ਬੀਤ ਇਲਾਕੇ ਦੇ ਪਿੰਡ ਬੱਸੀ(ਖੁਰਾਲੀ) ਵਿਖੇ ਕਾਗਰਸੀ ਆਗੂ ਸੁਨੀਲ ਚੌਹਾਨ ਨੇ ਕੀਤੀ ਮੀਟਿੰਗ
5 ਦਰਿਆ ਨਿਊਜ਼ (ਅਸ਼ਵਨੀ ਸ਼ਰਮਾ)
ਗੜਸ਼ੰਕਰ 22-Apr-2014
ਤੁਸੀ ਵੱਧ ਤੋ ਵੱਧ ਵੋਟਾ ਸ਼੍ਰੀਮਤੀ ਅਬਿੰਕਾ ਸੋਨੀ ਨੂੰ ਪਾ ਕੇ ਜਿਤਾਉ ਪਿੰਡ ਦਾ ਵਿਕਾਸ ਕਰਵਾਉਣਾ ਮੇਰੀ ਜਿੰਮੇਵਾਰੀ ਰਹੀ।ਉਪਰੋਕਤ ਸ਼ਬਦ ਕਾਗਰਸ ਦੇ ਉ.ਬੀ.ਸੀ ਸੈਲ ਦੇ ਸੂਬਾ ਕਨਵੀਨਰ ਸੁਨੀਲ ਚੋਹਾਨ ਨੇ ਅੱਜ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੀ ਤੱਪ ਸਥਲੀ ਪਿੰਡ ਬੱਸੀ (ਖੁਰਾਲੀ) ਵਿਖੇ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆ ਕਹੇ।ਉਹਨਾ ਨੇ ਕਿਹਾ ਕਿ ਸ਼੍ਰੀਮਤੀ ਅਬਿੰਕਾ ਸੋਨੀ ਵਲੋ ਪਹਿਲਾ ਹੀ ਸ਼੍ਰੀ ਖੁਰਾਲਗੜ ਦੇ ਵਿਕਾਸ ਲਈ ਤਕਰੀਬਨ 2ਕਰੌੜ ਰੁਪਏ ਦਿਤੇ ਗਏ ਸਨ ਜਿਹਨਾ ਨਾਲ ਅੱਜ ਸੁੰਦਰ ਤੇ ਆਲੀਸਾਨ ਕਮਿਉਨਟੀ ਸੈਟਰ ਇਥੇ ਬਣਾਇਆ ਗਿਆ ਹੈ ਤੇ ਉਹਨਾ ਦੇ ਜਿਤਣ ਤੋ ਬਾਅਦ ਇਥੋ ਵਿਕਾਸ ਲਈ ਹੋਰ ਗਰਾਟਾ ਦਿਤੀਆ ਜਾਣਗੀਆ।ਉਹਨਾ ਨੇ ਇੱਕਠੇ ਹੋਏ ਪਿੰਡ ਵਾਸੀਆ ਨੂੰ ਅਪੀਲ ਕੀਤੀ ਕਿ ਆਪਣੀ ਇੱਕ-ਇੱਕ ਵੋਟ ਸ਼੍ਰੀਮਤੀ ਅਬਿੰਕਾ ਸੋਨੀ ਦੇ ਹੱਕ ਚ ਪਾਉ ਤੇ ਆਪਣੇ ਇਲਾਕੇ ਦੇ ਵਿਕਾਸ ਕਰਵਾਉ।ਇਸ ਮੀਟਿੰਗ ਚ ਉਬੀਸੀ ਸੈਲ ਦੇ ਜਿਲਾ ਵਾਈਸ ਚੇਅਰਮੈਨ ਪਿੰਕਾ ਭੂੰਬਲਾ, ਵਿਜੇ ਧੀਮਾਨ ਨੇ ਵੀ ਸ਼੍ਰੀਮਤੀ ਅਬਿੰਕਾ ਸੋਨੀ ਦੀ ਸਖਸੀਅਤਾ ਵਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ।ਮੀਟਿੰਗ ਚ ਸਰਪੰਚ ਵਿਨੋਦ ਕੁਮਾਰ, ਨਰੇਸ਼ ਸਿੰਘ, ਮਲੂਕ ਚੰਦ, ਸਵਰਨਾ ਰਾਮ, ਮੋਹਣੀ ਦੇਵੀ, ਹਰਮੇਸ ਚੰਦ, ਰਕਸਾ ਦੇਵੀ, ਹਰਪ੍ਰੀਤ ਕੌਰ, ਬਖਸੀ ਰਾਮ ਸੂਦ, ਕਰਨੈਲ ਫੌਜੀ, ਜੀਤ ਸਿੰਘ, ਤਰਸੇਮ ਸਿੰਘ, ਹਰਬਲਾਸ, ਬੰਸੀ ਰਾਮ, ਜਗਾ ਰਾਮ, ਤਰਸੇਮ ਲਾਲ ਆਦਿ ਹਾਜਰ ਸਨ।