5 Dariya News

ਕੂਲਰੀਆਂ ਮਸਲੇ ਤੇ ਮਾਨਸਾ ਪੁਲਸ ਮੁਖੀ ਦੇ ਘਿਰਾਓ ਲਈ ਕਾਫਲੇ ਰਵਾਨਾ

5 Dariya News

ਲੁਧਿਆਣਾ 02-Apr-2024

ਭਾਰਤੀ ਕਿਜਾਨ ਯੂਨੀਅਨ ਏਕਤਾ ਡਕੋਂਦਾ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਲੁਧਿਆਣਾ ਜਿਲੇ ਦੇ ਸੱਤ ਬਲਾਕਾਂ ਚੋ ਵੱਡੀ ਗਿਣਤੀ ਚ ਕਿਸਾਨਾੰ ਦੇ ਕਾਫਲੇ ਮਾਨਸਾ ਲਈ ਰਵਾਨਾ ਹੋਏ ਜਿਲਾ ਪਰਧਾਨ ਜਗਤਾਰ ਸਿੰਘ ਦੇਹੜਕਾ ਤੇ ਤਰਸੇਮ ਸਿੰਘ ਬਸੁਵਾਲ ਦੀ ਅਗਵਾਈ ਚ ਜਗਰਾਂਐ ਬਲਾਕ,  ਸਿਧਵਾਂਬੇਟ ਬਲਾਕ ਦੇ ਕਿਸਾਨ ਜਗਜੀਤ ਸਿੰਘ ਅਤੇ ਇੰਦਰਜੀਤ ਸਿੰਘ ਖਹਿਰਾ, ਰਾਏਕੋਟ ਬਲਾਕ ਤੋ ਸਰਬਜੀਤ ਸਿੰਘ ਧੂੜਕੋਟ, ਹਾਕਮ ਸਿੰਘ ਤੁੰਗਾਹੇੜੀ, ਹੰਬੜਾਂ ਬਲਾਕ ਸੁਖਵਿੰਦਰ ਸਿੰਘ ਮਾਂਗਟ ਅਤੇ ਬੇਅੰਤ ਸਿੰਘ ਬਾਣੀਏਵਾਲ, ਸੁਧਾਰ ਤੇ ਪਖੋਵਾਲ ਬਲਾਕ ਸਰਬਜੀਤ ਸਿੰਘ ਗਿਲ, ਹਰਦੀਪ ਟੂਸੇ ਅਤੇ ਮਲੋਦ ਬਲਾਕ ਤਰਨਜੀਤ ਸਿੰਘ ਕੂਹਲੀ ਦੀ ਅਗਵਾਈ ਚ ਕਿਸਾਨਾਂ ਦੇ ਜੱਥੇ ਵੱਖ ਵੱਖ ਥਾਵਾਂ ਤੋ ਰਵਾਨਾ ਹੋਏ।

ਇਸ ਸਮੇ ਜਿਲਾ ਸਕਤਰ ਇੰਦਰਜੀਤ ਸਿੰਘ ਧਾਲੀ ਵਾਲ ਨੇ ਦੱਸਿਆ ਕਿ ਬੀਤੇ ਤਿੰਨ ਮਹੀਨਿਆਂ ਤੋ ਕਿਸਾਨ ਡੀ ਐਸ ਪੀ ਬੁਢਲਾਡਾ ਦੇ ਦਫਤਰ ਮੂਹਰੇ ਦਿਨ ਰਾਤ ਦਾ ਧਰਨਾ ਦੇ ਰਹੇ ਹਨ ਪਰ ਆਪ ਦੇ ਹਲਕਾ ਵਿਧਾਇਕ ਬੁਧ ਰਾਮ ਦੀ ਸਹਿ ਤੇ ਨਾ ਤਾਂ ਕਿਸਾਨਾਂ ਨੂੰ ਜਮੀਨ ਦਾ ਬਣਦਾ ਹੱਕ ਦਿਤਾ ਜਾ ਰਿਹਾ ਹੈ ਤੇ ਨਾ ਹੀ ਆਬਾਦਕਾਰ ਕਿਸਾਨਾਂ  ਤੇ ਹਮਲਾ ਕਰਨ ਵਾਲੇ ਗੁੰਡਿਆਂ ਖਿਲਾਫ ਕੋਈ ਕਨੂੰਨੀ ਕਾਰਵਾਈ ਕੀਤੀ ਗੲਈ ਹੈ ਉਨਾਂ ਕਿਹਾ ਕਿ ਕਾਂਗਰਸ ਅਕਾਲੀ ਭਾਜਪਾ ਅਤੇ ਆਪ ਇਕੋ ਥੈਲੀ ਦੇ ਚੱਟੇ ਬੱਟੇ ਹਨ ਜੇਕਰ ਦੇਸ ਚੋ ਜਮਹੂਰੀਅਤ ਗਾਇਬ ਹੈ ਤਾਂ ਪੰਜਾਬ ਚ ਵੀ ਜਮਹੂਰੀਅਤ ਨੂੰ ਪੈਰਾਂ ਹੇਠ ਰੋਲਿਆ ਜਾ ਰਿਹਾ ਹੈ।

ਉਨਾਂ ਕਿਹਾ ਕਿ ਲੂਧਿਆਣਾ ਜਿਲੇ ਦੇ ਬੇਟ ਇਲਾਕੇਦੇ ਪਿੰਡ ਭੂੰਦੜੀ ਵਿਖੇ ਪਰਦੁਸਿਤ ਗੈਸ ਫੈਕਟਰੀ ਖਿਲਾਫ ਚਲ ਰਹੇ ਸੰਘਰਸ ਨੂੰ ਵੀ ਇਕ ਹਫਤਾ ਹੋ ਗਿਆ ਹੈ ਪਰ ਪੰਜਾਬ ਦੀ ਭਗਵੰਤ ਮਾਨ ਦੇ ਕਿਸੇ ਵਿਧਾਇਕ ਜਾਂ ਅਧਿਕਾਰੀ ਨੇ ਨਿਯਮਾਂ ਤੋ ਉਲਟ ਜਾ ਕੇ ਲਗਾਈ ਫੈਕਟਰੀ ਨੂੰ ਬੰਦ ਕਰਾਉਣ ਲਈ ਕੁਝ ਨਹੀ ਕੀਤਾ ਉਨਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਚ ਸਭਨਾਂ ਮੌਕਾਪਰਸਤ ਪਾਰਟੀਆੰ ਤੋ ਜਵਾਬ ਮੰਗੇ ਜਾਣਗੇ ਉਨਾਂ ਦਸਿਆ ਕਿ ਅਜ ਦੇ ਘਿਰਾਓ ਚ ਮਸਲੇ ਦਾ ਹੱਲ ਕਰਕੇ ਹੀ ਉਠਿਆ ਜਾਵੇਗਾ