5 Dariya News

ਇਆਲੀ ਦੇ ਹੱਕ 'ਚ ਉਹਨਾਂ ਦੀ ਧਰਮ ਪਤਨੀ ਨੇ ਕੀਤਾ ਵੋਟਰਾਂ ਨਾਲ ਘਰ-ਘਰ ਰਾਬਤਾ ਕਾਇਮ

5 ਦਰਿਆ ਨਿਊਜ਼ (ਅਜੈ ਪਾਹਵਾ)

ਲੁਧਿਆਣਾ 22-Apr-2014

ਲੁਧਿਆਣਾ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਜੇਤੂ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਉਹਨਾਂ ਦੀ ਧਰਮ ਪਤਨੀ ਸਪਿੰਦਰ ਕੌਰ ਇਆਲੀ ਨੇ ਇਸਤਰੀ ਅਕਾਲੀ ਦਲ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ ਨਾਲ ਹਲਕਾ ਪੱਛਮੀ ਦੇ ਵਾਰਡ ਨੰਬਰ 50 ਅਧੀਨ ਪੈਂਦੇ ਇਲਾਕਾ ਗੁਰਚਰਨ ਪਾਰਕ, ਗਾਂਧੀ ਕਲੋਨੀ, ਵੀਰ ਪਰਿਵਾਰ ਆਦਿ ਵਿਖੇ ਘਰ-ਘਰ ਵੋਟਰਾਂ ਨਾਲ ਰਾਬਤਾ ਕਾਇਮ ਕਰ ਕੇ ਉਮੀਦਵਾਰ ਇਆਲੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਅਪੀਲ ਕੀਤੀ। ਇਸ ਮੌਕੇ ਸਪਿੰਦਰ ਕੌਰ ਅਤੇ ਬੀਬੀ ਦਿਆਲ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਮੋਦੀ ਦੀ ਲਹਿਰ ਚੱਲ ਰਹੀ ਹੈ ਅਤੇ ਕੇਂਦਰ ਵਿੱਚ ਐਨ.ਡੀ.ਏ. ਸਰਕਾਰ ਦਾ ਗਠਨ ਤੈਅ ਹੈ। ਤੁਸੀ 30 ਅਪ੍ਰੈਲ ਨੂੰ ਤੱਕੜੀ ਦੇ ਚੋਣ ਨਿਸ਼ਾਨ ਵਾਲਾ ਬਟਨ ਦਬਾ ਕੇ ਉਮੀਦਵਾਰ ਇਆਲੀ ਨੂੰ ਜਿਤਾਓ ਤਾਂ ਜੋ ਸ਼ਹਿਰ ਦੇ ਸਰਵਪੱਖੀ ਵਿਕਾਸ ਅਤੇ ਮਹਿਲਾਵਾਂ ਦੇ ਹੱਕਾਂ ਲਈ ਸੰਸਦ ਵਿੱਚ ਆਪਣੀ ਆਵਾਜ਼ ਉਠਾ ਸਕਣ। ਇਸ ਮੌਕੇ ਉਹਨਾਂ ਨਾਲ ਮੰਡਲ ਪ੍ਰਧਾਨ ਬੀਬੀ ਅਵਨੀਤ ਕੌਰ ਖਾਲਸਾ, ਅਮਰਜੀਤ ਕੌਰ, ਸ਼ਾਂਤੀ ਦੇਵੀ, ਬੀਬੀ ਮਨਿੰਦਰ ਕੌਰ, ਬੀਬੀ ਸਰਬਜੀਤ ਕੌਰ ਭਿੰਡਰ, ਦਰਸ਼ਨ ਕੌਰ, ਸੁਨੀਤਾ, ਪੁਸ਼ਪਾ ਜੇਤਲੀ, ਬੀਬੀ ਜਸਪਾਲ ਕੌਰ, ਗੁਰਚਰਨ ਕੌਰ, ਪੂਨਮ ਸਹੋਤਾ, ਮਨਜੀਤ ਕੌਰ, ਸੁਮਨ ਬਾਲਾ, ਲਵਲੀ, ਹਰਪ੍ਰਕਾਸ਼ ਕੌਰ, ਇੰਦਰਜੋਤ ਕੌਰ, ਹਰਪ੍ਰੀਤ ਕੌਰ, ਰਿੰਪੀ, ਨੀਲਮ ਰਾਣੀ, ਜੁਗਿੰਦਰ ਕੌਰ, ਨਰਿੰਦਰ ਕੌਰ ਲਾਂਬਾ, ਇੰਦਰਪਾਲ ਸਿੰਘ ਬਿੰਦਰਾ, ਜਤਿੰਦਰ ਸਿੰਘ, ਚਰਨਪਾਲ ਸਿੰਘ ਸੋਨੂੰ, ਪੰਡਿਤ ਹਰੀ ਮੋਹਨ, ਫਕੀਰ ਚੰਦ, ਰਾਜਕੁਮਾਰ ਖਹਿਰਾ ਭਾਜਪਾ ਆਗੂ, ਸੰਦੀਪ, ਹਰਭਜਨ ਸਿੰਘ ਬਿੰਦਰਾ, ਨਿਰੰਜਨ ਸਿੰਘ ਠੇਕੇਦਾਰ, ਸਤਨਾਮ ਸਿੰਘ, ਮਨੀਸ਼ ਡੋਗਰਾ, ਡਾ. ਕਮਲਜੀਤ ਸੋਹੀ, ਡਾ. ਅਨਿਲ ਜੇਤਲੀ, ਗੁਰਚਰਨ ਸਿੰਘ ਨਾਗੀ, ਓਮ ਪ੍ਰਕਾਸ਼ ਕੈਂਥ, ਅਕਾਲੀ ਆਗੂ ਜਸਪਾਲ ਸਿੰਘ ਜੱਸਾ ਆਦਿ ਸਮੂਹ ਵਾਰਡ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਉਮੀਦਵਾਰ ਇਆਲੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦੁਆਇਆ।