5 Dariya News

14 ਸਕੂਲਾਂ ਦੀਆਂ 24 ਬੱਸਾਂ ਦੀ ਕੀਤੀ ਚੈਕਿੰਗ, 10 ਬੱਸਾਂ ਦੇ ਕੀਤੇ ਚਲਾਨ, ਦੋ ਬੱਸਾਂ ਕੀਤੀਆਂ ਇਮਪਾਊਂਡ

ਆਉਣ ਵਾਲੇ ਸਮੇਂ ਦੇ ਵਿੱਚ ਵੀ ਸਕੂਲ ਦੀਆਂ ਬੱਸਾਂ ਦੀ ਕੀਤੀ ਜਾਵੇਗੀ ਰੋਜਾਨਾ ਚੈਕਿੰਗ- ਡਿਪਟੀ ਕਮਿਸ਼ਨਰ

5 Dariya News

ਨਵਾਂਸ਼ਹਿਰ 15-Apr-2024

ਬੀਤੇ ਦਿਨ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਸਕੂਲੀ ਬੱਸ ਪਲਟਣ ਦੀ ਮੰਦਭਾਗੀ ਘਟਨਾ ਤੋਂ ਬਾਅਦ ਪੰਜਾਬ ਅੰਦਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੁਲਿਸ ਵਿਭਾਗ ਅਤੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ, ਸਿੱਖਿਆ ਵਿਭਾਗ ਵੱਲੋਂ ਸਾਂਝੇ ਤੌਰ ਤੇ ਵਿਸ਼ੇਸ਼ ਅਭਿਆਨ ਚਲਾ ਕੇ ਜਿਲੇ ਦੇ ਵੱਖ-ਵੱਖ ਸਕੂਲਾਂ ਦੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਤਕਰੀਬਨ 24 ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਨਾਂ ਵਿੱਚੋਂ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰਨ ਤੇ 10 ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ।

ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਕੰਚਨ ਅਰੋੜਾ ਜਿਲਾ ਬਾਲ ਸੁਰੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦੱਸਿਆ ਗਿਆ ਕਿ ਜਿਲਾ ਨਵਾਂ ਸ਼ਹਿਰ ਅੰਦਰ ਵੀ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਵਿੱਚ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਉਹਨਾਂ ਦੱਸਿਆ ਕਿ ਹਰਿਆਣਾ ਦੇ ਮਹਿੰਦਰਗੜ੍ਹ ਵਿਖੇ ਹੋਈ ਸਕੂਲੀ ਬੱਸ ਦੁਰਘਟਨਾ ਅੰਦਰ 6 ਬੱਚਿਆਂ ਦੀ ਮੌਤ ਹੋ ਗਈ ਸੀ ਜਿਸ ਦੇ ਚਲਦਿਆਂ ਅੱਜ ਪੂਰੇ ਪੰਜਾਬ ਵਿੱਚ ਵਿਸ਼ੇਸ਼ ਅਭਿਆਨ ਚਲਾਇਆ ਗਿਆ ਅਤੇ ਵੱਖ-ਵੱਖ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। 

ਇਸ ਤੋਂ ਇਲਾਵਾ ਸਕੂਲੀ ਬੱਸਾਂ ਤੇ ਡਰਾਈਵਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸੁਰੱਖਿਆ ਸਾਵਧਾਨੀਆਂ ਬਾਰੇ ਜਾਗਰੂਕ ਵੀ ਕੀਤਾ ਗਿਆ। ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦਾ ਗਠਨ ਭਾਰਤ ਸਰਕਾਰ ਦੇ ਦਾ ਕਮਿਸ਼ਨ ਫੋਰ ਪ੍ਰੋਟੈਕਸ਼ਨ ਆਫ ਚਾਇਲਡ ਰਾਈਟਸ ਐਕਟ 2005 ਦੀ ਧਾਰਾ 17 ਤਹਿਤ ਕੀਤਾ ਗਿਆ ਹੈ ਕਮਿਸ਼ਨ ਪਾਸ  ਜੂਵੇਨਾਈਲ ਜਸਟਿਸ ਕੇਅਰ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015 , ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸਉਲ ਉਫੈਂਸਸ ਐਕਟ 2009 ਅਧੀਨ ਨਿਗਰਾਨੀ ਕਰਨ ਦਾ ਅਧਿਕਾਰ ਹੈ ਐਕਟ ਦੀ ਧਾਰਾ 13 ਅਧੀਨ ਕਮਿਸ਼ਨ ਕੋਲ ਬਾਲ ਅਧਿਕਾਰਾਂ ਦੀ ਉਲੰਘਨਾ ਵਿਰੁੱਧ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਇਨਕੁਆਇਰੀ ਕਰਨ ਅਤੇ ਉਹਨਾਂ ਬਾਰੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਵੀ ਅਧਿਕਾਰ ਹੈ। 

ਉਹਨਾਂ ਵੱਲੋਂ ਦੱਸਿਆ ਗਿਆ ਕਿ ਹਰਿਆਣਾ ਵਿੱਚ ਸਕੂਲ ਬੱਸ ਦਾ ਹਾਦਸਾ ਹੋਣ ਕਾਰਨ ਛੇ ਬੱਚਿਆਂ ਦੀ ਮੌਤ ਹੋਣ ਤੇ ਸਿਵਲ ਰਿਟ ਪਟੀਸ਼ਨ ਨੰਬਰ 69 ਆਫ 2009 ਅਤੇ ਸਿਵਿਲ ਰਿਟ ਪਟੀਸ਼ਨ ਨੰਬਰ 21506 ਆਫ 2022 ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਹੁਕਮਾਂ ਅਨੁਸਾਰ ਪੰਜਾਬ ਰਾਜ ਵਿੱਚ ਸਕੂਲ ਬੱਸਾਂ ਸੇਫ ਸਕੂਲ ਵਾਹਨ ਸਕੀਮ ਦੀਆਂ ਸ਼ਰਤਾਂ ਪੂਰੀਆਂ ਕਰਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਹਨਾਂ ਸ਼ਰਤਾਂ ਪੂਰੀਆਂ ਕਰਦੇ ਵਾਹਨਾਂ ਨੂੰ ਹੀ ਬੱਚਿਆਂ ਲਈ ਵਰਤਣਾ ਸਕੂਲ ਪ੍ਰਿੰਸੀਪਲ ਦੀ ਜਿੰਮੇਵਾਰੀ ਹੈ। 

ਉਹਨਾਂ ਕਿਹਾ ਕਿ ਭਵਿੱਖ ਵਿੱਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ ਇਸ ਦੇ ਲਈ ਅੱਜ ਜ਼ਿਲ੍ਾ ਨਵਾਂ ਸ਼ਹਿਰ ਵਿਖੇ ਵੱਖ ਵੱਖ ਸਕੂਲਾਂ ਦੀਆਂ ਬੱਸਾਂ ਚੈੱਕ ਕੀਤੀਆਂ ਗਈਆਂ ਅਤੇ ਬਸ ਡਰਾਈਵਰਾਂ ਨੂੰ ਹਿਦਾਇਤ ਕੀਤੀ ਗਈ ਕਿ ਸੇਫ ਸਕੂਲ ਵਾਹਨ ਸਕੀਮ ਤਹਿਤ 20 ਦਿਨਾਂ ਦੇ ਅੰਦਰ ਅੰਦਰ ਜਾਂਚ ਕਰਵਾਉਣੀ ਯਕੀਨੀ ਬਣਾਈ ਜਾਵੇ ਜੋ ਵਾਹਨ ਸੇਫ ਸਕੂਲ ਵਾਹਨ ਸਕੀਮ ਦੀਆਂ ਸ਼ਰਤਾਂ (ਜਿਵੇਂ ਕਿ ਡਰਾਈਵਰ ਦਾ ਸਕੂਲ ਯੂਨੀਫੋਮ ਪਾਣਾ, ਸਕੂਲ ਬੱਸ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣ, ਕਿਸੀ ਇੱਕ ਵੀ ਲੜਕੀ ਦੇ ਸਕੂਲੀ ਬੱਸ ਵਿੱਚ ਸਫਰ ਕਰਨ ਤੇ ਲੇਡੀ ਅਟੈਂਡੈਂਟ ਦਾ ਹੋਣਾ, ਡਰਾਈਵਰ ਦਾ ਲਾਇਸਂਸ ਅਪ ਟੂ ਡੇਟ ਹੋਣਾ, ਗੱਡੀ ਦਾ ਫਿਟਨੈਸ ਸਰਟੀਫਿਕੇਟ ਹੋਣਾ ਆਦੀ) ਪੂਰੀਆਂ ਨਹੀਂ ਕਰਦੇ ਉਹਨਾਂ ਬੱਸਾਂ  ਨੂੰ ਜਬਤ ਕੀਤਾ ਜਾਵੇਗਾ। 

ਉਹਨਾਂ ਸਕੂਲ ਮੁਖੀਆਂ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਜੋ ਸਕੂਲੀ ਵਾਹਨਾ ਉਪਰੋਕਤ ਨਿਯਮਾਂ ਦੇ ਅਧਾਰ ਤੇ ਸ਼ਰਤਾਂ ਪੂਰੀਆਂ ਨਹੀਂ ਕਰਦੇ ਹਨ ਉਹਨਾਂ ਵਾਹਨਾਂ ਨੂੰ ਸਕੂਲੀ ਬੱਚਿਆਂ ਨੂੰ ਆਉਣ ਜੋਨ ਦੇ ਲਈ ਨਾ ਵਰਤਿਆ ਜਾਵੇ। ਸਕੂਲੀ ਵਾਹਨਾਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਜਾਵੇ। ਟੀਮ ਵੱਲੋਂ ਚੈਕਿੰਗ ਕਰਦੇ ਹੋਏ ਅੱਜ ਨਵਾਂ ਸ਼ਹਿਰ ਜਿਲੇ ਦੀ ਤਕਰੀਬਨ 14 ਸਕੂਲਾਂ ਦੀਆਂ 24 ਬਸਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਦੁਆਬਾ ਆ ਰਿਹਾ ਸਕੂਲ, ਕੈਂਬਰਿਜ ਸਕੂਲ ਪ੍ਰਕਾਸ਼ ਮਾਡਲ ਸਕੂਲ, ਸ਼ਿਵਾਲਿਕ ਸਕੂਲ, ਕਿਰਪਾਲ ਸਾਗਰ ਅਕੈਡਮੀ, ਗੁਰੂ ਰਾਮਦਾਸ ਸਕੂਲ, ਅਪੋਲੋ ਸਕੂਲ ਦੀਆਂ ਬੱਸਾਂ ਵੀ ਸ਼ਾਮਿਲ ਸਨ ਅਤੇ ਕੁਲ 10 ਬੱਸਾਂ ਦੇ ਚਲਾਨ ਕੀਤੇ ਗਏ ਇਸ ਦੇ ਨਾਲ ਹੀ ਦੋ ਸਕੂਲੀ ਬੱਸਾਂ ਇਪਾਊਂਡ ਕੀਤੀਆਂ ਗਈਆਂ। 

ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ ਤਾਂ ਕਿ ਨਵਾਂ ਸ਼ਹਿਰ ਵਿੱਚ ਸਕੂਲੀ ਬੱਸਾਂ ਵਿੱਚ ਵਿਚਰਨ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਚੈਕਿੰਗ ਟੀਮ ਵਿੱਚ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ, ਸਿੱਖਿਆ ਵਿਭਾਗ ਤੋਂ ਮਨਜੀਤ ਲਾਲ, ਟਰਾਂਸਪੋਰਟ ਵਿਭਾਗ ਤੋਂ ਰਮਨਦੀਪ ਸਿੰਘ ਏਟੀਓ, ਇੰਦਰਜੀਤ ਸਿੰਘ ਡੀਈਓ ਟਰੈਫਿਕ ਪੁਲਿਸ ਤੋਂ ਜਸਵਿੰਦਰ ਪਾਲ ਸਿੰਘ ਦਿਲਾਵਰ ਸਿੰਘ ਏਐਸਆਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਸ਼ਾਨੂੰ ਰਾਣਾ ਅਕਾਊਂਟੈਂਟ ਸੰਤੋਸ਼ ਰਾਣੀ ਡੀਈਓ ਮੌਜੂਦ ਸਨ।