5 Dariya News

ਸੂਬੇ ਦੇ ਲੋਕਾਂ ਨੂੰ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣ ’ਚ ਨਹੀਂ ਛੱਡੀ ਜਾ ਰਹੀ ਕੋਈ ਕਮੀ: ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ ਬਹਾਦਰਪੁਰ ਬਾਹੀਆਂ ਤੇ ਮੋਚਪੁਰ ’ਚ 117.51 ਲੱਖ ਰੁਪਏ ਦੀ ਲਾਗਤ ਵਾਲੀਆਂ ਜਲ ਸਪਲਾਈ ਸਕੀਮਾਂ ਦਾ ਰੱਖਿਆ ਨੀਂਹ ਪੱਥਰ

5 Dariya News

ਹੁਸ਼ਿਆਰਪੁਰ 15-Mar-2024

ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਵਿਚ 2200 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਦੇ ਪ੍ਰੋਜੈਕਟ ਚੱਲ ਰਹੇ ਹਨ, ਜਿਸ ਨਾਲ ਸੂਬੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ-ਸੁਥਰਾ ਪਾਣੀ ਮੁਹੱਈਆ ਹੋ ਰਿਹਾ ਹੈ। ਉਹ ਅੱਜ ਬਹਾਦਰਪੁਰ ਬਾਹੀਆਂ ਅਤੇ ਮੋਚਪੁਰ ਵਿਚ 117.51 ਲੱਖ ਰੁਪਏ ਦੀ ਲਾਗਤ ਨਾਲ ਨਵੀਂਆਂ ਜਲ ਸਪਲਾਈ ਸਕੀਮਾਂ ਦਾ ਨੀਂਹ ਪੱਥਰ ਰੱਖਣ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਬਹਾਦਰਪੁਰ ਬਾਹੀਆਂ ਵਿਚ 54.97 ਲੱਖ ਰੁਪਏ ਅਤੇ ਪਿੰਡ ਮੋਚਪੁਰ ਵਿਚ 62.54 ਲੱਖ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਹੁਕਮ ਹੈ ਕਿ ਪੰਜਾਬ ਵਿਚ ਕਿਸੇ ਵੀ ਸਥਾਨ ’ਤੇ ਪੀਣ ਵਾਲੇ ਪਾਣੀ ਦੀ ਦਿੱਕਤ ਨਹੀਂ ਆਉਣੀ ਚਾਹੀਦੀ ਅਤੇ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।  

ਉਨ੍ਹਾਂ ਦੱਸਿਆ ਕਿ ਪਿੰਡ ਵਿਚ ਇਸ ਨਵੀਂ ਜਲ ਸਪਲਾਈ ਸਕੀਮ ਤਹਿਤ ਟਿਊਬਵੈਲ ਅਤੇ ਟੈਂਕੀਆਂ ਦੇ ਨਾਲ-ਨਾਲ ਸੋਲਰ ਪੈਨਲ ਵੀ ਲੱਗੇਗਾ ਤਾਂ ਜੋ ਬਿਜਲੀ ਦੀ ਬੱਚਤ ਕੀਤੀ ਜਾ ਸਕੇ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਹਰ ਛੋਟੀ ਤੋਂ ਵੱਡੀ ਜ਼ਰੂਰਤ ਨੂੰ ਧਿਆਨ ਵਿਚ ਰੱਖਿਆ ਹੈ। ਆਮ ਲੋਕਾਂ ਨੂੰ ਜਿਥੇ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਗਈ ਹੈ, ਉਥੇ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਫ਼ਤ ਸਿਹਤ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। 

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਐਸ.ਈ ਵਿਜੇ ਕੁਮਾਰ, ਐਕਸੀਅਨ ਸਿਮਰਨਜੀਤ ਸਿੰਘ ਖਾਂਬਾ, ਸਰਪੰਚ ਮੋਚਪੁਰ ਹਰਜੀਤ ਕੌਰ, ਬਲਜੀਤ ਸੈਣੀ, ਜਗਤਾਰ ਸਾਬੀ, ਰਮੇਸ਼ ਚੰਦ, ਰੇਸ਼ਮ ਸਿੰਘ, ਸ਼ਰਨਜੀਤ, ਡਾ. ਪਵਨ ਕੁਮਾਰ, ਰਾਮ ਸਿੰਘ, ਪ੍ਰੀਤਪਾਲ ਸਿੰਘ, ਅਸ਼ੋਕ ਪਹਿਲਵਾਨ, ਅਵਤਾਰ ਸਿੰਘ ਤਾਰੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

प्रदेश के लोगों को साफ सुथरा पानी मुहैया करवाने में नहीं छोड़ी जा रही कोई कमीः ब्रम शंकर जिंपा

कैबिनेट मंत्री ने बहादुर बाहियां व मोचपुर में 117.51 लाख रुपए की लागत वाली जल सप्लाई स्कीमों का रखा नींव पत्थर

होशियारपुर

कैबिनेट मंत्री पंजाब ब्रम शंकर जिंपा ने कहा कि मुख्य मंत्री भगवंत सिंह मान के नेतृत्व में प्रदेश में 22 सौ करोड़ रुपए की लागत से जल सप्लाई के प्रोजैक्ट चल रहे हैं, जिससे प्रदेश के लोगों को पीने का साफ पानी मुहैया हो रहा है। वे आज गांव बहादुरपुर बाहियां व मोचपुर में 117.51 लाख रुपए की लागत से नई जल सप्लाई स्कीमों का नींव पत्थर रखने के दौरान गांव वासियों को संबोधित कर रहे थे।

कैबिनेट मंत्री ने बताया कि गांव बहादुरपुर बाहियां में 54.97 लाख रुपए व गांव मोचपुर में 62.54 लाख रुपए की लागत से जल सप्लाई स्कीमें शुरु की गई है। उन्होंने कहा कि मुख्य मंत्री पंजाब भगवंत सिंह मान का आदेश है कि पंजाब में किसी भी स्थान पर पीने वाले पानी की दिक्कत नहीं आनी चाहिए और वाटर सप्लाई व सीवरेज विभाग की ओर से पूरी कोशिश की जा रही है कि लोगों को पीने वाले पानी की दिक्कत का सामना न करना पड़े। 

उन्होंने बताया कि गांव में इस नई जल सप्लाई स्कीम के अंतर्गत ट्यूवबेल व टंकी के साथ-साथ सोलर पैनल भी लगेगा ताकि बिजली की बचत की जा सके। ब्रम शंकर जिंपा ने कहा कि पंजाब सरकर ने लोगों की हर छोटी से बड़ी जरुरत को ध्यान में रखा है। आम लोगों को जहां 600 यूनिट नि:शुल्क बिजली मुहैया करवाई गई है वहीं आम आदमी क्लीनिक के माध्यम से लोगों को उनके घर के नजदीक नि:शुल्क स्वास्थ्य सेवाएं भी दी जा रही है। 

इस मौके पर मेयर सुरिंदर कुमार, सीनियर डिप्टी मेयर प्रवीण सैनी, डिप्टी मेयर रंजीत चौधरी, एस.ई विजय कुमार, एक्सीयन सिमरनजीत सिंह खांबा, सरपंच मोचपुर हरजीत कौर, बलजीत सैनी, जगतार साबी, रमेश चंद, रेशम सिंह, शरनजीत. डा. पवन कुमार, राम सिंह, प्रीतपाल सिंह, अशोक पहलवान, अवतार सिंह तारी के अलावा अन्य गणमान्य भी मौजूद थे।