5 Dariya News

ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਅਪਨਾਉਣ ਕਿਸਾਨ : ਕੋਮਲ ਮਿੱਤਲ

ਡਿਪਟੀ ਕਮਿਸ਼ਨਰ ਨੇ ’ਦੀ ਲਾਂਬੜਾ ਕਾਂਗੜੀ ਕੋਆਪ੍ਰੇਟਿਵ ਸੁਸਾਇਟੀ’ ਵੱਲੋਂ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦੀ ਖੇਤਾਂ ਵਿਚ ਕਟਾਈ ਦਾ ਲਿਆ ਜਾਇਜ਼ਾ

5 Dariya News

ਹੁਸ਼ਿਆਰਪੁਰ 19-Apr-2024

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ’ਦੀ ਲਾਂਬੜਾ ਕਾਂਗੜੀ ਕੋਆਪ੍ਰੇਟਿਵ ਸੁਸਾਇਟੀ’, ਪਿੰਡ ਲਾਂਬੜਾ, ਬਲਾਕ ਹੁਸ਼ਿਆਰਪੁਰ-1 ਵੱਲੋਂ ਸਰਫੇਸ ਸੀਡਰ ਨਾਲ ਬਿਜਾਈ ਕੀਤੀ ਗਈ ਕਣਕ ਦੀ ਖੇਤਾਂ ਵਿਚ ਕਟਾਈ ਦੌਰਾਨ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਇਸ ਵਿਧੀ ਨਾਲ ਬੀਜੀ ਗਈ ਕਣਕ ਦਾ ਖੇਤਾਂ ਵਿਚ ਪ੍ਰਦਰਸ਼ਨ ਸਬੰਧੀ ਜਾਇਜ਼ਾ ਲਿਆ। ਸੁਸਾਇਟੀ ਵੱਲੋਂ ਪਿਛਲੇ ਸਾਲ ਸਰਫੇਸ ਸੀਡਰ ਰਾਹੀਂ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ ਅੱਜ ਉਸ ਦੀ ਕਟਾਈ ਕੀਤੀ ਗਈੈ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਫੇਸ ਸੀਡਰ ਰਾਹੀਂ ਬਿਜਾਈ ਕਰਨ ਨਾਲ ਖ਼ਰਚਾ ਕਾਫੀ ਘੱਟ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੀ ਜ਼ਿਲ੍ਹੇ ਵਿਚ 80-85  ਹੈਕਟੇਅਰ ਵਿਚ ਸਰਫੇਸ ਸੀਡਰ ਰਾਹੀਂ ਕਣਕ ਦੀ ਬਿਜਾਈ ਕੀਤੀ ਗਈ ਸੀ, ਜਿਸ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਅਪਨਾਉਣ ਦੀ ਅਪੀਲ ਕੀਤੀ ਕਿਉਂਕਿ ਇਸ ਵਿਧੀ ਨਾਲ ਜਿਥੇ ਕਣਕ ਦੀ ਬਿਜਾਈ ਕਰਨ ਵਿੱਚ ਖਰਚਾ ਬਹੁਤ ਘੱਟ ਆਉਂਦਾ ਹੈ ਅਤੇ ਇਸ ਦੇ ਨਾਲ ਹੀ ਇਹ ਖੇਤਾਂ ਵਿਚ ਹੀ ਪਰਾਲੀ ਪ੍ਰਬੰਧਨ ਕਰਨ ਦਾ ਇੱਕ ਸਭ ਤੋਂ ਸਸਤਾ ਅਤੇ ਵਧੀਆ ਬਦਲ ਹੈ। 

ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਫਸਰ ਡਾ. ਹਰਮਨਦੀਪ ਸਿੰਘ  ਅਤੇ ਅੰਕੜਾ ਵਿੰਗ ਦੇ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ ਦੀ ਹਾਜ਼ਰੀ ਵਿਚ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦੇ ਇਕ ਮਰਲੇ ਦੀ ਕਟਾਈ ਕਰਵਾ ਕੇ ਇਸ ਦੇ ਝਾੜ ਦਾ ਅਨੁਮਾਨ ਲਗਾਇਆ ਗਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸੁਸਾਇਟੀ ਦੇ ਦਫ਼ਤਰ ਜਾ ਕੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਖੇਤੀਬਾੜੀ ਅਫਸਰ ਡਾ. ਹਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਵਿਧੀ ਨਾਲ ਬੀਜੀ ਗਈ ਕਣਕ ਦਾ ਝਾੜ ਰਵਾਇਤੀ ਢੰਗ ਨਾਲ ਬੀਜੀ ਗਈ ਕਣਕ ਦੇ ਬਰਾਬਰ ਆਉਂਦਾ ਹੈ ਅਤੇ ਕਣਕ ਦਾ ਝਾੜ ਘਟਣ ਦਾ ਕੋਈ ਵੀ ਖਦਸ਼ਾ ਨਹੀਂ ਰਹਿੰਦਾ। 

ਉਨਾਂ ਕਿਹਾ ਕਿ ਸਰਫੇਸ ਸੀਡਰ ਨਾਲ ਬਿਜਾਈ ਕੀਤੀ ਗਈ ਕਣਕ ਵਿਚ ਪਰਾਲੀ ਇਕ ਮਲਚ ਦੇ ਰੂਪ ਵਿਚ ਕੰਮ ਕਰਦੀ ਹੈ ਜਿਸ ਨਾਲ ਕਣਕ ਪੱਕਣ ਸਮੇਂ ਵਧੇਰੇ ਤਾਪਮਾਨ ਹੋਣ ਕਾਰਨ ਝਾੜ ਘਟਣ ਦੇ ਖਦਸ਼ੇ ਤੋਂ ਵੀ ਬਚੀ ਰਹਿੰਦੀ ਹੈ ਅਤੇ ਇਹ ਮਲਚ ਬਾਅਦ ਵਿਚ ਖੇਤ ਵਿਚ ਹੀ ਮਿਲ ਕੇ ਜੈਵਿਕ ਮਾਦਾ ਅਤੇ ਹੋਰ ਤੱਤ ਜ਼ਮੀਨ ਵਿਚ ਮਿਲਾ ਦਿੰਦੀ ਹੈ। ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਡਾ. ਦੀਪਕ ਪੁਰੀ, ਸਬੰਧਿਤ ਬਲਾਕ ਦੇ ਖੇਤੀਬਾੜੀ ਵਿਸਥਾਰ ਅਫਸਰ ਅਮਨਦੀਪ ਸਿੰਘ, ਨਰਿਪਜੀਤ ਸਿੰਘ, ਪ੍ਰਭਜੀਤ ਕੌਰ, ਦੀ ਲਾਂਬੜਾ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ, ਸਕੱਤਰ ਜਸਵਿੰਦਰ ਸਿੰਘ ਸੈਣੀ ਅਤੇ ਕਿਸਾਨ ਹਾਜ਼ਰ ਸਨ।

सरफेस सीडर के साथ गेहूं की खेती को अपनाए किसान: कोमल मित्तल

डिप्टी कमी ने 'दी लांबड़ा कांगड़ी कोऑपरेटिव सोसायटी' द्वारा सरफेस सीडर से बोए गए गेहूं की कटाई का किया निरीक्षण

होशियारपुर

डिप्टी कमिश्नर कोमल मित्तल ने आज दी लांबड़ा कांगड़ी सहकारी सोसायटी गांव लांबड़ा ब्लॉक होशियारपुर-1 द्वारा सरफेस सीडर से बोए गए गेहूं की खेतों में कटाई के दौरान निजी तौर पर उपस्थित होकर इस विधि से बोए गए गेहूं का खेतों में प्रदर्शन संबंधी समीक्षा की। सोसायटी की ओर से पिछले वर्ष सरफेस सीडर के माध्यम से गेहूं की बुआई की गई थी, जिसकी आज कटाई की गई है। 

डिप्टी कमिश्नर ने कहा कि सरफेस सीडर से बुआई करने से लागत काफी कम हो जाती है। उन्होंने बताया कि पिछले वर्ष ही जिले में 80-85 हेक्टेयर में सरफेस सीडर के माध्यम से गेहूं की बुआई की गई थी, जिसके सकारात्मक परिणाम सामने आ रहे हैं। इस अवसर पर कृषि विभाग के अधिकारी डाॅ. हरमनदीप सिंह व आंकड़ा विंग के अधिकारी भी मौजूद थे, जिनकी मौजूदगी में सरफेस सीडर से बोए गए एक मरला गेहूं की कटाई की गई और उसकी पैदावार का अनुमान लगाया गया।

इस अवसर पर डिप्टी कमिश्नर ने किसानों से सरफेस सीडर से गेहूं की खेती अपनाने की अपील की क्योंकि इस विधि से गेहूं की खेती की लागत बहुत कम है और यह खेतों में पराली प्रबंधन का सबसे सस्ता और प्रभावी विकल्प भी है। इसके बाद उन्होंने सोसायटी के कार्यालय में जाकर उनके द्वारा किए गए कार्यों का जायजा लिया। इस अवसर पर कृषि अधिकारी डाॅ. हरमनदीप सिंह ने कहा कि इस विधि से बोए गए गेहूं की पैदावार परंपरागत रूप से बोए गए गेहूं के बराबर होती है और गेहूं की पैदावार कम होने का कोई डर नहीं होता है। 

उन्होंने बताया कि सरफेस सीडर से बोए गए गेहूं में भूसा मल्च (गीली घास) का काम करता है, जिससे गेहूं पकने के समय अधिक तापमान के कारण उपज में कमी के खतरे से बच जाता है और यह गीली घास बाद में खेत में ही जैविक पदार्थ और अन्य तत्व ज़मीन में मिला देती है। इस अवसर पर कृषि विभाग से डाॅ. दीपक पुरी, संबंधित ब्लॉक के कृषि विस्तार अधिकारी अमनदीप सिंह, नृपजीत सिंह, प्रभजीत कौर, 'दी लांबड़ा कांगड़ी सहकारी सोसायटी' के प्रधान रंजीत सिंह, 'दी लांबड़ा सहकारी सोसायटी' के सचिव जसविंदर सिंह सैनी और किसान उपस्थित थे।