5 Dariya News

ਚੋਣ ਤਹਿਸੀਲਦਾਰ ਨੇ ਮਨਾਇਆ ਦਿਵਿਆਂਗ ਵੋਟਰਾਂ ਨਾਲ ਆਪਣਾ ਜਨਮ ਦਿਨ

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ 24-Apr-2024

ਜ਼ਿਲ੍ਹਾ ਚੋਣ ਦਫ਼ਤਰ ਦੇ ਤਹਿਸੀਲਦਾਰ ਸੰਜੇ ਕੁਮਾਰ ਨੇ ਅੱਜ ਆਪਣਾ ਜਨਮ ਦਿਨ ਦਿਵਿਆਂਗ ਵੋਟਰਾਂ ਨਾਲ ਮਨਾਇਆ। ਸਟੇਟ  ਕੋਆਰਡੀਨੇਟਰ (ਦਿਵਿਆਂਗਜਨ) ਪੂਨਮ ਲਾਲ ਵੱਲੋਂ ਡਿਸਕਵਰ ਐਬਿਲਟੀ ਸਕੂਲ ਸੋਹਾਣਾ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਦੇ ਸਹਿਯੋਗ ਨਾਲ ਉਲੀਕੇ ਗਏ ਇਸ ਸੰਖੇਪ ਪ੍ਰੋਗਰਾਮ ਦੌਰਾਨ ਚੋਣ  ਤਹਿਸੀਲਦਾਰ ਨੇ ਆਪਣਾ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਚੋਣ ਕਮਿਸ਼ਨ ਵੱਲੋਂ ਦਿਵਿਆਂਗ ਵੋਟਰਾਂ ਲਈ ਕੀਤੇ ਪ੍ਰਬੰਧਾਂ ਬਾਰੇ ਦੱਸਿਆ। 

ਜ਼ਿਲ੍ਹਾ ਨੋਡਲ ਅਫਸਰ (ਸਵੀਪ) ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਦਿਵਿਆਂਗ ਵੋਟਰ ਦੇਸ਼ ਦਾ ਸਰਮਾਇਆ ਹਨ ਅਤੇ ਉਹਨਾਂ ਦੀ ਵੋਟ ਬਹੁਤ ਕੀਮਤੀ ਹੈ। ਇਸ ਮੌਕੇ ਦਿਵਿਆਂਗਜਨ ਵੋਟਰਾਂ ਲਈ ਚੋਣਾਂ ਵਾਲੇ ਦਿਨ ਵਿਸ਼ੇਸ਼ ਸਹੂਲਤਾਂ ਲਈ ਸ਼ਕਸ਼ਮ ਐਪ ਦੀ ਵਰਤੋਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ  ਗਮਾਡਾ ਤੋਂ ਗੁਰਇਕਬਾਲ ਸਿੰਘ, ਸੁਰਿੰਦਰ ਸਿੰਘ ਕਾਨੂੰਨਗੋ, ਜਗਤਾਰ ਸਿੰਘ ਕਾਨੂੰਨਗੋ ਅਤੇ ਲੀਡ ਬੈਂਕ ਦੇ ਮੈਨੇਜਰ ਐਮ ਕੇ ਭਾਰਦਵਾਜ ਵੀ ਮੌਜੂਦ ਸਨ।