5 Dariya News

NSS PEC ਨੇ PGIMER ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ

5 Dariya News

ਚੰਡੀਗੜ੍ਹ 18-Apr-2024

ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਰਾਸ਼ਟਰੀ ਸੇਵਾ ਯੋਜਨਾ (ਐਨਐਸਐਸ) ਸੈੱਲ ਨੇ 18 ਅਪ੍ਰੈਲ, 2024 ਨੂੰ ਇੱਕ ਖੂਨਦਾਨ ਕੈਂਪ ਲਗਾਇਆ। ਇਹ ਪੀਜੀਆਈਐਮਈਆਰ, ਚੰਡੀਗੜ੍ਹ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ, ਪ੍ਰੋ. (ਡਾ.) ਬਲਦੇਵ ਸੇਤੀਆ ਜੀ, ਪੀ.ਈ.ਸੀ. ਦੇ ਡਾਇਰੈਕਟਰ, ਅਤੇ ਉਹਨਾਂ ਦੇ ਨਾਲ ਹੀ, ਸ਼੍ਰੀ ਨੇਮੀ ਚੰਦ ਜੀ, ਚੰਡੀਗੜ੍ਹ ਐਨ.ਐਸ.ਐਸ. ਦੇ ਰਾਜ ਸੰਪਰਕ ਅਫ਼ਸਰ ਦੇ ਨਾਲ ਸਮਾਗਮ ਦੀ ਸ਼ਿਰਕਤ ਕੀਤੀ। 

ਉਨ੍ਹਾਂ ਖੂਨ-ਦਾਨੀਆਂ ਨਾਲ ਗੱਲਬਾਤ ਕੀਤੀ ਅਤੇ ਕੈਂਪਸ ਵਿੱਚ ਪਹਿਲਾਂ ਲਗਾਏ ਗਏ ਦਾਨ ਕੈਂਪ ਵਿੱਚ ਲਗਾਤਾਰ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ। ਸ੍ਰੀ ਚੰਦ ਨੇ ਸਮਾਜ ਸੇਵਾ ਪ੍ਰਤੀ ਪੀਈਸੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨਵੀਆਂ ਪਹਿਲਕਦਮੀਆਂ ਕਰਨ ਲਈ ਪ੍ਰੇਰਿਤ ਵੀ ਕੀਤਾ। BDC ਲਈ ਕੁੱਲ 150+ ਬਲੱਡ ਯੂਨੀਟਸ ਪ੍ਰਾਪਤ ਹੋਏ ਸਨ। NSS-PEC ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।