5 Dariya News

ਨਗਰ ਨਿਗਮ ਵੱਲੋਂ ਹੁਣ ਤੱਕ 22 ਕਰੋੜ ਰੁਪਏ ਦੇ ਕਰਵਾਏ ਜਾ ਚੁੱਕੇ ਹਨ ਵਿਕਾਸ ਕਾਰਜ: ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ ਵਾਰਡ ਨੰਬਰ 49 ਤੇ 50 ’ਚ ਸੜਕ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ

5 Dariya News

ਹੁਸ਼ਿਆਰਪੁਰ 15-Mar-2024

ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਵਾਰਡ ਨੰਬਰ 49 ਅਤੇ 50 ਵਿਚ ਸੜਕ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਾਂ ਵਿਚ ਬੁਨਿਆਦੀ ਸੁਵਿਧਾਵਾਂ ਉਪਲਬੱਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਵਿਚ ਸਿਰਫ ਦੋ ਸਾਲ ਵਿਚ ਹੁਣ ਤੱਕ 22 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਅਤੇ 8 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾਣੇ ਹਨ। 

ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਪੰਜਾਬ ਬੀ.ਸੀ ਲੈਂਡ ਡਿਵੈਲਪਮੈਂਟ ਐਂਡ ਵਿੱਤੀ ਨਿਗਮ ਦੇ ਚੇਅਰਮੈਨ ਸੰਦੀਪ ਸੈਣੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਇਹ ਸੜਕ ਨਿਰਮਾਣ ਕਾਰਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਲਦ ਤੋਂ ਜਲਦ ਸੜਕ ਨਿਰਮਾਣ ਕਾਰਜ ਪੂਰਾ ਕਰਵਾਇਆ ਜਾਵੇ ਅਤੇ ਸੜਕ ਨਿਰਮਾਣ ਦੌਰਾਨ ਗੁਣਵੱਤਾ ਪੱਖੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਵੇ। 

ਇਸ ਦੌਰਾਨ ਬਲਦੀਪ ਕੌਰ, ਹਰਬੰਸ ਸਿੰਘ, ਹਰਜਿੰਦਰ ਸਿੰਘ ਵਿਰਦੀ, ਸਤਵੰਤ ਸਿੰਘ, ਹਰਮਿੰਦਰ ਗੋਪੀ, ਜੋਗਿੰਦਰ ਰਾਜਾ, ਕੁਲਵੰਤ ਕੌਰ, ਵਿੱਕੀ, ਭੁਪਿੰਦਰ ਸਿੰਘ, ਸਤਵੰਤ ਸਿੰਘ ਸਿਆਣ, ਰਾਮ ਦਾਸ, ਗੁਰਵਿੰਦਰ ਸਿੰਘ ਲਾਲੀ, ਸ਼ਸ਼ੀ ਪਾਲ ਤੋਂ ਇਲਾਵਾ ਹੋਰ ਮੁਹੱਲਾ ਵਾਸੀ ਵੀ ਮੌਜੂਦ ਸਨ।

नगर निगम की ओर से अब तक 22 करोड़ रुपए के करवाए जा चुके हैं विकास कार्यः ब्रम शंकर जिंपा

कैबिनेट मंत्री ने वार्ड नंबर 49 व 50 में सडक़ निर्माण कार्य की करवाई शुरुआत

होशियारपुर

कैबिनेट मंत्री पंजाब ब्रम शंकर जिंपा ने वार्ड नंबर 49 व 50 में सडक़ निर्माण कार्य की शुरुआत करते हुए कहा कि मुख्य मंत्री पंजाब भगवंत सिंह मान के नेतृत्व वाली पंजाब सरकार शहरों में बुनियादी सुविधाएं उपलब्ध करवाने के लिए वचनबद्ध है। उन्होंने बताया कि नगर निगम होशियारपुर में मात्र दो वर्ष अभी तक 22 करोड़ रुपए के विकास कार्य करवाए जा चुके हैं और 8 करोड़ रुपए की विकास कार्य करवाए जाने हैं। 

इस दौरान उनके साथ मेयर सुरिंदर कुमार, पंजाब बी.सी लैंड डेवलेपमेंट एवं वित्तिय निगम के चेयरमैन संदीप सैनी,  सीनियर डिप्टी मेयर प्रवीन व डिप्टी मेयर रंजीत चौधरी भी मौजूद थे। कैबिनेट मंत्री ने कहा कि नगर निगम की ओर से यह सडक़ निर्माण कार्य करवाया जा रहा है। उन्होंने नगर निगम के अधिकारियों को निर्देश दिए कि जल्द से जल्द सडक़ निर्माण कार्य पूरा करवाया जाए और सडक़ निर्माण के दौरान गुणवत्ता पक्ष से किसी तरह की कोई कमी न छोड़ी जाए। 

इस दौरान बलदीप कौर, हरबंस सिंह, हरजिंदर सिंह विरदी, सतवंत सिंह, हरमिंदर गोपी, जोगिंदर राजा, कुलवंत कौर, विक्की, भूपिंदर सिंह, सतवंत सिंह सियाण, राम दास, गुरविंदर सिंह लाली, शशि पाल के अलावा अन्य मोहल्ला निवासी भी मौजूद थे