5 Dariya News

ਸੈਕਟਰ 77 ਦੇ ਵਸਨੀਕਾਂ ਵੱਲੋਂ ਗੁਰਪੁਰਬ ਮੌਕੇ ਸਰਬਤ ਦੇ ਭਲੇ ਲਈ ਕੀਰਤਨ ਦਰਬਾਰ ਆਯੋਜਨ

ਸੰਗਤਾਂ ਤੇ ਰਸਮਈ ਕੀਰਤਨ ਆਨੰਦ ਮਾਣਿਆ

5 Dariya News

ਮੁਹਾਲੀ 17-Mar-2024

ਸੈਕਟਰ 77 ਦੇ ਵਸਨੀਕਾਂ ਵੱਲੋਂ ਸੈਕਟਰ 77 ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਗੁਰੁ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਸੈਕਟਰ 77 ਵਿਚ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਸਰਬਤ ਦੇ ਭਲੇ  ਲਈ ਪਿਤਾ ਪਰਮੇਸ਼ਰ ਦੇ ਚਰਨਾਂ ਵਿਚ  ਅਰਦਾਸ ਕਰਨ ਲਈ ਆਯੋਜਿਤ ਕੀਤਾ ਗਿਆ ਇਹ ਕੀਰਤਨ ਦਰਬਾਰ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨ ਲਈ ਇਕ ਉਪਰਾਲਾ ਹੋ ਨਿਬੜਿਆ। 

ਇਸ ਦੌਰਾਨ  ਵੱਡੀ ਗਿਣਤੀ ਇਲਾਕੇ ਦੀ ਸੰਗਤ ਨੇ ਇਸ ਸਮਾਰੋਹ ਵਿਚ ਆ ਕੇ  ਗੁਰੂ ਕੀ ਇਲਾਹੀ ਬਾਣੀ ਦਾ ਗੁਣ ਗਾਣ ਕੀਤਾ। ਇਸ ਦੌਰਾਨ ਸੁਸਾਇਟੀ ਵੱਲੋਂ  ਸਾਰੇ ਰਾਗੀ ਸਿੰਘਾਂ ਨੂੰ ਸਰੋਪੋਏੳ ਭੇਟ ਕੀਤੇ ਗਏ ।ਇਸ ਮੌਕੇ ਤੇ ਸੁਸਾਇਟੀ ਦੇ ਬੁਲਾਰੇ ਜੀ ਐੱਸ ਸੰਧੂ ਨੇ ਆਈਆ ਸੰਗਤਾਂ ਨੂੰ ਜੀ ਆਇਆ ਕਹਿੰਦੇ ਹੋਏ ਦੱਸਿਆਂ ਕਿ ਸੈਕਟਰ 77 ਦੇ ਵਸਨੀਕਾਂ ਵਿਚ ਆਪਸੀ ਭਾਈਚਾਰਾ ਅਤੇ ਪਿਆਰ ਦੀ ਭਾਵਨਾ ਬਣਾਈ ਰੱਖਣ ਲਈ ਸਾਲ ਵਿਚ ਇਕ ਵਾਰ ਜਗਰਾਤਾ ਅਤੇ ਕੀਰਤਨ ਦਰਬਾਰ ਕਰਵਾਇਆਂ ਜਾਂਦਾ ਹੈ। ਜਿਸ ਵਿਚ ਸਭ ਧਰਮਾਂ ਦੇ ਲੋਕ ਇਕੱਠੇ ਹੋ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਹਨ।

ਇਸ ਮੌਕੇ ਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਮੋਹਾਲੀ ਅਮਰੀਕ ਸਿੰਘ ਸੋਮਲ, ਬੀ ਜੇ ਪੀ ਦੇ ਜ਼ਿਲ੍ਹਾ ਇੰਚਾਰਜ ਸੰਜੀਵ ਵਿਸ਼ਿਸ਼ਟ, ਪਰਵਿੰਦਰ ਸਿੰਘ ਸੋਹਾਣਾ ਪ੍ਰਮੁੱਖ ਸੇਵਾਦਾਰ ਮੋਹਾਲੀ,  ਕੌਂਸਲਰ ਸੁੱਚਾ ਸਿੰਘ ਕਲੌੜ, ਸੁਰਿੰਦਰ ਕੁਮਾਰ, ਕੈਸ਼ੀਅਰ ਪ੍ਰੇਮ ਤਲਵਾੜ, ਦੌਲਤ ਸਿੰਘ, ਰਾਜ ਕੁਮਾਰ ਕੌੜਾ, ਰਜਿੰਦਰ ਕੌਰ, ਕਰਮਿੰਦਰ ਸਿੰਘ ਸਿੱਧੂ, ਰਾਜੇਸ਼ ਕੁਮਾਰ, ਨਰੋਤਮ ਵਰਮਾ, ਇੰਦਰਪ੍ਰੀਤ ਸਿੰਘ, ਦਲੀਪ ਕੁਮਾਰ, ਬਖਸੀ ਰਾਮ, ਦਵਿੰਦਰ ਪਾਲ, ਜਗਦੀਪ ਸਿੰਘ, ਸੁਭਾਸ਼ ਕੁਮਾਰ, ਨਰਿੰਦਰ ਸਿੰਘ, ਜੀਤ ਸਿੰਘ ਆਦਿ ਹਾਜ਼ਰ ਸਨ।  

ਇਸ  ਮੌਕੇ ਤੇ ਗੁਰੂ ਕਾ ਅਤੁੱਟ ਲੰਗਰ ਵੀ ਲਗਾਇਆ ਗਿਆ ਜਿਸ ਵਿਚ ਸੁਸਾਇਟੀ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਸੰਗਤ ਦੀ ਸੇਵਾ ਕਰਦੇ ਹੋਏ ਗੁਰਬਾਣੀ ਦਾ ਰਸਮਈ ਕੀਰਤਨ ਸੁਣਿਆ।