26 ਅਪ੍ਰੈਲ ਤੱਕ ਮਨਾਇਆ ਜਾਵੇਗਾ "ਮਲੇਰੀਆ ਵਿਰੋਧੀ ਹਫਤਾ": ਸਿਵਲ ਸਰਜਨ
ਸਿਹਤ ਵਿਭਾਗ ਵੱਲੋਂ ਮਲੇਰੀਆ ਵਿਰੋਧੀ ਜਾਗਰੂਕਤਾ ਪੋਸਟਰ ਜਾਰੀ
5 Dariya News
ਫਤਿਹਗੜ੍ਹ ਸਾਹਿਬ 22-Apr-2024
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲੇ ਅੰਦਰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਰਾਜ ਵਿੱਚ ਮਲੇਰੀਆ ਐਲੀਮੀਨੇਸ਼ਨ ਪ੍ਰੋਗਰਾਮ ਨੂੰ ਮੁੱਖ ਰੱਖਦੇ ਹੋਏ ਜਿਲੇ ਅੰਦਰ 22 ਤੋਂ 26 ਅਪ੍ਰੈਲ ਤੱਕ "ਮਲੇਰੀਆ ਵਿਰੋਧੀ ਹਫਤਾ ਮਨਾਇਆ ਜਾ ਰਿਹਾ ਹੈ। ਇਸ ਜਾਗਰੂਕਤਾ ਹਫਤੇ ਦੀ ਸ਼ੁਰੂਆਤ ਡਾ ਦਵਿੰਦਰਜੀਤ ਕੌਰ ਨੇ ਮਲੇਰੀਆ ਵਿਰੋਧੀ ਜਾਗਰੂਕਤਾ ਪੋਸਟਰ ਜਾਰੀ ਕਰਦਿਆਂ ਕੀਤੀ।
ਇਸ ਮੌਕੇ ਤੇ ਸਿਵਲ ਸਰਜਨ ਨੇ ਕਿਹਾ ਕਿ ਇਸ ਮਲੇਰੀਆ ਵਿਰੋਧੀ ਹਫਤੇ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਦੇ ਸਾਰੇ ਭੱਠਿਆਂ ,ਪਥੇਰਾ, ਪ੍ਰਵਾਸੀ ਆਬਾਦੀ ਅਤੇ ਸਲੱਮ ਏਰੀਏ ਵਿੱਚ ਮਲੇਰੀਏ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ ਅਤੇ ਫੀਵਰ ਸਰਵੇ ਕੀਤਾ ਜਾਵੇਗਾ, ਸਰਵੇ ਦੌਰਾਨ ਹਰੇਕ ਬੁਖਾਰ ਵਾਲੇ ਮਰੀਜ਼ਾਂ ਦਾ ਆਰ.ਡੀ.ਟੀ (ਰੈਪਿਡ ਡਾਇਗਨੋਸਟਿਕ ਟੈਸਟ) ਕਿੱਟ ਦੁਆਰਾ ਟੈਸਟ ਕਰਕੇ ਮੌਕੇ ਤੇ ਹੀ ਤੁਰੰਤ ਰਿਪੋਰਟ ਦਿੱਤੀ ਜਾਵੇ ਅਤੇ ਪਾਜੀਟਿਵ ਪਾਏ ਜਾਣੇ ਵਾਲੇ ਮਰੀਜ਼ਾਂ ਦੇ ਅਗਲੇ ਟੈਸਟ ਕਰਵਾਕੇ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਕੀਤਾ ਜਾਵੇਗਾ।
ਜਿਲਾ ਐਪੀਡਮੋਲੋਜਿਸਟ ਡਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਮਲੇਰੀਆ ਵਿਰੋਧੀ ਹਫਤਾ ਮਣਾਉਣ ਸਬੰਧੀ ਜਿਲੇ ਅੰਦਰ 51 ਟੀਮਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ ਜਿਸ ਤਹਿਤ ਚਨਾਥਲ ਬਲਾਕ ਅਧੀਨ 16, ਸੰਘੋਲ ਬਲਾਕ ਅਧੀਨ 16 ਅਤੇ ਨੰਦਪੁਰ ਕਲੋੜ ਬਲਾਕ ਅਧੀਨ 19 ਟੀਮਾਂ ਕੰਮ ਕਰਨਗੀਆਂ ।ਉਹਨਾਂ ਦੱਸਿਆ ਕਿ ਜ਼ਿਲੇ ਦੇ ਸਾਰੇ ਮਲਟੀ ਪਰਪਜ ਹੈਲਥ ਸੁਪਰਵਾਈਜ਼ਰ,ਮੇਲ ਇਹਨਾਂ ਟੀਮਾਂ ਦੀ ਬਲਾਕ ਪੱਧਰ ਤੇ ਸੁਪਰਵੀਜ਼ਨ ਕਰਨਗੇ, ਜਦਕਿ ਜ਼ਿਲ੍ਹਾ ਪੱਧਰ ਤੋਂ ਸੁਪਰਵਾਈਜਰੀ ਟੀਮਾਂ ਇਸ ਸਮੁੱਚੇ ਕੰਮ ਦੀ ਸੁਪਰਵੀਜ਼ਨ ਕਰਨਗੀਆਂ।
ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਜਿਲਾ ਹਸਪਤਾਲ ਡਾ ਬਲਕਾਰ ਸਿੰਘ, ਜਿਲਾ ਐਪੀਡਿਮੋਲੋਜਿਸਟ ਡਾ ਦੀਪਤੀ, ਜਿਲਾ ਪ੍ਰੋਗਰਾਮ ਮੈਨੇਜਰ ਡਾ ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ,ਜਸਵਿੰਦਰ ਕੌਰ, ਸਟੈਨੋ ਬਲਜੀਤ ਕੌਰ, ਬੀਈਈ ਮਹਾਂਵੀਰ ਸਿੰਘ, ਸਿਹਤ ਸੁਪਰਵਾਈਜ਼ਰ ਇੰਦਰਜੀਤ ਸਿੰਘ ਐਲਟੀ ਹਰਵਿੰਦਰ ਕੌਰ, ਮਨਦੀਪ ਕੌਰ, ਮਾਨਵ ਸ਼ਾਹ , ਧਰਮ ਸਿੰਘ, ਮਨਵੀਰ ਸਿੰਘ ਆਦਿ ਹਾਜ਼ਰ ਸਨ।