5 Dariya News

ਕਾਂਗਰਸ ਖਾਲੀ ਵਾਅਦੇ ਨਹੀਂ ਕਰਦੀ, ਸਗੋਂ ਉਹਨਾਂ ਨੂੰ ਪੂਰਾ ਕਰਨ ਦੀ ਗਰੰਟੀ ਦਿੰਦੀ ਹੈ : ਸੰਸਦ ਮੈਂਬਰ ਮਨੀਸ਼ ਤਿਵਾੜੀ

ਜਨ ਸੰਪਰਕ ਮੁਹਿੰਮ ਤਹਿਤ ਪਿੰਡ ਬੱਤਾ ਵਿੱਚ ਕੀਤੀ ਪਬਲਿਕ ਮੀਟਿੰਗ

5 Dariya News

ਖਰੜ/ਮੋਹਾਲੀ 13-Mar-2024

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕਾਂਗਰਸ ਖਾਲੀ ਵਾਅਦੇ ਨਹੀਂ ਕਰਦੀ, ਸਗੋਂ ਉਨ੍ਹਾਂ ਨੂੰ ਪੂਰਾ ਕਰਨ ਦੀ ਗਾਰੰਟੀ ਦਿੰਦੀ ਹੈ ਅਤੇ ਕੇਂਦਰ ਵਿਚ ਪਾਰਟੀ ਦੀ ਸਰਕਾਰ ਬਣਨ 'ਤੇ ਹਰ ਵਰਗ ਦੇ ਸਸ਼ਕਤੀਕਰਨ 'ਤੇ ਕੰਮ ਕੀਤਾ ਜਾਵੇਗਾ। ਫਿਰ ਭਾਵੇਂ ਉਹ ਦੇਸ਼ ਦੀਆਂ ਔਰਤਾਂ ਨੂੰ ਦਿੱਤੀਆਂ ਗਈਆਂ ਪੰਜ ਗਾਰੰਟੀਆਂ ਦੀ ਗੱਲ ਹੋਵੇ ਜਾਂ ਫਿਰ ਇਹ ਮਨਰੇਗਾ ਤਹਿਤ ਲੋਕਾਂ ਦੀ ਆਮਦਨ ਵਧਾਉਣ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਨਾਲ ਸਬੰਧਤ ਹੋਵੇ।

ਜਨ ਸੰਪਰਕ ਮੁਹਿੰਮ ਤਹਿਤ ਪਿੰਡ ਬੱਤਾ ਵਿਖੇ ਇੱਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਸੰਸਦ ਮੈਂਬਰ ਨੇ ਕਿਹਾ ਕਿ ਪਾਰਟੀ ਝੂਠੇ ਅਤੇ ਫੋਕੇ ਵਾਅਦੇ ਕਰਨ ਵਿੱਚ ਯਕੀਨ ਨਹੀਂ ਰੱਖਦੀ। ਜਿਵੇਂ ਬੀਜੇਪੀ ਨੇ ਪਿਛਲੀਆਂ ਚੋਣਾਂ ਦੌਰਾਨ ਕੀਤਾ ਸੀ ਅਤੇ ਨਾ ਤਾਂ ਲੋਕਾਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਆਏ ਅਤੇ ਨਾ ਹੀ 2 ਕਰੋੜ ਨੋਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ।  

ਇਸਦੇ ਉਲਟ ਬੇਰੁਜ਼ਗਾਰੀ ਦੀ ਦਰ ਵਧੀ ਹੈ, ਮਹਿੰਗਾਈ ਦਾ ਬੋਝ ਲੋਕਾਂ ਦੀਆਂ ਜੇਬਾਂ 'ਤੇ ਭਾਰੀ ਪੈ ਰਿਹਾ ਹੈ, ਜਮਹੂਰੀ ਸੰਸਥਾਵਾਂ 'ਤੇ ਹਮਲੇ ਹੋ ਰਹੇ ਹਨ ਅਤੇ ਸਮਾਜ ਦਾ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕਾ ਹੈ। ਪਾਰਟੀ ਵੱਲੋਂ ਔਰਤਾਂ ਨੂੰ ਦਿੱਤੀਆਂ ਗਈਆਂ ਪੰਜ ਗਰੰਟੀਆਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਕੇਂਦਰ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਗਰੀਬ ਪਰਿਵਾਰ ਦੀ ਇਕ ਔਰਤ ਨੂੰ 1 ਲੱਖ ਰੁਪਏ ਸਾਲਾਨਾ ਸਹਾਇਤਾ ਦਿੱਤੀ ਜਾਵੇਗੀ; ਕੇਂਦਰ ਸਰਕਾਰ ਦੀਆਂ ਨਵੀਆਂ ਨਿਯੁਕਤੀਆਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਮਿਲੇਗਾ;  ਆਂਗਣਵਾੜੀ, ਆਸ਼ਾ ਅਤੇ ਮਿਡ-ਡੇ-ਮੀਲ ਵਰਕਰਾਂ ਦੀ ਮਾਸਿਕ ਤਨਖਾਹ ਵਿੱਚ ਕੇਂਦਰ ਸਰਕਾਰ ਦਾ ਯੋਗਦਾਨ ਦੁੱਗਣਾ ਕੀਤਾ ਜਾਵੇਗਾ;  ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਹਰ ਪੰਚਾਇਤ ਵਿੱਚ ਇੱਕ ਕਾਨੂੰਨ ਸਹਾਇਕ ਨਿਯੁਕਤ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਹੈੱਡ ਕੁਆਰਟਰ ਵਿੱਚ ਕੰਮਕਾਜੀ ਔਰਤਾਂ ਲਈ ਘੱਟੋ-ਘੱਟ ਇੱਕ ਹੋਸਟਲ ਬਣਾਇਆ ਜਾਵੇਗਾ ਅਤੇ ਦੇਸ਼ ਭਰ ਵਿੱਚ ਇਨ੍ਹਾਂ ਹੋਸਟਲਾਂ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ।

ਇਸ ਤਰ੍ਹਾਂ, ਉਨ੍ਹਾਂ ਨੇ ਮਨਰੇਗਾ ਸਕੀਮ ਤਹਿਤ ਸਾਲ ਵਿੱਚ 365 ਦਿਨ ਰੁਜ਼ਗਾਰ ਦੇਣ ਦੇ ਨਾਲ-ਨਾਲ ਦਿਹਾੜੀ ਦੀ ਦਰ ਵਿੱਚ ਵਾਧਾ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਪਾਰਟੀ ਲੋਕ ਹਿੱਤ ਵਿੱਚ ਕਈ ਯੋਜਨਾਵਾਂ ਲਿਆਵੇਗੀ। ਜਿੱਥੇ ਹੋਰਨਾਂ ਤੋਂ ਇਲਾਵਾ, ਸੀਨੀਅਰ ਕਾਂਗਰਸੀ ਆਗੂ ਮਨਜੋਤ ਸਿੰਘ, ਸਰਪੰਚ ਸਾਹਿਬ ਸਿੰਘ, ਰਵਿੰਦਰ ਸਿੰਘ ਪ੍ਰਧਾਨ ਬਾਬਾ ਨੰਦ ਲਾਲ ਜੀ ਟਰੱਸਟ, ਹਰਦੀਪ ਸਿੰਘ ਬਾਸੀ, ਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਬਲਬੀਰ ਸਿੰਘ, ਰਣਬੀਰ ਸਿੰਘ ਆਦਿ ਹਾਜ਼ਰ ਸਨ।

कांग्रेस खोखले वायदे नहीं करती, बल्कि उन्हें पूरा करने की गारंटी देती है: सांसद मनीष तिवारी

जनसंपर्क अभियान के तहत गांव बत्ता में जनसभा आयोजित

खरड़/मोहाली

श्री आनंदपुर साहिब से सांसद और पूर्व केंद्रीय मंत्री मनीष तिवारी ने कहा है कि कांग्रेस खोखले वादे नहीं करती है, बल्कि उन्हें पूरा करने की गारंटी देती है और केंद्र में पार्टी की सरकार बनने पर हर वर्ग के सशक्तिकरण पर काम किया जाएगा। फिर वह चाहे देश की महिलाओं को दी गई पांच गारंटियां हों या मनरेगा के तहत लोगों की आमदन बढ़ाने और रोजगार के नए मौके पैदा करना से जुड़ा हो।

जनसंपर्क अभियान के तहत गांव बत्ता में एक जनसभा को संबोधित करते हुए, सांसद ने कहा कि पार्टी झूठे और खोखले वादे करने में विश्वास नहीं रखती है। जैसा भाजपा ने पिछले चुनावों के दौरान किया था और ना तो लोगों के बैंक खातों में 15-15 लाख रुपए आए, ना ही 2 करोड़ युवाओं को सरकारी नौकरियां मिलीं। इसके विपरीत बेरोजगारी की दर बढ़ी है, महंगाई का बोझ लोगों की जेब पर भारी पड़ रहा है, लोकतांत्रिक संस्थाओं पर हमले हो रहे हैं और समाज का हर वर्ग सरकारी नीतियों से तंग आ चुका है।

उन्होंने पार्टी की ओर से महिलाओं को दी गई पांच गारंटियों का जिक्र करते केंद्र में सत्ता में आने पर गरीब परिवार की एक महिला के सालाना 1 लाख रुपए की सहायता दी जाएगी; केंद्र सरकार की नई नियुक्तियों में महिलाओं को 50 प्रतिशत आरक्षण मिलेगा; आंगनवाड़ी, आशा और मिड-डे मील वर्करों के मासिक वेतन केंद्र सरकार का योगदान दोगुना किया जाएगा; हर पंचायत में महिलाओं को उनके हक के लिए जागरूक करने और जरूरी मदद के लिए एक कानून सहायक की नियुक्ति की जाएगी व जिला मुख्यालय में कामकाजी महिलाओं के लिए कम-से-कम एक होस्टल बनाया जाएगा और देशभर में इन होस्टलों की संख्या दोगुनी की जाएगी।

इस तरह उन्होंने मनरेगा स्कीम के तहत साल के 365 दिन रोजगार प्रदान करने के साथ-साथ दिहाड़ी की दर में बढ़ोतरी करने का वायदा किया है। उन्होंने खुलासा किया कि पार्टी की ओर से जनहित में बहुत सारी योजनाओं को लाया जाएगा।

जहां अन्य के अलावा, सीनियर कांग्रेसी नेता मनजोत सिंह, सरपंच साहिब सिंह, रविंदर सिंह प्रधान बाबा नंद लाल जी ट्रस्ट, हरदीप सिंह बासी, पंच बलविंदर सिंह, पूर्व सरपंच बलबीर सिंह, रणबीर सिंह भी मौजूद रहे।