5 Dariya News

ਕੁਰਾਲ਼ੀ ਏਰੀਆ ਵਿੱਚ ਦੁਕਾਨਾਂ ਦੇ ਸ਼ਟਰ ਤੋੜਕੇ ਚੋਰੀਆਂ ਕਰਨ ਵਾਲੇ ਚੋਰ ਗਿਰੋਹ ਦੇ 04 ਦੋਸ਼ੀ ਅਤੇ 02 ਦੋਸ਼ਣਾਂ ਨੂੰ ਕੀਤਾ ਗ੍ਰਿਫਤਾਰ

5 Dariya News

ਖਰੜ੍ਹ 03-Apr-2024

ਡਾ. ਸੰਦੀਪ ਕੁਮਾਰ ਗਰਗ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ. ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀਮਤੀ ਡਾ. ਜੋਤੀ ਯਾਦਵ IPS ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਜਿਲਾ ਐਸ.ਏ.ਐਸ. ਨਗਰ ਅਤੇ ਸ਼੍ਰੀ ਹਰਸਿਮਰਤ ਸਿੰਘ PPS ਉੱਪ ਕਤਪਾਨ ਪੁਲਿਸ (ਇੰਨਵੈਸਟੀਗੇਸ਼ਨ) ਜਿਲਾ ਐਸ.ਏ.ਐਸ. ਨਗਰ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਚੋਰ ਗਿਰੋਹ ਦੇ 04 ਦੋਸ਼ੀ ਅਤੇ 02 ਦੋਸ਼ਣਾਂ ਨੂੰ ਗ੍ਰਿਫਤਾਰ ਕਰਕੇ ਕੁਰਾਲ਼ੀ ਏਰੀਆ ਵਿੱਚ ਰਾਤ ਸਮੇਂ ਦੁਕਾਨਾਂ ਦੇ ਸ਼ਟਰ ਤੋੜਕੇ, ਦੁਕਾਨਾਂ ਵਿੱਚੋਂ ਚੋਰੀ ਕੀਤਾ ਸੈਨਟਰੀ ਦਾ ਸਮਾਨ ਅਤੇ ਪਿੱਤਲ਼/ਤਾਂਬੇ ਦੇ ਭਾਂਡੇ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। 

ਡਾ. ਸੰਦੀਪ ਕੁਮਾਰ ਗਰਗ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ. ਨਗਰ ਜੀ ਵੱਲੋਂ ਥਾਣਾ ਸਿਟੀ ਕੁਰਾਲ਼ੀ ਏਰੀਆ ਵਿੱਚ ਦੁਕਾਨਾਂ ਦੇ ਸ਼ਟਰ ਤੋੜਕੇ ਕੀਤੀਆਂ ਚੋਰੀਆਂ ਨੂੰ ਟਰੇਸ ਕਰਨ ਸਬੰਧੀ ਸੀ.ਆਈ.ਏ. ਸਟਾਫ, ਜਿਲਾ ਐਸ.ਏ.ਐਸ. ਨਗਰ ਦੀ ਡਿਊਟੀ ਲਗਾਈ ਗਈ ਸੀ ਅਤੇ ਹਦਾਇਤ ਕੀਤੀ ਗਈ ਸੀ ਕਿ ਦੁਕਾਨਾਂ ਦੇ ਸ਼ਟਰ ਤੋੜਕੇ ਚੋਰੀ ਕਰਨ ਵਾਲ਼ੇ ਦੋਸ਼ੀਆਂਨ ਦਾ ਸੁਰਾਗ ਲਗਾਕੇ ਉਹਨਾਂ ਨੂੰ ਹਰ ਹਾਲਤ ਵਿੱਚ ਗ੍ਰਿਫਤਾਰ ਕੀਤਾ ਜਾਵੇ। ਜਿਸਤੇ ਸੀ.ਆਈ.ਏ. ਸਟਾਫ, ਜਿਲਾ ਐਸ.ਏ.ਐਸ. ਨਗਰ ਵੱਲੋਂ ਕਾਰਵਾਈ ਕਰਦੇ ਹੋਏ ਨਿਮਨਲਿਖਿਤ ਦੋਸ਼ੀਆਂਨ ਨੂੰ ਗ੍ਰਿਫਤਾਰ ਕੀਤਾ। 

 ਨਾਮ ਪਤਾ ਅਤੇ ਪੁੱਛਗਿੱਛ ਦੋਸ਼ੀਆਂਨ/ਦੋਸ਼ਣਾਂ:-

1. ਦੋਸ਼ੀ ਸਲੀਮ ਉਰਫ ਸੋਨੂੰ ਪੁੱਤਰ ਰਾਜੂ ਵਾਸੀ ਮਿਰਚ ਮੰਡੀ, ਨੇੜੇ ਮਦਨ ਕਬਾੜੀਆ ਝੁੰਗੀਆਂ, ਰਾਜਪੁਰਾ, ਪਟਿਆਲ਼ਾ ਜੋ ਕਿ 

   ਸ਼ਾਦੀ ਸ਼ੁਦਾ ਹੈ, ਜਿਸਦੀ ਕ੍ਰੀਬ 33 ਸਾਲ ਹੈ, ਜਿਸਦੇ ਵਿਰੁੱਧ ਸਾਲ 2014 ਤੋਂ ਥਾਣਾ ਡੇਰਾਬਸੀ, ਜੀ.ਆਰ.ਪੀ. ਸਰਹਿੰਦ, ਥਾਣਾ

   ਸਿਟੀ ਅਤੇ ਥਾਣਾ ਸਦਰ ਮੋਰਿੰਡਾ ਜਿਲਾ ਰੋਪੜ, ਥਾਣਾ ਕੀਰਤਪੁਰ ਸਾਹਿਬ ਰੋਪੜ, ਥਾਣਾ ਕੀਰਤਪੁਰ ਸਾਹਿਬ ਰੋਪੜ, ਥਾਣਾ 

   ਚਮਕੌਰ ਸਾਹਿਬ ਰੋਪੜ, ਥਾਣਾ ਨੂਰਪੁਰ ਬੇਦੀ, ਰੋਪੜ ਵਿਖੇ ਚੋਰੀਆਂ ਅਤੇ ਡਾਕੇ ਦੇ ਕ੍ਰੀਬ 10 ਮੁਕੱਦਮੇ ਦਰਜ ਹਨ।  

2. ਦੋਸ਼ੀ ਸਲੀਮ ਪੁੱਤਰ ਬਿੱਲੂ ਵਾਸੀ ਸਦਾਬਰਤ, ਰੂਪਨਗਰ ਹਾਲ ਵਾਸੀ ਮਿਰਚਮੰਡੀ ਰਾਜਪੁਰਾ, ਜਿਲਾ ਪਟਿਆਲ਼ਾ ਜਿਸਦੀ ਉਮਰ      

    ਕ੍ਰੀਬ 20 ਸਾਲ ਹੈ, ਜਿਸਦੇ ਖਿਲਾਫ ਪਹਿਲਾਂ ਥਾਣਾ ਨੂਰਪੁਰ ਬੇਦੀ ਵਿਖੇ ਚੋਰੀ ਦਾ ਇੱਕ ਮੁਕੱਦਮਾ ਦਰਜ ਹੈ। 

3. ਦੋਸ਼ੀ ਸਿਕੰਦਰ ਪੁੱਤਰ ਰਾਮੂ ਵਾਸੀ ਨੇੜੇ ਕੋਲਡ ਸਟੋਰ ਰੇਲਵੇ ਸਟੇਸ਼ਨ, ਦੇਵ ਮੰਦਿਰ, ਰਾਜਪੁਰਾ, ਥਾਣਾ ਸਿਟੀ ਰਾਜਪੁਰਾ, 

    ਪਟਿਆਲ਼ਾ, ਜਿਸਦੀ ਉਮਰ ਕ੍ਰੀਬ 21 ਸਾਲ ਹੈ, ਜਿਸਦੇ ਖਿਲਾਫ ਪਹਿਲਾਂ ਥਾਣਾ ਨੂਰਪੁਰ ਬੇਦੀ ਵਿਖੇ ਚੋਰੀ ਦਾ ਇੱਕ ਮੁਕੱਦਮਾ 

    ਦਰਜ ਹੈ।        

4. ਦੋਸ਼ੀ ਮੰਗਲ ਪ੍ਰਸ਼ਾਦ ਪੁੱਤਰ ਰਾਮ ਚੰਦਰ ਵਾਸੀ ਮਕਾਨ ਨੰ: 401 ਗੇਟ ਨੰ: 3 ਖੜਕ ਮੰਗੋਲੀ, ਸੈਕਟਰ-7, ਪੁਰਾਣਾ ਪੰਚਕੂਲਾ, 

    ਹਰਿਆਣਾ ਜਿਸਦੀ ਉਮਰ ਕ੍ਰੀਬ 40 ਸਾਲ ਹੈ, ਜੋ ਕਿ ਪੁਰਾਣਾ ਪੰਚਕੂਲਾ ਵਿਖੇ ਕਬਾੜ ਦੀ ਦੁਕਾਨ ਕਰਦਾ ਹੈ। ਜਿਸਦੇ ਵਿਰੁੱਧ

    ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।  

5. ਦੋਸ਼ਣ ਸੀਮਾ ਪਤਨੀ ਬਬਲੂ ਵਾਸੀ ਮਕਾਨ ਨੰ: 6638/ਸੀ ਸੈਕਟਰ-56, ਚੰਡੀਗੜ੍ਹ ਜਿਸਦੀ ਉਮਰ ਕ੍ਰੀਬ 38 ਸਾਲ ਹੈ, ਜੋ 

    ਸ਼ਾਦੀ ਸ਼ੁਦਾ ਹੈ। ਜਿਸਦੇ ਵਿਰੁੱਧ ਪਹਿਲਾਂ ਵੀ ਥਾਣਾ ਸੈਕਟਰ-39 ਚੰਡੀਗੜ ਅਤੇ ਥਾਣਾ ਸਿਟੀ ਖਰੜ ਵਿੱਚ ਚੋਰੀ ਦੇ ਮੁਕੱਦਮੇ 

    ਦਰਜ ਹਨ। 

6. ਦੋਸ਼ਣ ਮਧੂ ਪਤਨੀ ਰਾਜੂ ਵਾਸੀ ਮਕਾਨ ਨੰ: 2858 ਡੱਡੂ ਮਾਜਰਾ ਕਲੋਨੀ, ਥਾਣਾ ਮਲੋਆ, ਚੰਡੀਗੜ੍ਹ ਜਿਸਦੀ ਉਮਰ ਕ੍ਰੀਬ 40 

    ਸਾਲ ਹੈ, ਜੋ ਸ਼ਾਦੀ ਸ਼ੁਦਾ ਹੈ, ਜਿਸਦੇ ਵਿਰੁੱਧ ਪਹਿਲਾਂ ਵੀ ਚੰਡੀਗੜ ਵਿੱਚ ਚੋਰੀ ਦਾ ਮੁਕੱਦਮਾ ਦਰਜ ਹੈ। 

ਦੋਸ਼ੀਆਂਨ/ਦੋਸ਼ਣਾਂ ਵੱਲੋਂ ਕੀਤੀਆਂ ਵਾਰਦਾਤਾਂ ਦਾ ਵੇਰਵਾ:-

1. ਦੋਸ਼ੀਆਂਨ ਵੱਲੋਂ ਪਿੰਡ ਖੂਨੀ ਮਾਜਰਾ ਨੇੜੇ ਬਣ ਰਹੀਆਂ ਇਮਾਰਤਾਂ ਵਿੱਚੋਂ ਟੂਟੀਆਂ, ਸ਼ਟਰਿੰਗ ਪਲੇਟਾਂ ਅਤੇ ਸਰੀਆ ਚੋਰੀ ਕੀਤਾ ਸੀ। 

2. ਲਾਂਡਰਾਂ ਰੋਡ ਤੇ ਪੈਂਦੀ ਟਰਾਲੀਆਂ ਬਣਾਉਣ ਵਾਲ਼ੀ ਦੁਕਾਨ ਨੂੰ ਪਾੜ ਲਗਾਕੇ ਟਰਾਲੀਆਂ ਦੀਆਂ ਹੁੱਕਾਂ ਅਤੇ ਟਰਾਲੀਆਂ ਬਣਾਉਣ ਲਈ ਕੱਟਿਆ ਹੋਇਆ ਲੋਹਾ ਚੋਰੀ ਕੀਤਾ ਸੀ। 

3. ਕੁਰਾਲ਼ੀ ਤੋਂ ਰੋਪੜ ਰੋਡ ਤੇ ਮੋਟਰਾਂ ਦੀ ਦੁਕਾਨ ਨੂੰ ਪਾੜ ਲਗਾਕੇ ਉਸ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਮੋਟਰਾਂ ਚੋਰੀ ਕੀਤੀਆਂ ਸੀ।                                                                                                                           

4. ਪਿੰਡ ਮਾਜਰੀ ਥਾਣਾ ਮਾਜਰੀ ਦੇ ਏਰੀਆ ਵਿੱਚ ਪੈਂਦੀ ਮੋਟਰਾਂ ਦੀ ਦੁਕਾਨ ਨੂੰ ਪਾੜ ਲਗਾਕੇ ਉਸ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਮੋਟਰਾਂ ਚੋਰੀ ਕੀਤੀਆਂ ਸੀ। 

5. ਕੁਰਾਲ਼ੀ ਤੋਂ ਮੋਰਿੰਡਾ ਰੋਡ ਤੇ ਸੈਂਨਟਰੀ ਦੀ ਦੁਕਾਨ ਨੂੰ ਪਾੜ ਲਗਾਕੇ ਉਸ ਵਿੱਚੋਂ ਟੂਟੀਆਂ ਅਤੇ ਸੈਂਨਟਰੀ ਦਾ ਸਮਾਨ ਚੋਰੀ ਕੀਤਾ ਸੀ। 

6. ਕੁਰਾਲ਼ੀ ਤੋਂ ਮੋਰਿੰਡ ਰੋਡ ਤੇ ਭਾਂਡਿਆਂ ਦੀ ਦੁਕਾਨ ਨੂੰ ਪਾੜ ਲਗਾਕੇ ਉਸ ਵਿੱਚੋਂ ਪਿੱਤਲ਼ ਦੇ ਭਾਂਡੇ ਚੋਰੀ ਕੀਤੇ ਸਨ। 

7. ਪਿੰਡ ਮਾਣਕਪੁਰ ਥਾਣਾ ਬਨੂੜ ਵਿੱਚ ਇੱਕ ਬਿਜਲੀ ਦੀ ਦੁਕਾਨ ਨੂੰ ਪਾੜ ਲਗਾਕੇ ਉਸ ਵਿੱਚੋਂ ਬਿਜਲੀ ਦੀਆਂ ਤਾਰਾਂ ਚੋਰੀ ਕੀਤੀਆਂ ਸਨ। 

ਦੋਸ਼ੀਆਂਨ/ਦੋਸ਼ਣਾਂ ਪਾਸੋਂ ਬ੍ਰਾਮਦ ਕੀਤੇ ਸਮਾਨ ਦਾ ਵੇਰਵਾ:- 

1. ਸੈਨਟਰੀ ਦਾ ਸਮਾਨ:- ਉਨੀਡਾ ਸ਼ਿੰਖ ਮਿਕਸਚਰ-6, ਡਾਇਵਰਡ ਹਿੰਦਵੇਅਰ-3, ਟੂਟੀ ਸੈਂਸ ਹਿੰਦਵੇਅਰ-2, ਕੈਸਲਰ ਸਿੰਖ ਕੋਕ-21, ਕੈਸਲਰ ਸਿੰਖ ਮਿਕਸਚਰ-5, ਕੈਸਲਰ ਟੈਲੀਫੋਨ ਮਿਕਸਚਰ-2, ਕੈਸਲਰ ਸਵੈਨਿਕ ਟੂਟੀ-12 ਅਤੇ ਸੈਗ ਕੰਪਨੀ ਸਿੰਖ ਮਿਕਸਚਰ-6 ਪੀਸ ਬ੍ਰਾਮਦ ਕੀਤੇ ਗਏ। 

2. ਭਾਡਿਆਂ ਦਾ ਵੇਰਵਾ:- 105 ਗਲਾਸ ਪਿੱਤਲ ਅਤੇ ਤਾਂਬਾ, 489 ਪੂਜਾ ਪਲੇਟਾਂ ਤਾਂਬਾ ਵੱਖ-ਵੱਖ ਸਾਈਜ, 6 ਚਮਚ ਪਿੱਤਲ਼, 53 ਪਲੇਟਾ ਪਿੱਤਲ਼ ਵੱਖ-ਵੱਖ ਸਾਈਜ, 22 ਛੰਨੇ ਪਿੱਤਲ਼ ਛੋਟੇ-ਵੱਡੇ, 74 ਪੂਜਾ ਕੌਲੀਆ ਪਿੱਤਲ਼ ਵੱਖ-ਵੱਖ ਸਾਈਜ, 30 ਗੜਬੀਆਂ ਪਿੱਤਲ਼/ਤਾਂਬਾ ਵੱਖ-ਵੱਖ ਸਾਈਜ, 11 ਤਾਂਬਾ ਜੱਗ, 14 ਫੁੱਲਦਾਨ ਪਿੱਤਲ਼ ਛੋਟੇ ਅਤੇ 81 ਕਿੱਲੋ 650 ਗ੍ਰਾਮ ਪੁਰਾਣੇ ਭਾਂਡੇ ਪਿੱਤਲ਼ ਬ੍ਰਾਮਦ ਕੀਤੇ ਗਏ। 

ਦੋਸ਼ੀਆਂਨ/ਦੋਸ਼ਣਾਂ ਦੀ ਗ੍ਰਿਫਤਾਰੀ ਨਾਲ਼ ਹੁਣ ਤੱਕ ਟਰੇਸ ਹੋਏ ਮੁਕੱਦਮੇ:-

1. ਮੁਕੱਦਮਾ ਨੰ: 19 ਮਿਤੀ 10-03-2024 ਅ/ਧ 457, 380, 411 IPC ਥਾਣਾ ਸਿਟੀ ਕੁਰਾਲ਼ੀ, ਜਿਲ੍ਹਾ ਐਸ.ਏ.ਐਸ. ਨਗਰ।

2. ਮੁਕੱਦਮਾ ਨੰ: 22 ਮਿਤੀ 19-03-2024 ਅ/ਧ 457, 380, 411 ਆਈ.ਪੀ.ਸੀ ਥਾਣਾ ਸਿਟੀ ਕੁਰਾਲ਼ੀ ਜਿਲ੍ਹਾ ਮੋਹਾਲ਼ੀ। 

3. ਮੁਕੱਦਮਾ ਨੰ: 81 ਮਿਤੀ 22-06-2023 ਅ/ਧ 457, 380, 411 ਆਈ.ਪੀ.ਸੀ. ਥਾਣਾ ਬਨੂੜ, ਜਿਲਾ ਐਸ.ਏ.ਐਸ. ਨਗਰ। 

ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਦੋਸ਼ੀ/ਦੋਸ਼ਣਾਂ ਨੇ ਚੋਰੀ ਕੀਤੇ ਸਮਾਨ ਵਿੱਚੋਂ ਕੁੱਝ ਸਮਾਨ ਦੋਸ਼ੀ ਮੰਗਲ ਪ੍ਰਸ਼ਾਦ ਪੁੱਤਰ ਰਾਮ ਚੰਦਰ ਵਾਸੀ ਮਕਾਨ ਨੰ: 401 ਗੇਟ ਨੰ: 3 ਖੜਕ ਮੰਗੋਲੀ, ਸੈਕਟਰ-7, ਪੁਰਾਣਾ ਪੰਚਕੂਲਾ, ਹਰਿਆਣਾ ਨੂੰ ਵੇਚਿਆ ਸੀ, ਜਿਸਨੂੰ ਵੀ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਜੁਡੀਸ਼ੀਅਲ ਕਸਟਿਡੀ ਵਿੱਚ ਭੇਜਿਆ ਜਾ ਚੁੱਕਾ ਹੈ। ਗ੍ਰਿਫਤਾਰ ਕੀਤੇ ਦੋਸ਼ੀਆਂਨ ਦੇ ਹੋਰ ਸਾਥੀ ਦੋਸ਼ੀਆਂਨ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਿਨਾਂ ਦੀ ਗ੍ਰਿਫਤਾਰੀ ਹੋਣ ਤੇ ਹੋਰ ਵੀ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ।