5 Dariya News

ਆਮ ਆਦਮੀ ਪਾਰਟੀ ਵਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਰੱਖਿਆ ਗਿਆ ਸਮੂਹਿਕ ਵਰਤ

ਦੇਸ਼ ਦੀ ਜਨਤਾ ਬੀਜੇਪੀ ਨੂੰ ਜੇਲ ਦਾ ਜਵਾਬ ਵੋਟ ਨਾਲ ਦੇਵੇਗੀ: ਡਾ. ਐਸ.ਐਸ. ਆਹਲੂਵਾਲੀਆ

5 Dariya News

ਚੰਡੀਗੜ੍ਹ 07-Apr-2024

ਅੱਜ ਆਮ ਆਦਮੀ ਪਾਰਟੀ (ਆਪ) ਵਲੋਂ ਸੈਕਟਰ 17 ਪਲਾਜ਼ਾ ਵਿੱਚ ਨੀਲਮ ਸਿਨੇਮਾ ਦੇ ਸਾਹਮਣੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸਮੂਹਿਕ ਤੌਰ ਤੇ ਵਰਤ ਰੱਖਿਆ ਗਿਆ। ਇਸ ਦੀ ਅਗਵਾਈ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਕੀਤੀ। ਇਸ ਸਮੂਹਿਕ ਵਰਤ ਵਿੱਚ ਆਪ ਦੇ ਸੀਨੀਅਰ ਆਗੂ ਪ੍ਰੇਮ ਗਰਗ, ਵਿਜੇਪਾਲ, ਮੀਨਾ ਸ਼ਰਮਾਂ, ਆਭਾ ਬੰਸਲ, ਮੇਅਰ ਕੁਲਦੀਪ ਕੁਮਾਰ, ਕੌਂਸਲਰ ਪ੍ਰੇਮ ਲਤਾ, ਯੋਗੇਸ਼ ਢੀਂਗਰਾ, ਦਮਨਪ੍ਰੀਤ ਸਿੰਘ, ਮਨੋਵਰ, ਜਸਵਿੰਦਰ ਕੌਰ, ਅੰਜੂ ਕਟਿਆਲ, ਜਸਵੀਰ ਸਿੰਘ ਲਾਡੀ, ਸੁਮਨ ਸ਼ਰਮਾਂ, ਨੇਹਾ ਮੁਸਾਵਤ, ਪੂਨਮ ਕੁਮਾਰੀ ਅਤੇ ਰਾਮਚੰਦਰ ਸਮੇਤ ਹੋਰ ਸੀਨੀਅਰ ਆਗੂਆਂ ਅਤੇ ਸੈਂਕੜੇ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਉਤੇ ਚੰਡੀਗੜ੍ਹ ਦੇ ਸੈਕਟਰ 23 ਮਾਰਕੀਟ ਐਸੋਸੀਏਸ਼ਨ ਦੇ ਇੱਕ ਵਫ਼ਦ ਵਲੋਂ ਵੀ ਇਸ ਸਮੂਹਿਕ ਵਰਤ ਵਿੱਚ ਸ਼ਾਮਿਲ ਹੋ ਕੇ ਇਸਦਾ ਸਮਰਥਨ ਕੀਤਾ ਗਿਆ। ਇਸ ਵਫ਼ਦ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਬਜ਼ਾਜ, ਮੈਂਬਰ ਪਰਮ ਖੁਖਰੇਜਾ, ਮਨਮੋਹਨ ਸਿੰਘ ਅਤੇ ਅਮਿਤ ਚੌਪੜਾ ਸ਼ਾਮਿਲ ਸਨ। ਇਸ ਮੌਕੇ ਉਤੇ ਬੋਲਦੇ ਹੋਏ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਅੱਜ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ। ਜਿਸਦੇ ਕਈਂ ਉਦਾਹਰਨ ਪਿਛਲੇ ਦਿਨੀਂ ਦੇਸ਼ ਦੀ ਜਨਤਾ ਦੇ ਸਾਹਮਣੇ ਆ ਚੁੱਕੇ ਹਨ। 

ਬੀਜੇਪੀ ਵਲੋਂ ਸੰਵਿਧਾਨ ਨੂੰ ਬਦਲਣ ਦੀ ਕੋਸਿਸ ਕੀਤੀ ਜਾ ਰਹੀ ਹੈ। ਬੀਜੇਪੀ ਵਲੋਂ ਚੰਡੀਗੜ੍ਹ ਮੇਅਰ ਇਲੈਕਸ਼ਨ ਵਿੱਚ ਕੀਤੀ ਗਈ ਲੋਕਤੰਤਰ ਦੀ ਹੱਤਿਆ ਦਾ ਸੱਚ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਵਲੋਂ ਚੁਣੇ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਿਨ੍ਹਾਂ ਸਬੂਤ ਦੇ ਜੇਲ ਅੰਦਰ ਬੰਦ ਕਰ ਦੇਣਾ ਲੋਕਤੰਤਰ ਦੀ ਹੱਤਿਆ ਹੈ। ਇਸਦੇ ਲਈ ਦੇਸ਼ ਦੀ ਜਨਤਾ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰੇਗੀ। ਇਸਦਾ ਜਵਾਬ ਦੇਸ਼ ਦੀ ਜਨਤਾ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੂੰ ਜਰੂਰ ਦੇਵੇਗੀ।

ਇਸ ਮੌਕੇ ਉਤੇ ਬੋਲਦੇ ਹੋਏ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਬੀਜੇਪੀ ਵਲੋਂ ਪੂਰੇ ਦੇਸ਼ ਅੰਦਰ ਡਰ ਦਾ ਮਹੌਲ ਪੈਦਾ ਕੀਤਾ ਗਿਆ ਹੈ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਵੱਖ–ਵੱਖ ਏਜੰਸੀਆਂ ਰਾਂਹੀ ਝੂਠੇ ਕੇਸਾਂ ਵਿੱਚ ਫਸਾ ਕੇ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ। ਦਿੱਲੀ ਵਿੱਚ ਝੂਠੇ ਸ਼ਰਾਬ ਘੋਟਾਲੇ ਦਾ ਸੱਚ ਪਿਛਲੇ ਦਿਨੀਂ ਆਪ ਦੇ ਸੀਨੀਅਰ ਨੇਤਾ ਸੰਜੇ ਸਿੰਘ ਨੂੰ ਜਮਾਨਤ ਮਿਲਣ ਨਾਲ ਸਭ ਦੇ ਸਾਹਮਣੇ ਆ ਚੁੱਕਾ ਹੈ, ਜਦੋਂ ਈਡੀ ਸੰਜੇ ਸਿੰਘ ਨੂੰ 6 ਮਹੀਨੇ ਤੱਕ ਜੇਲ ਵਿੱਚ ਰੱਖ ਕੇ ਕੋਰਟ ਵਿੱਚ ਕੁੱਝ ਵੀ ਸਾਬਿਤ ਨਹੀਂ ਕਰ ਸਕੀ। 

ਜਿਸ ਕਰਕੇ ਮਾਣਯੋਗ ਸੁਪਰੀਮ ਕੋਰਟ ਵਲੋਂ ਸੰਜੇ ਸਿੰਘ ਨੂੰ ਜਮਾਨਤ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਬੀਜੇਪੀ ਵਲੋਂ ਝੂਠੇ ਕੇਸ ਵਿੱਚ ਈਡੀ ਦਾ ਸਹਾਰਾ ਲੈ ਕੇ ਜੇਲ ਅੰਦਰ ਭੇਜਿਆ ਗਿਆ ਹੈ। ਅਰਵਿੰਦ ਕੇਜਰੀਵਾਲ ਖਿਲਾਫ਼ ਈਡੀ ਵਲੋਂ ਬਣਾਏ ਗਏ ਸਰਕਾਰੀ ਗਵਾਹ ਪੀ. ਸਰਥ ਰੈਡੀ ਦੀ ਸਚਾਈ ਪਿਛਲੇ ਦਿਨੀਂ ਬੀਜੇਪੀ ਨੂੰ ਦਿੱਤੇ ਗਏ 60 ਕਰੋੜ ਦੇ ਚੰਦੇ ਰਾਂਹੀ ਸਾਹਮਣੇ ਆ ਚੁੱਕੀ ਹੈ, ਕਿ ਕਿਸ ਤਰ੍ਹਾਂ ਬੀਜੇਪੀ ਵਲੋਂ ਈਡੀ ਰਾਂਹੀ ਪੀ. ਸਰਥ ਰੈਡੀ ਨੂੰ ਪਹਿਲਾਂ ਜੇਲ ਵਿੱਚ ਭੇਜਿਆ ਜਾਂਦਾ ਹੈ ਅਤੇ ਬਾਅਦ ਵਿੱਚ ਉਸਦੇ ਨਾਲ ਡੀਲ ਕਰਕੇ ਉਸ ਨੂੰ ਅਰਵਿੰਦ ਕੇਜਰੀਵਾਲ ਖਿਲਾਫ਼ ਗਵਾਹੀ ਦੇਣ ਲਈ ਉਸਦੀ ਜਮਾਨਤ ਕਰਵਾਈ ਜਾਂਦੀ ਹੈ ਅਤੇ ਉਸ ਤੋਂ 60 ਕਰੋੜ ਦਾ ਚੰਦਾ ਬੀਜੇਪੀ ਵਲੋਂ ਲਿਆ ਜਾਂਦਾ ਹੈ।

ਡਾ. ਆਹਲੂਵਾਲੀਆ ਨੇ ਕਿਹਾ ਕਿ ਦੇਸ਼ ਦੀ ਜਨਤਾ ਹੁਣ ਬੀਜੇਪੀ ਦੇ ਕਾਲੇ ਕਾਰਨਾਮਿਆਂ ਨੂੰ ਜਾਣ ਚੁੱਕੀ ਹੈ। ਦੇਸ਼ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਨਤਾ ਅਰਵਿੰਦ ਕੇਜਰੀਵਾਲ ਨੂੰ ਜੇਲ ਭੇਜਣ ਦਾ ਜਵਾਬ ਵੋਟ ਨਾਲ ਦੇਵੇਗੀ, ਜਿਸ ਨਾਲ ਦੇਸ਼ ਵਿਚੋਂ ਬੀਜੇਪੀ ਦਾ ਸਫਾਇਆ ਹੋਣਾ ਤਹਿ ਹੈ। ਉਨ੍ਹਾਂ ਅੱਗੇ ਕਿਹਾ ਕਿ ਕੁੱਝ ਸਾਲ ਪਹਿਲਾਂ ਬੀਜੇਪੀ ਵਲੋਂ ਵਿਰੋਧੀ ਪਾਰਟੀਆਂ ਦੇ ਜਿਨ੍ਹਾਂ ਨੇਤਾਵਾਂ ਉਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਜਾ ਰਹੇ ਸਨ, ਅੱਜ ਉਨ੍ਹਾਂ ਨੂੰ ਬੀਜੇਪੀ ਵਿੱਚ ਸ਼ਾਮਿਲ ਕਰਵਾ ਕੇ ਉਨ੍ਹਾਂ ਦੇ ਸਾਰੇ ਕੇਸ ਬੰਦ ਕਰ ਦਿੱਤੇ ਗਏ ਹਨ। 

ਇਸ ਗੱਲ ਤੋਂ ਸਾਫ਼ ਹੋ ਗਿਆ ਹੈ, ਕਿ ਬੀਜੇਪੀ ਵਲੋਂ ਏਜੰਸੀਆਂ ਦੀ ਵਰਤੋਂ ਕਰਕੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਡਰਾ ਕੇ ਆਪਣੇ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੇਕਰ ਕਿਸੇ ਤੋਂ ਡਰ ਹੈ ਤਾਂ ਉਹ ਅਰਵਿੰਦ ਕੇਜਰੀਵਾਲ ਤੋਂ ਹੈ। ਆਉਣ ਵਾਲੇ ਦਿਨਾਂ ਵਿੱਚ ਅਰਵਿੰਦ ਕੇਜਰੀਵਾਲ ਜੇਲ ਤੋਂ ਬਾਹਰ ਹੋਣਗੇ, ਕਿਉਂਕਿ ਇਹ ਇੱਕ ਝੂਠਾ ਕੇਸ ਹੈ।

अरविंद केजरीवाल की गिरफ्तारी के खिलाफ आम आदमी पार्टी ने सामूहिक उपवास रखा

देश की जनता भाजपा को जेल का जवाब वोट से देगी: डॉ. एसएस आहलूवालिया

चंडीगढ़

आम आदमी पार्टी (आप) ने अपने राष्ट्रीय संयोजक और दिल्ली के मुख्यमंत्री अरविंद केजरीवाल की गिरफ्तारी के विरोध में आज सेक्टर 17 प्लाजा में नीलम सिनेमा के सामने सामूहिक उपवास रखा। इसका नेतृत्व पंजाब जल आपूर्ति और सीवरेज बोर्ड के चेयरमैन और सह-प्रभारी आप चंडीगढ़ डॉ. एसएस आहलूवालिया ने किया। 

इस सामूहिक उपवास में आप के वरिष्ठ नेता प्रेम गर्ग, विजय पाल, मीना शर्मा, आभा बंसल, मेयर कुलदीप कुमार, पार्षद प्रेम लता, योगेश ढींगरा, दमनप्रीत सिंह, मनोवर, जसविंदर कौर, अंजू कत्याल, जसवीर सिंह लाडी, सुमन शर्मा, नेहा मुसावत, पूनम कुमारी एवं रामचन्द्र यादव सहित अन्य वरिष्ठ नेता एवं सैकड़ों वॉलन्टियरों ने भाग लिया। इस मौके पर चंडीगढ़ सेक्टर 23 मार्केट एसोसिएशन का एक प्रतिनिधिमंडल भी इस सामूहिक उपवास में शामिल हुआ और इसका समर्थन किया। 

इस प्रतिनिधिमंडल में एसोसिएशन के अध्यक्ष मनोज बजाज, सदस्य परम खुखरेजा, मनमोहन सिंह और अमित चोपड़ा शामिल थे। इस मौके पर बोलते हुए मेयर कुलदीप कुमार ने कहा कि आज देश का संविधान खतरे में है, जिसके कई उदाहरण पिछले दिनों देश की जनता के सामने आ चुके हैं। बीजेपी संविधान बदलने की कोशिश कर रही है। 

चंडीगढ़ मेयर चुनाव में बीजेपी द्वारा की गई लोकतंत्र की हत्या का सच सबके सामने आ गया है। उन्होंने कहा कि दिल्ली की जनता द्वारा चुने गए मुख्यमंत्री अरविंद केजरीवाल को बिना सबूत के जेल में डालना लोकतंत्र की हत्या है। इसके लिए देश की जनता भाजपा को कभी माफ नहीं करेगी। लोकसभा चुनाव में देश की जनता भाजपा को इसका जवाब जरूर देगी।

इस अवसर पर बोलते हुए डाॅ. एसएस आहलूवालिया ने कहा कि बीजेपी ने पूरे देश में डर का माहौल पैदा कर दिया है। विपक्षी दलों के नेताओं को विभिन्न एजेंसियों द्वारा झूठे मामलों में फंसाया जा रहा है और जेलों में डाला जा रहा है। दिल्ली में झूठे शराब घोटाले का सच हाल ही में आम आदमी पार्टी के वरिष्ठ नेता संजय सिंह को जमानत मिलने से सामने आ गया है, जब ईडी संजय सिंह को 6 महीने तक जेल में रखकर कोर्ट में कुछ भी साबित नहीं कर पाई। 

जिसके चलते माननीय सुप्रीम कोर्ट ने संजय सिंह को जमानत दे दी। उन्होंने कहा कि अरविंद केजरीवाल को बीजेपी ने ईडी की मदद से झूठे मामले में जेल भेजा है। ईडी द्वारा अरविंद केजरीवाल के खिलाफ बनाए गए सरकारी गवाह पी. सरथ रेड्डी की सच्चाई पिछले दिनों बीजेपी को दिए गए 60 करोड़ के चंदे के द्वारा सामने आ गई है, कि कैसे बीजेपी द्वारा ईडी की मदद से पी. सरथ रेड्डी को पहले जेल भेजा जाता है और बाद में उनसे डील की जाती है और उन्हें अरविंद केजरीवाल के खिलाफ गवाही देने के लिए जमानत दिलवाई जाती है और बीजेपी द्वारा उनसे 60 करोड़ का चंदा लिया जाता है। डॉ. आहलूवालिया ने कहा कि देश की जनता अब भाजपा के काले कारनामों को जान चुकी है। देश में होने वाले लोकसभा चुनाव में जनता अरविंद केजरीवाल को जेल भेजने का जवाब वोट से देगी, जिससे बीजेपी का देश से सफाया हो जाएगा। 

उन्होंने आगे कहा कि कुछ साल पहले जिन विपक्षी दलों के नेताओं पर बीजेपी ने भ्रष्टाचार के आरोप लगाए थे, आज उन नेताओं के बीजेपी में शामिल होने पर सारे मामले बंद हो गए हैं, इससे साफ हो गया है कि बीजेपी विपक्षी दलों के नेताओं को डराकर अपने साथ मिलाने के लिए एजेंसियों का इस्तेमाल कर रही है। उन्होंने कहा कि अगर प्रधानमंत्री नरेंद्र मोदी किसी से डरते हैं तो वह अरविंद केजरीवाल हैं। आने वाले दिनों में अरविंद केजरीवाल जेल से बाहर होंगे, क्योंकि यह एक झूठा मामला है।