5 Dariya News

ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਾਂਗਰਸ ਵਚਨਬੱਧ: ਮਨੀਸ਼ ਤਿਵਾੜੀ

ਜਨ ਸੰਪਰਕ ਮੁਹਿੰਮ ਤਹਿਤ ਪਿੰਡ ਖਟਕੜ ਕਲਾਂ ਵਿੱਚ ਕੀਤੀ ਮੀਟਿੰਗ

5 Dariya News

ਬੰਗਾ/ਖਟਕੜ ਕਲਾਂ 10-Mar-2024

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਧਰਤੀ ਪਿੰਡ ਖਟਕੜ ਕਲਾਂ ਵਿੱਚ ਇੱਕ ਪਬਲਿਕ ਮੀਟਿੰਗ ਕਰਕੇ ਪਾਰਟੀ ਦੀ ਜਨ ਸੰਪਰਕ ਮੁਹਿੰਮ ਨੂੰ ਅੱਗੇ ਤੋਰਿਆ।  ਇਸ ਦੌਰਾਨ ਸੰਸਦ ਮੈਂਬਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸਦੇ ਨਾਲ ਹੀ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪਾਰਟੀ ਦੀ ਵਚਨਬੱਧਤਾ ਪ੍ਰਗਟਾਈ।

ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਦੇ ਸ਼ਹੀਦਾਂ ਦੇ ਵਿਚਾਰਾਂ 'ਤੇ ਚੱਲਦਿਆਂ ਸਮਾਜ ਦੇ ਸਾਰੇ ਵਰਗਾਂ ਦੇ ਸਰਬਪੱਖੀ ਵਿਕਾਸ ਲਈ ਕੰਮ ਕੀਤਾ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਇਸ ਮੁੱਦੇ 'ਤੇ ਲੋਕਾਂ ਤੋਂ ਵੋਟਾਂ ਮੰਗੀਆਂ ਜਾਣਗੀਆਂ |  ਸੰਸਦ ਮੈਂਬਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਅਤੇ ਸਮਾਜ ਦੇ ਹੋਰ ਵਰਗਾਂ ਨਾਲ ਧੱਕਾ ਕਰ ਰਹੀ ਹੈ।  

ਸਰਕਾਰ ਦੇ ਅੜੀਅਲ ਰਵੱਈਏ ਕਾਰਨ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।  ਇਸੇ ਤਰ੍ਹਾਂ, ਦਿਨੋਂ ਦਿਨ ਵਧ ਰਹੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੇ ਦੇਸ਼ ਦੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।  ਪਰ ਸਰਕਾਰ ਅਜਿਹੇ ਜ਼ਰੂਰੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਦਿਖਾਵੇਬਾਜ਼ੀ ਵਿੱਚ ਲੱਗੀ ਹੋਈ ਹੈ।  ਇਨ੍ਹਾਂ ਹਾਲਾਤਾਂ ਵਿੱਚ ਲੋਕ ਚਾਹੁੰਦੇ ਹਨ ਕਿ ਕਾਂਗਰਸ ਦੇਸ਼ ਦੀ ਸੱਤਾ ਦੀ ਵਾਗਡੋਰ ਸੰਭਾਲੇ।

ਇਸ ਮੌਕੇ ਉਨਾਂ ਨੇ ਪਿੰਡ ਖਟਕੜ ਕਲਾਂ ਅਤੇ ਕਲੇਰਾਂ ਦੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਇਲਾਕਾ ਨਿਵਾਸੀਆਂ ਨੂੰ ਭੇਂਟ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ, ਜ਼ਿਲ੍ਹਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਰਵਜੀਤ ਸਿੰਘ ਪੁਨੀਆ, ਬਲਾਕ ਕਾਂਗਰਸ ਪ੍ਰਧਾਨ ਰਾਮਦਾਸ ਸਿੰਘ, ਸਤਨਾਮ ਸਿੰਘ ਸੰਧੂ, ਸਰਪੰਚ ਕੁਲਵਿੰਦਰ ਕੌਰ, ਰਣਜੀਤ ਸਿੰਘ ਸੰਧੂ ਮੁਖਤਿਆਰ ਸਿੰਘ ਸੰਧੂ ਆਦਿ ਹਾਜ਼ਰ ਸਨ।

शहीदों के सपनों को पूरा करने के लिए कांग्रेस वचनबद्ध: सांसद मनीष तिवारी

जनसंपर्क मुहिम के तहत गांव खटकड़ कलां में की पब्लिक मीटिंग 

बंगा/खटकड़ कलां

श्री आनंदपुर साहिब से सांसद और पूर्व केंद्रीय मंत्री मनीष तिवारी ने शहीद-ए-आजम भगत सिंह की धरती गांव खटकड़ कलां में एक जनसभा के साथ पार्टी की जनसंपर्क मुहिम को आगे बढ़ाया। इस दौरान सांसद ने जहां शहीद-ए-आजम भगत सिंह को श्रद्धांजलि भेंट की। वहीं पर, उनके सपनों को पूरा करने में पार्टी की वचनबद्धता को प्रकट किया।

सांसद तिवारी ने कहा कि कांग्रेस ने हमेशा से देश के शहीदों के विचारों पर चलते हुए, समाज के सभी वर्गों के सर्वपक्षीय विकास की पर काम किया है और इसी मुद्दे पर आगामी लोकसभा चुनाव में लोगों के वोट मांगे जाएंगे। सांसद ने कहा कि केंद्र की भाजपा सरकार किसानों और समाज के अन्य वर्गों के साथ धक्का कर रही है। 

सरकार के अड़ियल रवैये के चलते किसानों को अपनी जायज मांगें मनवाने के लिए संघर्ष का रास्ता अपनाने पर मजबूर होना पड़ा है। इसी तरह, आए दिन बढ़ रही जरूरी वस्तुओं की कीमतों ने देश के आम लोगों की कमर तोड़ दी है। लेकिन इस तरह के जुड़ी विषयों का हल करने की बजाय सरकार जुमलेबाजी में लगी हुई है। इन हालातों में लोग कांग्रेस को देश की सत्ता की कमान संभालना चाहते हैं।

इस अवसर पर उन्होंने गांवों खटकड़ कलां और कालेरा में अलग-अलग विकास कार्यों के लिए ग्रांट इलाका निवासियों को भेंट की।मीटिंग में अन्य के अलावा, जिला योजना बोर्ड के पूर्व चेयरमैन सतवीर सिंह पल्लीझिक्की, जिला मार्केट कमेटी के पूर्व चेयरमैन द्रवजीत सिंह पुनिया, ब्लॉक कांग्रेस प्रधान रामदास सिंह, सतनाम सिंह संधू, सरपंच कुलविंदर कौर, रणजीत सिंह संधू मुख्तियार सिंह संधू भी मौजूद रहे।