5 Dariya News

ਮੋਹਾਲੀ ਪੁਲਿਸ ਵੱਲੋ ਗੈਂਗਸਟਰ ਲੱਕੀ ਪਟਿਆਲਾ ਅਤੇ ਮਨਦੀਪ ਧਾਲੀਵਾਲ ਦੇ ਸ਼ੂਟਰ ਗ੍ਰਿਫਤਾਰ

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ 12-Mar-2024

ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 26/27.02.2024 ਦੀ ਦਰਮਿਆਨੀ ਰਾਤ ਨੂੰ ਮੋਟਰਸਾਇਕਲ ਸਵਾਰ ਨਾ-ਮਾਲੂਮ ਵਿਅਕਤੀਆ ਵੱਲੋਂ ਸੈਕਟਰ-79 ਮੋਹਾਲੀ ਵਿੱਚ ਪੈਂਦੇ ਕਟਾਣੀ ਪ੍ਰੀਮੀਅਮ ਢਾਬੇ ਉਪਰ ਫਾਈਰਿੰਗ ਕੀਤੀ ਗਈ ਸੀ ਤੇ ਫਿਰ ਬਾਅਦ ਵਿੱਚ ਕਟਾਣੀ ਢਾਬੇ ਦੇ ਮਾਲਿਕ ਪਾਸੋ ਗੈਂਗਸਟਰ ਲੱਕੀ ਪਟਿਆਲ ਵੱਲੋ ਫੋਨ ਕਰਕੇ 1 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। 

ਜਿਸ ਸਬੰਧੀ ਮੁਕੱਦਮਾ ਨੰਬਰ: 68 ਮਿਤੀ 27.02.2024 ਅ/ਧ 307,427,34,120ਬੀ ਭ:ਦ:, 25 ਅਸਲਾ ਐਕਟ, ਥਾਣਾ ਸੋਹਾਣਾ, ਐਸ.ਏ.ਐਸ ਨਗਰ ਦਰਜ ਰਜਿਸਟਰ ਕਰਕੇ ਮੁਕੱਦਮਾ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀਮਤੀ ਜੋਯਤੀ ਯਾਦਵ, ਆਈ.ਪੀ.ਐਸ., ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ਼੍ਰੀ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਸਪੈਸ਼ਲ਼ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ: ਸ਼ਿਵ ਕੁਮਾਰ, ਇੰਚਾਰਜ ਸਪੈਸ਼ਲ ਸਟਾਫ ਦੀ ਨਿਗਰਾਨੀ ਵਿੱਚ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ ਸੀ।

ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਦੀ ਮੁੱਢਲੀ ਤਫਤੀਸ਼ ਦੌਰਾਨ ਸਪੈਸ਼ਲ਼ ਸੈੱਲ, ਮੋਹਾਲੀ ਦੀ ਟੀਮ ਵੱਲੋ ਉਕਤ ਵਾਰਦਾਤ ਵਿੱਚ ਸ਼ਾਮਲ ਦੋਸ਼ੀਆ ਨੂੰ ਟੈਕਨੀਕਲ ਅਤੇ ਮਾਨਵੀ ਸਾਧਨਾਂ ਰਾਹੀ ਟਰੇਸ ਕਰਕੇ ਦੋਸ਼ੀਆਨ ਅਰਸ਼ਜੋਤ ਸਿੰਘ ਉੱਰਫ ਅਰਸ਼ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਬੱਲੋਮਾਜਰਾ, ਥਾਣਾ ਬਲੌਂਗੀ ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਮਿਤੀ 08-03-2024 ਨੂੰ ਨੇੜੇ ਪੰਜਾਬ ਢਾਬਾ, ਸੈਕਟਰ-79, ਮੋਹਾਲੀ ਤੋ ਅਤੇ ਇਸ ਵਾਰਦਾਤ ਦੇ ਮੁੱਖ ਦੋਸ਼ੀ/ਸ਼ੂਟਰ ਰਣਬੀਰ ਸਿੰਘ ਉੱਰਫ ਰਾਣਾ ਪੁੱਤਰ ਧਰਮ ਸਿੰਘ ਵਾਸੀ ਪਿੰਡ ਗੁਣੋਮਾਜਰਾ ਥਾਣਾ ਬਲਾਕ ਮਾਜਰੀ ਜ਼ਿਲ੍ਹਾ ਐਸ.ਏ.ਐਸ ਨਗਰ ਨੂੰ  ਮਿਤੀ 12-03-2024 ਨੂੰ ਨੇੜੇ ਮੰਦਰ, ਫੇਸ-1, ਮੋਹਾਲੀ ਤੋਂ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ 02 ਪਿਸਟਲ (.30 ਬੋਰ ਅਤੇ .32 ਬੋਰ) ਸਮੇਤ 03 ਰੋਂਦ ਜਿੰਦਾ ਅਤੇ ਵਾਰਦਾਤ ਵਿੱਚ ਵਰਤਿਆ ਸਪਲੈਡਰ ਮੋਟਰਸਾਇਕਲ ਨੰਬਰ ਐਚ -38-ਈ-6511 ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। 

ਇਨ੍ਹਾਂ ਦੇ ਸਾਥੀਆਂ ਅੰਮ੍ਰਿਤਪਾਲ ਸਿੰਘ ਉੱਰਫ ਨੋਨਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬੱਲੋਮਾਜਰਾ ਥਾਣਾ ਬਲੌਂਗੀ ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਏ.ਜੀ.ਟੀ.ਐਫ, ਪੰਜਾਬ ਵੱਲੋ ਅਤੇ ਫੀਰੋਜ ਖਾਨ ਪੁੱਤਰ ਰਮਜਾਨ ਵਾਸੀ ਪਿੰਡ ਛੋਟੀ ਖਾਟੂ ਜ਼ਿਲ੍ਹਾ ਨਾਗਰੋ, ਰਾਜਸਥਾਨ ਨੂੰ ਐਸ.ਟੀ.ਐਫ., ਕਰਨਾਲ ਵੱਲੋ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਨ ਪਾਸੋ ਪੁੱਛਗਿੱਛ ਅਤੇ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਅਰਸ਼ਜੋਤ ਦੀ ਮਨਦੀਪ ਧਾਲੀਵਾਲ ਵਾਸੀ ਪਿੰਡ ਫਿਰੋਜਪੁਰ ਨਾਲ ਜੇਲ ਵਿੱਚ ਜਾਣ ਪਹਿਚਾਣ ਹੋਈ ਸੀ, ਜੋ ਮਨਦੀਪ ਧਾਲੀਵਾਲ ਗੈਂਗਸਟਰ ਲੱਕੀ ਪਟਿਆਲ ਦਾ ਸਾਥੀ ਹੈ। ਜਿਸ ਤੇ ਅਰਸ਼ਜੋਤ ਨੇ ਗੈਂਗਸਟਰ ਲੱਕੀ ਪਟਿਆਲ ਅਤੇ ਮਨਦੀਪ ਧਾਲੀਵਾਲ ਦੇ ਕਹਿਣ ਤੇ ਆਪਣੀ ਢੋਰਟੁਨੲਰ ਕਾਰ ਨੰਬਰ ਸੀਐਚ-01-ਏ ਟੀ -3466 ਵਿੱਚ ਕਟਾਣੀ ਢਾਬਾ, ਸੈਕਟਰ-79, ਮੋਹਾਲੀ ਦੀ ਰੇਕੀ ਸ਼ੂਟਰਾਂ ਨੂੰ ਕਰਵਾਈ ਸੀ। 

ਮੁਕੱਦਮਾ ਨੰਬਰ 68 ਮਿਤੀ 27-02-2024 ਅ/ਧ 307,427,34,120ਬੀ, ਭ:ਦ:, 25 ਅਸਲਾ ਐਕਟ, ਥਾਣਾ ਸੋਹਾਣਾ

*ਗ੍ਰਿਫਤਾਰ ਦੋਸ਼ੀ* :-

1. ਅਰਸ਼ਜੋਤ ਸਿੰਘ ਉੱਰਫ ਅਰਸ਼ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਬੱਲੋਮਾਜਰਾ, ਥਾਣਾ ਬਲੌਂਗੀ, ਐਸ.ਏ.ਐਸ ਨਗਰ 

2. ਰਣਬੀਰ ਸਿੰਘ ਉੱਰਫ ਰਾਣਾ ਪੁੱਤਰ ਧਰਮ ਸਿੰਘ ਵਾਸੀ ਪਿੰਡ ਗੁਨੋਮਾਜਰਾ, ਥਾਣਾ ਬਲਾਕ ਮਾਜਰੀ, ਐਸ.ਏ.ਐਸ ਨਗਰ

3. ਅੰਮ੍ਰਿਤਪਾਲ ਸਿੰਘ ਉੱਰਫ ਨੋਨਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬੱਲੋਮਾਜਰਾ ਥਾਣਾ ਬਲੌਂਗੀ ਜ਼ਿਲ੍ਹਾ ਐਸ.ਏ.ਐਸ ਨਗਰ  

4. ਫੀਰੋਜ ਖਾਨ ਪੁੱਤਰ ਰਮਜਾਨ ਵਾਸੀ ਪਿੰਡ ਛੋਟੀ ਖਾਟੂ ਜ਼ਿਲ੍ਹਾ ਨਾਗਰੋ, ਰਾਜਸਥਾਨ 

*ਬ੍ਰਾਮਦਗੀ* 

: 1. Country made Pistol = 02        (01 - Pistol .32 Bore, 01 - Pistol .30 Bore)

2. Live cartridges = 03        (Live cartridges .32 Bore = 02, . 30 bore  =  01)

3. Splendor Bike No. HP38-E-6511  (ਵਾਰਦਾਤ ਵਿੱਚ ਵਰਤਿਆ)

4. Fortuner Car No. CH01-AT-3466  (ਰੈਕੀ ਲਈ ਵਰਤੀ ਗਈ ਕਾਰ)