5 Dariya News

ਆਪ ਨੇ ‘ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਦੇ ਰੂਪ ਵਿੱਚ ਮਨਾਇਆ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ

ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ, ਇਸ ਨੂੰ ਬਦਲਣ ਦੀ ਕੋਸਿਸ ਕਰ ਰਹੀ ਹੈ ਬੀਜੇਪੀ: ਡਾ. ਐਸ.ਐਸ. ਆਹਲੂਵਾਲੀਆ

5 Dariya News

ਚੰਡੀਗੜ੍ਹ 14-Apr-2024

ਆਮ ਆਦਮੀ ਪਾਰਟੀ (ਆਪ) ਦੇ ਨੈਸ਼ਨਲ ਕੰਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਆਪ ਚੰਡੀਗੜ੍ਹ ਵਲੋਂ ਅੱਜ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ‘ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਦੇ ਰੂਪ ਵਿੱਚ ਮਨਾਇਆ ਗਿਆ। ਇਸ ਮੌਕੇ ਉਤੇ ਸੈਕਟਰ 22 ਵਿੱਚ ਕਿਰਨ ਸਿਨੇਮਾ ਤੋਂ ਸੈਕਟਰ 23 ਲਾਇਟ ਪੁਆਇੰਟ ਤੱਕ ਪੈਦਲ ਮਾਰਚ ਕੱਢਿਆ ਗਿਆ। 

ਇਸ ਮਾਰਚ ਦੀ ਅਗਵਾਈ ਪੰਜਾਬ ਸਰਕਾਰ ਵਿੱਚ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਕੀਤੀ। ਇਸ ਮੌਕੇ ਉਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਵੀ ਉਨ੍ਹਾਂ ਨਾਲ ਮੌਜੂਦ ਰਹੇ। ਇਸ ਪੈਦਲ ਮਾਰਚ ਵਿੱਚ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ, ਆਪ ਚੰਡੀਗੜ੍ਹ ਦੇ ਸੀਨੀਅਰ ਨੇਤਾ ਵਿਜੇ ਪਾਲ, ਮੀਨਾ ਸ਼ਰਮਾਂ, ਕੌਸਲਰ ਯੋਗੇਸ਼ ਢੀਂਗਰਾ, ਪ੍ਰੇਮ ਲਤਾ, ਅੰਜੂ ਕਟਿਆਲ, ਜਸਵਿੰਦਰ ਕੌਰ, ਦਮਨਪ੍ਰੀਤ ਸਿੰਘ, ਰਾਮ ਚੰਦਰ ਯਾਦਵ, ਡਾ. ਹਰਮੀਤ ਸਿੰਘ, ਕਰਮਜੀਤ ਚੌਹਾਨ, ਅਮਿਤ ਜੈਨ, ਗੁਰਚਰਨ ਸਿੰਘ, ਰਵੀ ਮਣੀ, ਗੁਰਮੇਲ ਸਿੰਘ ਸਿੱਧੂ, ਸ਼ਿਸ਼ੂਪਾਲ, ਮਮਤਾ ਕੈਂਥ, ਜੇ ਜੇ ਸਿੰਘ, ਮਨਮੋਹਨ ਪਾਠਕ, ਸੁਖਰਾਜ ਸੰਧੂ, ਹਰਜਿੰਦਰ ਬਾਵਾ, ਡਾ. ਜਗਪਾਲ ਸਿੰਘ, ਅਰਵਿੰਦਰ ਨਾਗਪਾਲ, ਓਮ ਪ੍ਰਕਾਸ਼ ਤਿਵਾੜੀ, ਸੁਨੀਲ, ਐਡਵੋਕੇਟ ਫੈਰੀ ਸੌਫਤ, ਅਸ਼ੋਕ ਕੁਮਾਰ, ਰੋਹਿਤ ਡੋਗਰਾ, ਜਗਮੋਹਨ, ਮਨਦੀਪ ਕਾਲਰਾ ਅਤੇ ਦਰਮਿਆਨ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਆਮ ਲੋਕ ਅਤੇ ਵਲੰਟੀਅਰ ਸ਼ਾਮਿਲ ਹੋਏ।

ਇਸ ਮੌਕੇ ਉਤੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਮੇਅਰ ਚੋਣ ਦੌਰਾਨ ਬੀਜੇਪੀ ਵਲੋਂ ਕੀਤੀ ਗਈ ਲੋਕਤੰਤਰ ਦੀ ਹੱਤਿਆ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ, ਜਿਸ ਨੂੰ ਬੀਜੇਪੀ ਵਲੋਂ ਆਪਣੇ ਨੌਮੀਨੇਟਿਡ ਕੌਂਸਲਰ ਅਨਿਲ ਮਸ਼ੀਹ, ਹੋਰ ਕੌਂਸਲਰਾਂ ਅਤੇ ਲੋਕ ਸਭਾ ਮੈਂਬਰ ਰਾਂਹੀ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਅਰਵਿੰਦ ਕੇਜਰੀਵਾਲ ਨੂੰ ਈਡੀ ਦੀ ਮਦਦ ਨਾਲ ਝੂਠੇ ਕੇਸ ਵਿੱਚ ਜੇਲ ਅੰਦਰ ਬੰਦ ਕੀਤਾ ਗਿਆ ਹੈ। 

ਕੇਜਰੀਵਾਲ ਨੂੰ ਦਿੱਲੀ ਦੇ ਕਰੋੜਾਂ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੈ, ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਝੂਠੇ ਕੇਸ ਵਿੱਚ ਫਸਾ ਕੇ ਜੇਲ ਅੰਦਰ ਬੰਦ ਕਰ ਦੇਣਾ ਲੋਕਤੰਤਰ ਦੀ ਹੱਤਿਆ ਹੈ। ਇਸ ਦੇ ਲਈ ਦੇਸ਼ ਦੀ ਜਨਤਾ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰੇਗੀ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਦਾ ਸਫ਼ਾਇਆ ਹੋਣਾ ਤਹਿ ਹੈ। ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਅੱਜ ਆਪ ਵਲੋਂ ਪੂਰੇ ਦੇਸ਼ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ‘ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਦੇ ਰੂਪ ਵਿੱਚ ਮਨਾਇਆ ਗਿਆ।

ਬੀਜੇਪੀ ਵਲੋਂ ਦੇਸ਼ ਦੇ ਹਰ ਕੋਨੇ ਵਿੱਚ ਸੰਵਿਧਾਨ ਅਤੇ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। ਬੀਜੇਪੀ ਵਲੋਂ ਸੰਵਿਧਾਨ ਨੂੰ ਬਦਲਣ ਦੀ ਵੀ ਕੋਸਿਸ ਕੀਤੀ ਜਾ ਰਹੀ ਹੈ, ਦੇਸ਼ ਅੰਦਰ ਬੀਜੇਪੀ ਵਲੋਂ ਤਾਨਾਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਵੱਖ–ਵੱਖ ਏਜੰਸੀਆਂ ਦਾ ਇਸਤੇਮਾਲ ਕਰਕੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੇ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। 

ਜੇਕਰ ਕੋਈ ਨੇਤਾ ਬੀਜੇਪੀ ਦੇ ਦਬਾਅ ਹੇਠ ਨਹੀਂ ਆਉਂਦਾ ਤਾਂ ਉਸ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ ਵਿੱਚ ਬੰਦ ਕੀਤਾ ਜਾ ਰਿਹਾ ਹੈ। ਇਹ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬਣਾਏ ਗਏ ਸੰਵਿਧਾਨ ਅਤੇ ਲੋਕਤੰਤਰ ਦੀ ਹੱਤਿਆ ਹੈ। ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੁਆਰਾ ਬਣਾਏ ਗਏ ਸੰਵਿਧਾਨ ਦੀਆਂ ਬੀਜੇਪੀ ਵਲੋਂ ਦੇਸ਼ ਵਿੱਚ ਚਾਰੇ–ਪਾਸੇ ਧੱਜੀਆਂ ਉਡਾਈਆ ਜਾ ਰਹੀਆਂ ਹਨ। 

ਬਾਬਾ ਸਾਹਿਬ ਵਲੋਂ ਬਣਾਇਆ ਗਿਆ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਅਧਿਕਾਰ, ਸਮਾਨਤਾ ਅਤੇ ਨਿਆ ਦਿੰਦਾ ਹੈ, ਪਰ ਬੀਜੇਪੀ ਵਲੋਂ ਸੰਵਿਧਾਨ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਸੰਜੇ ਸਿੰਘ ਖਿਲਾਫ਼ ਈਡੀ ਕੋਈ ਸਬੂਤ ਪੇਸ਼ ਨਹੀਂ ਕਰ ਸਕੀ ਅਤੇ ਫਿਰ ਮਾਣਯੋਗ ਸੁਪਰੀਮ ਕੋਰਟ ਵਲੋਂ ਸੰਜੇ ਸਿੰਘ ਨੂੰ ਜਮਾਨਤ ਦੇ ਦਿੱਤੀ ਗਈ, ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਵੀ ਛੇਤੀ ਹੀ ਜੇਲ ਤੋਂ ਬਾਹਰ ਆਉਣਗੇ।

ਇਸ ਮੌਕੇ ਉਤੇ ਪੰਜਾਬ ਸਰਕਾਰ ਵਿੱਚ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਬੀਜੇਪੀ ਕੋਲ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਹੈ। ਬੀਜੇਪੀ ਦੇ ਕਾਰਜਕਾਲ ਦੌਰਾਨ ਦੇਸ਼ ਵਿਕਾਸ ਪੱਖੋਂ ਬਹੁਤ ਪਿੱਛੇ ਜਾ ਚੁੱਕਾ ਹੈ। ਬੀਜੇਪੀ ਵਲੋਂ ਸੰਵਿਧਾਨ ਨੂੰ ਆਪਣੇ ਤਰੀਕੇ ਨਾਲ ਬਦਲਣ ਦੀ ਕੋਸਿਸ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਯਤਾ ਤੋਂ ਬੀਜੇਪੀ ਬਹੁਤ ਹੈਰਾਨ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੇਕਰ ਕਿਸੇ ਨੇਤਾ ਤੋਂ ਡਰ ਲਗਦਾ ਹੈ, ਤਾਂ ਉਹ ਸਿਰਫ਼ ਅਰਵਿੰਦ ਕੇਜਰੀਵਾਲ ਤੋਂ ਲਗਦਾ ਹੈ। ਇਹੀ ਕਾਰਨ ਹੈ ਕਿ ਬੀਜੇਪੀ ਵਲੋਂ ਈਡੀ ਦੀ ਮਦਦ ਨਾਲ ਅਰਵਿੰਦ ਕੇਜਰੀਵਾਲ ਅਤੇ ਹੋਰ ਨੇਤਾਵਾਂ ਨੂੰ ਜੇਲ ਵਿੱਚ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦੇ ਪਾਪ ਦਾ ਘੜਾ ਹੁਣ ਭਰ ਚੁੱਕਾ ਹੈ, ਜੋ ਕਿ ਲੋਕ ਸਭਾ ਚੋਣਾਂ ਦੇ ਵਿੱਚ ਫੁੱਟ ਜਾਵੇਗਾ।

आप ने 'संविधान बचाओ, तानाशाही हटाओ' के रूप में मनाया बाबा साहेब डॉ. भीमराव अंबेडकर जी का जन्मदिन

देश का संविधान खतरे में है, भाजपा इसे बदलने की कोशिश कर रही है: डॉ. एसएस आहलूवालिया

चंडीगढ़

आम आदमी पार्टी (आप) के राष्ट्रीय संयोजक और दिल्ली के मुख्यमंत्री अरविंद केजरीवाल की गिरफ्तारी के विरोध में, आप चंडीगढ़ ने आज भारत रत्न बाबा साहेब डॉ. भीमराव अंबेडकर जी की जयंती को 'संविधान बचाओ, तानाशाही हटाओ' के रूप में मनाया। इस मौके पर सेक्टर 22 के किरण सिनेमा से सेक्टर 23 लाइट प्वाइंट तक पैदल मार्च निकाला गया।  इस मार्च का नेतृत्व पंजाब सरकार में कैबिनेट मंत्री अनमोल गगन मान ने किया। 

इस अवसर पर पंजाब जल आपूर्ति एवं सीवरेज बोर्ड के चेयरमैन एवं सह-प्रभारी आप चंडीगढ़ डॉ. एसएस आहलूवालिया  भी उनके साथ मौजूद रहे। इस पैदल मार्च में चंडीगढ़ के मेयर कुलदीप कुमार, आम आदमी पार्टी चंडीगढ़ के वरिष्ठ नेता विजय पाल, मीना शर्मा, पार्षद योगेश ढींगरा, प्रेम लता, अंजू कत्याल, जसविंदर कौर, दमनप्रीत सिंह, राम चंद्र यादव के इलावा डॉ. हरमीत सिंह, करमजीत चौहान, अमित जैन, गुरचरण सिंह, रवि मणि, गुरमेल सिंह सिद्धू, शिशुपाल, ममता कैंथ, जेजे सिंह, मनमोहन पाठक, सुखराज संधू, हरजिंदर बावा, डॉ. जगपाल सिंह, अरविंदर नागपाल, ओम प्रकाश तिवारी, सुनील, एडवोकेट फेरी सौफत, अशोक कुमार, रोहित डोगरा, जगमोहन, मनदीप कालरा व अन्य के अलावा सैकड़ों आम लोग व वॉलन्टियर शामिल हुए।

इस मौके पर मेयर कुलदीप कुमार ने कहा कि चंडीगढ़ में मेयर चुनाव के दौरान बीजेपी द्वारा की गई लोकतंत्र की हत्या को पूरी दुनिया ने देखा है, जो बीजेपी ने अपने मनोनीत पार्षद अनिल मशीह, अन्य पार्षदों और लोकसभा मेंबर के द्वारा करवाई गई थी। उन्होंने कहा कि बीजेपी ने ईडी की मदद से झूठे मामले में अरविंद केजरीवाल को जेल में बंद करवाया  है। 

केजरीवाल को दिल्ली के करोड़ों लोगों ने चुना है, उन्हें इस तरह झूठे मामले में फंसाकर जेल में बंद करना लोकतंत्र की हत्या है। इसके लिए देश की जनता भाजपा को कभी माफ नहीं करेगी और लोकसभा चुनाव में बीजेपी का सफाया होना तय है। इस अवसर पर डॉ. एसएस आहलूवालिया ने कहा कि आज बाबा साहब डॉ. भीमराव अंबेडकर जी की जयंती 'संविधान बचाओ, तानाशाही हटाओ' के रूप में मनाई गई। भाजपा द्वारा देश के कोने-कोने में संविधान और लोकतंत्र की हत्या की जा रही है। 

बीजेपी संविधान बदलने की भी कोशिश कर रही है, बीजेपी देश में तानाशाही चला रही है। उन्होंने कहा कि बीजेपी विपक्षी दलों के नेताओं को अपने में शामिल करने के लिए विभिन्न एजेंसियों का इस्तेमाल कर रही है, यदि कोई नेता भाजपा के दबाव में नहीं आता है तो उसे झूठे मुकदमे में फंसाकर जेल में डाला जा रहा है। ये बाबा साहब डॉ. भीमराव अंबेडकर द्वारा बनाए गए संविधान और लोकतंत्र हत्या है।

डॉ. आहलूवालिया ने आगे कहा कि बाबा साहब डॉ. भीमराव अंबेडकर जी द्वारा बनाए गए संविधान की भाजपा द्वारा पूरे देश में धज्जियां उड़ाई जा रही है। बाबा साहेब द्वारा बनाया गया संविधान देश के प्रत्येक नागरिक को समान अधिकार, समानता और न्याय देता है, लेकिन भाजपा संविधान का मजाक उड़ा रही है और देश के नागरिकों के अधिकारों पर डाका डाला जा रहा है। 

उन्होंने कहा कि जिस तरह से ईडी संजय सिंह के खिलाफ कोई सबूत पेश नहीं कर पाई और फिर माननीय सुप्रीम कोर्ट ने संजय सिंह को जमानत दे दी, उसी तरह अरविंद केजरीवाल भी जल्द ही जेल से बाहर आएंगे। इस मौके पर पंजाब सरकार में कैबिनेट मंत्री अनमोल गगन मान ने कहा कि बीजेपी के पास विकास नाम की कोई चीज नहीं है। भाजपा के कार्यकाल में देश विकास के मामले में काफी पीछे चला गया है। 

बीजेपी अपने तरीके से संविधान को बदलने की कोशिश कर रही है। आम आदमी पार्टी की बढ़ती लोकप्रियता से बीजेपी काफी हैरान है। प्रधानमंत्री नरेंद्र मोदी अगर किसी नेता से डरते हैं तो वो सिर्फ अरविंद केजरीवाल से डरते हैं, यही कारण है कि बीजेपी ने ईडी की मदद से अरविंद केजरीवाल और अन्य नेताओं को जेल में डाल दिया है। उन्होंने कहा कि बीजेपी के पाप का घड़ा अब भर चुका है, जो लोकसभा चुनाव में फूट जाएगा।