5 Dariya News

ਭਾਜਪਾ ਮਹਿਲਾ ਮੋਰਚਾ ਖਰੜ ਦੇ ਤਿਨਾ ਮੰਡਾਲਾ ਵਲੋਂ ਭਾਜਪਾ ਮਹਿਲਾ ਮੋਰਚਾ ਦਾ ਟ੍ਰੇਨਿੰਗ ਕੈੰਪ ਲਗਾਇਆ ਗਿਆ

5 Dariya News

ਖਰੜ 17-Mar-2024

ਅੱਜ ਭਾਜਪਾ ਮਹਿਲਾ ਮੋਰਚਾ ਖਰੜ ਦੇ ਤਿਨਾ ਮੰਡਾਲਾ ਵਲੋਂ ਭਾਜਪਾ ਮਹਿਲਾ ਮੋਰਚਾ ਦਾ ਟ੍ਰੇਨਿੰਗ ਕੈੰਪ ਡਾ ਪ੍ਰਤਿਭਾ ਮਿਸ਼ਰਾ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਖਰੜ ਮੰਡਲ 2 ਦੀ ਅਗੁਵਾਈ ਵਿਚ ਲਗਾਇਆ ਗਿਆ । ਇਸ ਵਿਚ ਸ਼੍ਰੀ ਕਮਲਦੀਪ ਸੈਣੀ ਹਲਕਾ ਇੰਚਾਰਜ ਭਾਜਪਾ ਖਰੜ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ । ਇਹ ਟ੍ਰੇਨਿਗ ਸ਼੍ਰੀ ਰਿਪਿਨ ਜੈਨ ਪ੍ਰਦੇਸ਼ ਕੋ -ਕੈਨਿਵਿਨਰ ਟ੍ਰੇਨਿੰਗ ਸੈੱਲ ਭਾਜਪਾ ਪੰਜਾਬ ਨੇ ਕੀਤੀ ਸ਼੍ਰੀ ਰਿਪਿਨ ਜੈਨ ਨੇ ਭਾਜਪਾ ਮਹਿਲਾ ਮੋਰਚਾ ਦੀ ਟੀਮ ਨੂੰ ਉਹਨਾਂ ਦਾ ਪਾਰਟੀ ਵਿਚ ਯੋਗਦਾਨ ਤੇ ਉਹਨਾਂ ਦੇ ਕੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ ਤੇ ਦੱਸਿਆ ਕਿ ਸਾਡੇ ਸਮਾਜ ਵਿਚ ਨਾਰੀ ਸ਼ਕਤੀ ਦਾ ਕਿ ਯੋਗਦਾਨ ਹੈ ।

ਡਾ ਪ੍ਰਤਿਭਾ ਮਿਸ਼ਰਾ ਨੇ ਜਾਣਕਾਰੀ ਦਿਤੀ ਕਿ ਇਹ ਟ੍ਰੇਨਿੰਗ ਕੈੰਪ ਨਾਰੀ ਸ਼ਕਤੀ ਵੰਧਨ ਅਧਿਨਿਯਮ ਦੇ ਤਹਿਤ ਕਾਰਵਾਈ ਗਈ ਹੈ । ਸਾਡਾ ਦੇਸ਼ ਮਹਿਲਾਵਾਂ ਦੀ ਅਗੁਵਾਈ ਵਿਚ ਵਿਕਾਸ ਦੀ ਦਿਸ਼ਾ ਤਹਿ ਕਰੇਗਾ ਮਹਿਲਾਂ ਦੀ ਸਹਿਣਸ਼ੀਲਤਾ ,ਸਮਰਪਣ ਤੇ ਜਨਮਜਾਤ ਗੁਣ ਉਹਨਾਂ ਨੂੰ ਇਕ ਮਹਾਨ ਨੇਤਾ ਬਣਾਉਂਦਾ ਹੈ । ਉਨ੍ਹਾਂ ਨੂੰ ਉਹਨਾਂ ਦਾ ਉਚਿਤ ਸਨਮਾਨ ਤੇ ਉਚਿਤ ਸਥਾਨ ਮਿਲਣ ਤੇ ਵਿਕਾਸ ਦੀ ਭਾਰੀ ਸ਼ਮਤਾ ਦਾ ਨਿਰਮਾਣ ਹੋਵੇਗਾ ਨਾਰੀ ਸ਼ਕਤੀ ਦੀ ਅਗੁਵਾਈ ਵਿਚ ਵਿਕਾਸ ਦੀ ਦ੍ਰਿਸਟਿ ਬੀਤੇ ਕੁਝ ਸਾਲਾਂ ਵਿਚ ਰਾਸ਼ਟਰ ਦੀ ਨੀਤੀ ਬਣੀ ਹੈ ਸ਼੍ਰੀ ਕਮਲਦੀਪ ਸੈਣੀ ਜੀ ਨੇ ਕਿਹਾ ਕਿ ਨਾਰੀ ਸ਼ਕਤੀ ਸਾਡੇ ਦੇਸ਼ ਸਮਾਜ ਦੀ ਦਿਸ਼ਾ ਤੇ ਦਸ਼ਾ ਤਹਿ ਕਰਦੀ ਹੈ ਅੱਜ ਸਾਡੀਆਂ ਧੀਆਂ ਨੇ ਹਰ ਖੇਤਰ ਵਿਚ ਆਪਣੇ ਦੇਸ਼ ਸਮਾਜ ਡਾ ਨਾਮ ਰੋਸ਼ਨ ਕੀਤਾ ਹੈ ਤੇ ਭਾਜਪਾ ਹੀ ਇਕਮਾਤਰ ਅਜੇਹੀ ਪਾਰਟੀ ਹੈ । ਜਿਸ ਵਿਚ ਮਹਿਲਾਵਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਿਆਂ ਹਨ।

ਇਸ ਤੋਂ ਇਲਾਵਾ ਇਸ ਵਿਚ ਅਮਰੀਕ ਸਿੰਘ ਹੈਪ੍ਪੀ ਪ੍ਰਧਾਨ ਭਾਜਪਾ ਖਰੜ ਮੰਡਲ 1 ,ਰੋਹਿਤ ਮਿਸ਼ਰਾ ਪ੍ਰਦੇਸ਼ ਕੋਰ ਕੈਮੇਟੀ ਮੈਂਬਰ ਉਦਯੋਗ ਸੈੱਲ ਭਾਜਪਾ ਪੰਜਾਬ ,ਸੰਤੋਸ਼ ਬੰਸਲ ਪ੍ਰਧਾਨ ਮੰਹਿਲਾ ਮੋਰਚਾ ਭਾਜਪਾ ਖਰੜ ਮੰਡਲ 3.ਸੀਮਾਂਤ ਧੀਮਾਨ  ਪ੍ਰਧਾਨ ਮੰਹਿਲਾ ਮੋਰਚਾ ਭਾਜਪਾ ਖਰੜ ਮੰਡਲ1, ਡਾ ਮੀਨਾ ਜੋਸ਼ੀ ਮਹਾਂਮੰਤਰੀ ਭਾਜਪਾ ਖਰੜ ਮੰਡਲ 1 ,ਰਾਜ ਸ਼ਰਮਾ ,ਆਸ਼ੂ ਪੂਰੀ ,ਮੇਘ ਸ਼ਰਮਾ ,ਮੋਨਿਕਾ ,ਰਿੰਕੂ ਧਵਨ,ਪੂਨਮ ਡੋਗਰਾ ,ਰੇਖਾ ਗੋਇਲ ,ਸੁਸ਼ਮਾ ਸ਼ਰਮਾ ,ਅਸ਼ਾਜੀਤ ਕੌਰ ,ਸਵਿਤਾ ,ਅਮਰਜੀਤ ,ਸ਼ਰਧਾ ਸ਼ਰਮਾ ,ਸ਼ਿਪਰਾ ,ਨਰੇਸ਼ ਸ਼ਰਮਾ ਤੇ ਹੋਰ ਮਹਿਲਾ ਮੋਰਚਾ ਦੇ ਮੈਂਬਰ ਮੌਜੂਦ ਸਨ ।