5 Dariya News

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਖਰਚੇ ਦੀ ਨਿਗਰਾਨੀ ਲਈ ਕੰਟਰੋਲ ਰੂਮ ਸਥਾਪਤ

ਸ਼ਿਕਾਇਤਾਂ ਜਾਂ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1800-180-2141 ਜਾਂ ਵਟਸਐਪ ਨੰਬਰ 7589166713 'ਤੇ ਕੀਤਾ ਜਾ ਸਕਦਾ ਹੈ ਸੰਪਰਕ

5 Dariya News

ਫ਼ਤਹਿਗੜ੍ਹ ਸਾਹਿਬ 21-Mar-2024

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਖਰਚੇ ਦੀ ਨਿਗਰਾਨੀ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਆਮਦਨ ਕਰ ਵਿਭਾਗ ਵੱਲੋਂ ਬੀ.ਪੀ.ਯੂ. ਦਫ਼ਤਰ, ਕਮਰਾ ਨੰਬਰ ਜੀ 02, ਗਰਾਊਂਡ ਫਲੋਰ, ਆਏਕਰ ਭਵਨ, ਸੈਕਟਰ 17- ਈ, ਚੰਡੀਗੜ੍ਹ, ਵਿਖੇ 24 ਘੰਟੇ ਤੇ 07 ਦਿਨ ਕਾਰਜਸ਼ੀਲ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਚੋਣ ਖ਼ਰਚ ਬਾਬਤ ਜਾਣਕਾਰੀ ਜਾਂ ਕਾਲੇ ਧਨ, ਹਵਾਲਾ, ਨਕਦੀ, ਸੋਨੇ ਚਾਂਦੀ ਆਦਿ ਸਬੰਧੀ ਸ਼ਿਕਾਇਤਾਂ ਲਈ ਟੋਲ ਫ੍ਰੀ ਨੰਬਰ 1800-180-2141 ਜਾਂ ਵਟਸਐਪ ਨੰਬਰ 7589166713 'ਤੇ ਸੰਪਰਕ ਕੀਤਾ ਜਾ ਸਕਦਾ ਹੈ।