5 Dariya News

ਸ਼ੈਮਰਾਕ ਸਕੂਲ ਵਿਚ ਐਵਾਰਡ ਸੈਰਾਮਨੀ ਦਾ ਆਯੋਜਨ

ਵਧੀਆਂ ਉਪਲਬਧੀਆਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ઠਇਨਾਮਾਂ ਨਾਲ ਨਿਵਾਜਿਆ

5 Dariya News

ਮੁਹਾਲੀ 22-Apr-2024

ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਸਾਲ ਭਰ ਉਪਲਬਧੀਆਂ ਹਾਸਿਲ ਕਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਲਈ ਐਵਾਰਡ ਸੈਰਾਮਨੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਛੇਵੀਂ ਤੋਂ ਦਸਵੀਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਪੜਾਈ, ਖੇਡਾਂ ਅਤੇ 100% ਹਾਜ਼ਰ ਰਹਿਣ  ਲਈ ਸਨਮਾਨਿਤ ਕੀਤਾ ਗਿਆ। 

ਛੇਵੀਂ ਤੋਂ ਦਸਵੀਂ ਕਲਾਸਾਂ ਦੇ ਲਗਭਗ 60 ਵਿਦਿਆਰਥੀਆਂ ਨੇ ਅਕਾਦਮਿਕ ਉੱਤਮਤਾ ਲਈ ਪੁਰਸਕਾਰ ਪ੍ਰਾਪਤ ਕੀਤੇ, ਜਦ ਕਿ ਲਗਭਗ 90 ਵਿਦਿਆਰਥੀਆਂ ਨੇ 100% ਉੱਤਮਤਾ ਲਈ ਪੁਰਸਕਾਰ ਪ੍ਰਾਪਤ ਕੀਤੇ।  ਸਕੂਲ ਕੈਂਪਸ ਵਿਚ ਰੱਖੇ ਗਏ ਇਸ ਸਮਾਗਮ ਵਿਚ ਮੁੱਖ ਮਹਿਮਾਨ ਰਿਟਾ. ਬ੍ਰਿਗੇਡੀਅਰ ਕੇ ਡੀ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਲਈ ਇਨਾਮ ਤਕਸੀਮ ਕੀਤੇ।

ਇਸ ਦੌਰਾਨ ਸੈਸ਼ਨ 2023-24 ਵਿਚ ਵਿਦਿਆਰਥੀਆਂ ਨੂੰ ਬਿਹਤਰੀਨ ਪ੍ਰਤਿਭਾ ਅਤੇ ਹਾਜ਼ਰੀ ਲਈ  ਵਿਦਿਆਰਥੀਆਂ ਨੂੰ ਐਵਾਰਡ ਆਫ਼ ਐਕਸੀਲੈਂਸ ਦੇ ਖ਼ਿਤਾਬ ਨਾਲ ਨਿਵਾਜਦੇ ਹੋਏ ਉਨ੍ਹਾਂ ਨੂੰ ਟਰਾਫ਼ੀਆਂ ਅਤੇ ਸੈਟੀਫੀਕੇਟ ਦਿਤੇ ਗਏ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਨੇ ਇਨਾਮ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਅੱਜ ਉਹ ਇਹ ਇਨਾਮ ਹਾਸਿਲ ਕਰ ਰਹੇ ਹਨ ਪਰ ਇਸ ਉਚਾਈ ਤੇ ਬਣੇ ਰਹਿਣ ਲਈ ਉਨ੍ਹਾਂ ਲਈ ਲਗਾਤਾਰ ਮਿਹਨਤ ਕਰਨੀ ਜ਼ਰੂਰੀ ਹੈ। 

ਉਨ੍ਹਾਂ ਅੱਗੇ ਕਿਹਾ ਕਿ ਸਫਲਤਾ ਦਾ ਕੋਈ ਸ਼ਾਰਟ ਕੱਟ ਨਹੀਂ ਹੈ ਬਲਕਿ ਇਸ ਲਈ ਲਗਾਤਾਰ ਉਪਰਾਲਾ ਕਰਨਾ ਪੈਂਦਾ ਹੈ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਪ੍ਰਨੀਤ ਸੋਹਲ  ਅਤੇ ਐਮ ਡੀ ਕਰਨ ਬਾਜਵਾ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

शैमराक स्कूल में अवार्ड सैरेमनी का आयोजन

बिहतरीन परिणाम देने वाले विद्यार्थियों को किया सम्मानित सफलता का काई शार्टकट नहीं, बल्कि लगातार प्रयास व मेहनत जरूरी: चेयरमैन बाजवा 

मोहाली

शैमराक सीनियर सैकेंडरी स्कूल, सेक्टर ६९ द्वारा  सत्र २०२३-२४ वर्ष भर  में छठी से दसवीं कक्षा  में उपलब्धियां हासिल करने वाले स्कूल के विद्यार्थियों के लिए  अचीवर्स अवार्ड सैरेमनी का आयोजन किया गया। इस दौरान पढ़ाई, खेल व १००  प्रतिशत हाजिर रहने वाले विद्यार्थियों को सम्मानित किया गया। स्कूल कैंपस में आयोजित इस समागम मे मुख्य अतिथि सेवानिवृत्त . ब्रिगेडियर के डी सिंह ने विद्यार्थियों को उनकी उपलब्धियों के लिए पुरस्कार वितरित किये। 

कक्षा ६ से १० तक के लगभग ६० छात्रों को शैक्षणिक उत्कृष्टता के लिए पुरस्कार प्राप्त हुए, जबकि लगभग ९० छात्रों को १०० प्रतिशत उत्कृष्टता के लिए पुरस्कार प्राप्त हुए। कार्यक्रम की शुरुआत राष्ट्रीय और प्रार्थना गीतों के साथ हुई, जिसके बाद माननीय मुख्य अतिथि मेजर जनरल राज मेहता ने दीप प्रज्ज्वलन किया। छात्रों को १०० उपस्थिति पुरस्कार, शिक्षा में उत्कृष्टता और खेल पुरस्कार मिला। 

स्कूल में अचीवर्स समारोह न केवल छात्रों को अपने स्वयं के प्रदर्शन को बेहतर बनाने के लिए प्रेरित करता है बल्कि अपने साथियों को भी समान ऊंचाइयों को प्राप्त करने के लिए प्रेरित करता है। इस अवसर पर मुख्य अतिथि मेजर ब्रिगेडियर के डी सिंह और स्कूल के चेयरमैन ए एस बाजवा ने इनाम हासिल करने वाले विद्यार्थियों को बधाई देते हुए कहा कि बेशक आज वे यह इनाम हासिल कर रहे हैं परंतु उचाई पर बने रहने के लिए लगातार मेहनत करना जरूरी है। 

प्रिंसिपल प्रनीत सोहल ने कहा कि सफलता का काई शार्टकट नहीं है बल्कि इसके लिए लगातार प्रयास करने पड़ते हैं। इस अवसर पर मैनेजिंग डायरैक्टर एमडी करण बाजवा ने भी विद्यार्थियों के साथ अपने विचार साझा किये।