5 Dariya News

ਲੋਕ ਸਭਾ ਚੋਣਾਂ-2024 ਨੂੰ ਲੈ ਕੇ ਜ਼ਿਲਾ ਚੋਣ ਦਫਤਰ ਪੂਰੀ ਤਰਾਂਹ ਮੁਸਤੈਦ

ਜ਼ਿਲਾ ਚੋਣ ਅਫਸਰ ਵੱਲੋਂ ਹਲਕਾ ਤਰਨ ਤਾਰਨ ਅਤੇ ਖਡੂਰ ਸਾਹਿਬ ਦੇ ਸੈਕਟਰ ਅਫਸਰਾਂ ਨਾਲ ਕੀਤੀ ਅਹਿਮ ਮੀਟਿੰਗ

5 Dariya News

ਤਰਨ ਤਾਰਨ 20-Apr-2024

ਅਗਾਮੀ ਲੋਕ ਸਭਾ ਚੋਣਾਂ -2024 ਦੇ ਸਬੰਧ ਵਿੱਚ ਜ਼ਿਲਾ ਚੋਣ ਦਫਤਰ ਹਲਕਾ ਖਡੂਰ ਸਾਹਿਬ ਵਿੱਚ ਪੂਰੀ ਤਰਾਂ ਸਰਗਰਮ ਅਤੇ ਮੁਸਤੈਦ ਹੈ ਅਤੇ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਤਰਨ ਤਾਰਨ, ਸੰਦੀਪ ਕੁਮਾਰ ਵੱਲੋਂ ਚੋਣਾਂ ਦੇ ਪ੍ਰਬੰਧਾਂ ਨੂੰ ਲੈਕੇ ਅਧਿਕਾਰੀਆਂ ਨਾਲ ਮੀਟਿੰਗ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਇਸੇ ਤਹਿਤ ਸ਼੍ਰੀ ਸੰਦੀਪ ਕੁਮਾਰ ਵੱਲੋਂ ਸ਼ਨਿਚਰਵਾਰ ਨੂੰ ਹਲਕਾ ਖਡੂਰ ਸਾਹਿਬ ਦੇ ਤਰਨ ਤਾਰਨ ਅਤੇ ਖਡੂਰ ਸਾਹਿਬ ਸੈਕਟਰਾਂ ਨਾਲ ਸਬੰਧਤ ਸੈਕਟਰ ਅਫਸਰਾਂ ਨਾਲ ਬਹੁਤ ਅਹਿਮ ਮੀਟਿੰਗ ਕਰਦਿਆਂ ਸਫਲ ਪੋਲਿੰਗ ਦੇ ਸਬੰਧ ਵਿੱਚ ਹਦਾਇਤਾਂ ਜਾਰੀ ਕੀਤੀਆਂ। 

ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਲੋਕਤੰਤਰ ਦੇ ਤਿਉਹਾਰ ਦੌਰਾਨ ਜ਼ਿਲਾ ਚੋਣ ਦਫਤਰ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਬੂਥ ‘ਤੇ ਆਉਣ ਵਾਲੇ ਹਰ ਇੱਕ ਵੋਟਰ ਸੁਖਾਵਾ ਮਾਹੌਲ ਪ੍ਰਦਾਨ ਕੀਤਾ ਜਾਵੇ ਤਾਂ ਜੋ ਹਲਕਾ ਖਡੂਰ ਸਾਹਿਬ ਵਿੱਚ 70% ਦੇ ਪਾਰ ਟੀਚੇ ਨੂੰ ਪ੍ਰਾਪਤ ਕੀਤਾ ਜਾਵੇ। ਉਨਾ ਕਿਹਾ ਕਿ ਸੈਕਟਰ ਅਫਸਰਾਂ ਵੱਲੋਂ ਚੋਣਾਂ ਦੀ ਤਿਆਰੀਆਂ ਨੂੰ ਪੂਰੀ ਤਰਾਂ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਪੋਲਿੰਗ ਸਟਾਫ ਅਤੇ ਵੋਟਰਾਂ ਨੂੰ ਵੋਟਿੰਗ ਵਾਲੇ ਵਧੀਆ ਅਤੇ ਮਿਆਰੀ ਮਾਹੌਲ ਮਿਲੇ।

ਜ਼ਿਲਾ ਚੋਣ ਅਫਸਰ, ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਯਕੀਨੀ ਲੌੜੀਂਦੀਆਂ ਸਹੂਲਤਾਂ (ਐਸ਼ੋਰਡ ਮਿਨੀਮਮ ਫੈਸਿਲਟੀ) ਨੂੰ ਹਰੇਕ ਸੈਕਟਰ ਅਫਸਰ ਆਪਣੇ ਪੋਲਿੰਗ ਬੂਥ ‘ਤੇ ਮੁਹੱਈਆਂ ਕਰਵਾਉਣਗੇ।ਉਨਾ ਕਿਹਾ ਕਿ ਇਸ ਗੱਲ ਨੂੰ ਸੈਕਟਰ ਅਫਸਰ ਵੱਲੋਂ ਯਕੀਨੀ ਬਣਾਇਆ ਜਾਵੇਗਾ ਕਿ ਪੋਲਿੰਗ ਸਟੇਸ਼ਨ ‘ਤੇ ਸਹੀ ਢੰਗ ਨਾਲ ਪੁਰਸ਼ ਅਤੇ ਔਰਤਾਂ ਦੀਆਂ ਵੱਖ ਵੱਖ ਕਤਾਰਾਂ ਅਤੇ ਪਖਾਨਿਆਂ ਸਬੰਧੀ ਸੰਕੇਤ ਲਗਾਏ ਜਾਣ।

ਇਸ ਤੋਂ ਇਲਾਵਾ ਪੋਲਿੰਗ ਬੂਥ ਦਾ ਸੰਖਿਆ ਨੰਬਰ, ਬੀ.ਐਲ.ਓ ਦਾ ਨਾਮ ਅਤੇ ਸੰਪਰਕ ਨੰ ਵੀ ਪੋਲੰਿਗ ਸਟੇਸ਼ਨ ‘ਤੇ ਲਿਖਿਆ ਹੋਣਾ ਲਾਜ਼ਮੀ ਹੈ।ਉਨਾਂ ਕਿਹਾ ਕਿ ਸੈਕਟਰ ਅਫਸਰ ਕੋਲ ਆਪਣੇ ਆਪਣੇ ਅਧੀਨ ਆਉਂਦੇ ਪੋਲਿੰਗ ਸਟੇਸ਼ਨ ਦਾ ਰੂਟ ਪਲਾਨ ਹੋਣਾ ਲਾਜ਼ਮੀ ਹੈ। ਉਨਾਂ ਕਿ ਸੈਟਰਕ ਅਫਸਰ ਆਪਣੇ ਨਾਲ ਲੱਗੇ ਵਧੀਕ ਸੈਕਟਰ ਅਫਸਰ ਵੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਣਦੇਹੀ ਨਾਲ ਨਿਭਾਉਣ। 

ਉਨਾ ਕਿਹਾ ਦਿਵਿਆਂਗ ਵੋਟਰਾਂ ਲਈ ਵੀਲ ਚੇਅਰ ਅਤੇ ਵਿਸ਼ੇਸ਼ ਪਖਾਨਿਆਂ ਬਾਰੇ ਵੀ ਸਹੀ ਢੰਗ ਨਾਲ ਪੋਲਿੰਗ ਸਟੇਸ਼ਨ ‘ਤੇ ਜਾਣਕਾਰੀ ਦਿੱਤੀ ਜਾਵੇ ਅਤੇ ਸੈਕਟਰ ਅਫਸਰ ਆਪਣੇ ਆਪਣੇ ਸਟੇਸ਼ਨ ‘ਤੇ ਜਾ ਕੇ ਇਸ ਗੱਲ ਨੂੰ ਯਕੀਨੀ ਬਣਾਉਣ ਤਾਂ ਜੋ ਵੋਟਿੰਗ ਵਾਲੇ ਦਿਨ ਦਿਵਿਆਂਗ ਵੋਟਰਾਂ ਨੂੰ ਕੋਈ ਵੀ ਮੁਸ਼ਕਲ ਪੇਸ਼ ਨਾ ਆਵੇ। ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਦਿਵਿਆਂਗ ਵੋਟਰਾਂ ਨੂੰ ਧਿਆਨ ਵਿੱਚ ਰੱਖਦਿਆਂ ਬੂਥ ਉੱਤੇ ਰੈਂਪ ਦੀ ਸਹੂਲਤ ਦੇ ਨਾਲ ਨਾਲ ਹਰ ਇੱਕ ਵੋਟਰ ਲਈ ਸਾਫ ਅਤੇ ਸਵੱਛ ਪੀਣ ਵਾਲੇ ਪਾਣੀ ਸਹੂਲਤ ਨੂੰ ਵੀ ਬੂਥ ‘ਤੇ ਯਕੀਨੀ ਬਣਾਇਆ ਜਾਵੇਗਾ।

ਉਨਾਂ ਦੱਸਿਆ ਕਿ ਵੋਟਿੰਗ ਦੌਰਾਨ ਪੋਲੰਿਗ ਵਾਲੇ ਕਮਰੇ ਵਿੱਚ ਵੋਟਰ ਦੇ ਦਾਖਲ ਅਤੇ ਬਾਹਰ ਆਉਣ ਦੇ ਰਸਤਿਆਂ ਨੂੰ ਵੀ ਸੈਕਟਰ ਅਫਸਰ ਯਕੀਨੀ ਬਣਾਉਣਗੇ। ਉਨਾਂ ਕਿਹਾ ਕਿ ਪੋਲਿੰਗ ਸਟਾਫ ਦੇ ਰਹਿਣ ਦੇ ਲਈ ਪੋਲਿੰਗ ਬੂਥ ‘ਤੇ ਰਹਿਣ ਲਈ ਸਾਫ ਸੁਥਰੇ ਮਾਹੌਲ ਨੂੰ ਵੀ ਯਕੀਨੀ ਬਣਾਉਣਗੇ ਤਾਂ ਜੋ ਪੋਲਿੰਗ ਬੂਥ ‘ਤੇ ਪਹੁੰਚਣ ਉਪਰੰਤ ਉਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਪੇਸ਼ ਆਵੇ।

ੳੇਨਾਂ ਕਿ ਸੈਕਟਰ ਅਫਸਰ ਕੋਲ ਸਕੂਲ ਦੇ ਪ੍ਰਿੰਸੀਪਲ, ਚੌਕੀਦਾਰ ਅਤੇ ਮਿਡ-ਡੇਅ ਮੀਲ ਵਰਕਰ ਦਾ ਸੰਪਰਕ ਨੰਬਰ ਹੋਣਾ ਲਾਜ਼ਮੀ ਹੈ।ਇਸ ਤੋਂ ਇਲਾਵਾ ਪੋਲਿੰਗ ਬੂਥ ‘ਤੇ ਸਟਾਫ ਲਈ ਪੀਣ ਵਾਲੇ ਪਾਣੀ ਦੀ ਸਹੂਲਤ, ਲੋੜੀਂਦਾ ਰੋਸ਼ਨੀ ਅਤੇ ਪੱਖਿਆਂ ਦੇ ਪ੍ਰਬੰਧ ਵੀ ਸਹੀ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸ਼੍ਰੀ ਸੰਦੀਪ ਕੁਮਾਰ ਨੇ ਸੈਕਟਰ ਅਫਸਰਾਂ ਨੂੰ ਹਦਾਇਤ ਦਿੰਦਿਆਂ ਹਰੇਕ ਪੋਲਿੰਗ ਸਟੇਸ਼ਨ 'ਤੇ ਵੋਟਰਾਂ ਦੇ ਲਈ ਸਾਫ ਪੀਣ ਯੋਗ ਪਾਣੀ ਦੀ ਸਹੂਲਤ ਲਈ ਛਬੀਲ ਕਮੇਟੀਆਂ ਬਣਾਉਣ ਲਈ ਕਿਹਾ।

ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਪੋਲਿੰਗ ਵਾਲੇ ਕਮਰੇ ਵਿੱਚ ਸਹੀ ਅਤੇ ਲੌੜੀਂਦਾ ਰੋਸ਼ਨੀ ਨੂੰ ਵੀ ਯਕੀਨੀ ਬਣਾਈ ਜਾਵੇ ਤਾਂ ਜੋ ਪੋਲਿੰਗ ਸਟਾਫ ਅਤੇ ਵੋਟਰ ਨੂੰ ਵੋਟਿੰਗ ਦੌਰਾਨ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਪੇਸ਼ ਆਵੇ।ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ ਸਾਰੇ ਮਾਪਢੰਡਾਂ ਦੀ ਪਾਲਣਾ ਕੀਤੀ ਜਾਵੇਗੀ, ਜਿਸ ਨਾਲ ਵੋਟਰ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।