਉਪਯੋਗ ਕਰ ਸਕਦੇ ਹਨ। 

ਇਸ ਤੋਂ ਇਲਾਵਾ ਉਨ੍ਹਾਂ ਦੁਆਰਾ ਪੋਸਟਲ ਬੈਲਟ ਪੇਪਰ ਅਤੇ ਈ.ਡੀ.ਸੀ ਦੁਆਰਾ ਵੋਟਰ ਟਰਨਆਊਟ ਵਧਾਉਣ ਲਈ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਗਏ ਪ੍ਰਧਾਨ ਸਾਹਿਬ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੋਸਟਲ ਬੈਲਟ ਦੀ ਵਰਤੋਂ ਲਈ ਵੱਖ ਵੱਖ ਫਾਰਮ ਜਿਵੇਂ ਕਿ 12, 12 ਏ. 12 ਬੀ. 12 ਸੀ ਦੀ ਵਰਤੋਂ ਕਿਸ ਪ੍ਰਕਾਰ ਕਰਨੀ ਹੈ।ਉਨ੍ਹਾਂ ਵੱਲੋਂ ਇਹਨਾਂ ਫਾਰਮਾਂ ਨੂੰ ਭਰਵਾਉਣਾ ਅਤੇ ਵੋਟਾਂ ਪਵਾਉਣ ਤੱਕ ਵੀ ਦੱਸਿਆ ਗਿਆ ਹੈ। ਭਾਰਤ ਚੋਣ ਕਮੀਸ਼ਨ ਵੱਲੋਂ ਪੋਸਟਲ ਬੈਲਟ ਸਬੰਧੀ ਜੋ ਵੀ ਹਦਾਇਤਾਂ ਹਨ ਉਹਨਾਂ ਬਾਰੇ ਮੀਟਿੰਗ ਵਿੱਚ ਹਾਜਰ ਆਏ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸਥਾਰਪੂਰਵਕ ਦੱਸਿਆ ਗਿਆ।