5 Dariya News

ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਹਲਕਾ ਜਲਾਲਾਬਾਦ ਦੇ ਪਿੰਡ ਸਿਮਰਿਆਂ ਵਾਲਾ, ਛੱਪੜੀ ਵਾਲਾ, ਵੈਰੋ ਕੇ ਤੇ ਕੱਚਾ ਕਾਲੇ ਵਾਲਾ ’ਚ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ

ਪਿੰਡਾਂ ‘ਚ ਵਿਕਾਸ ਕਾਰਜ ਕਰਵਾਉਣ ਦੇ ਲਈ ਸਰਕਾਰ ਵੱਲੋਂ ਲਗਾਤਾਰ ਕੋਰੜਾਂ ਰੁਪਏ ਦੀ ਰਾਸ਼ੀ ਮੁਹੱਇਆ ਕਰਵਾਈ ਜਾ ਰਹੀ ਹੈ –ਵਿਧਾਇਕ ਜਗਦੀਪ ਕੰਬੋਜ ਗੋਲਡੀ

5 Dariya News

ਜਲਾਲਾਬਾਦ 09-Mar-2024

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਤਹਿਤ ਅੱਜ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਅੱਜ ਆਪਣੇ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਵਿਧਾਨ ਸਭਾ ਹਲਕੇ ਦੇ ਪਿੰਡ ਸਿਮਰਿਆ ਵਾਲਾ ਸੀਵਰੇਜ, ਛੱਪੜੀ ਵਲਾ ‘ਚ ਵਾਲੀਬਾਲ ਗਰਾਊਂਡ , ਵੈਰੋ ਕੇ ਵਿੱਚ ਪੰਚਾਇਤ ਘਰ  ਤੇ ਕੱਚੇ ਕਾਲੇ ਵਾਲਾ ’ਚ ਸਕੂਲ ਦੀ ਚਾਰਦੁਆਰੀ , ਨਹਿਰੀ ਖਾਲ ਦੀ ਪਾਈਪ ਲਾਈਨ , ਛੱਪੜ ਦਾ ਨਵੀਨੀਕਰਨ , ਜਿੰਮ ਰੂਮ ਸਣੇ ਪਲੇਅਗਰਾਊਡ ਦਾ ਉਦਘਾਟਨ ਕੀਤਾ ਗਿਆ।

ਪਿੰਡ ’ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਲਗਾਤਾਰ ਵਿਧਾਨ ਸਭਾ ਹਲਕੇ ’ਚ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਰਾਸ਼ੀ ਮੁਹੱਇਆ ਕਰਵਾਈ ਜਾ ਰਹੀ ਹੈ ਅਤੇ ਜਿਸ ਦੇ ਨਾਲ ਵਿਕਾਸ ਦੇ ਕੰਮ ਮੁਕੰਮਲ ਵੀ ਹੋ ਚੁੱਕੇ ਹਨ। 

ਉਨ੍ਹਾਂ ਕਿਹਾ ਕਿ ਇਸੇ ਕੜੀ ਦੇ ਤਹਿਤ ਅੱਜ ਉਨ੍ਹਾਂ ਦੇ ਵੱਲੋਂ ਪਿੰਡ ਸਿਮਰਿਆ ਵਾਲਾ ਸੀਵਰੇਜ, ਛੱਪੜੀ ਵਲਾ ‘ਚ ਵਾਲੀਬਾਲ ਗਰਾਊਂਡ , ਵੈਰੋ ਕੇ ਵਿੱਚ ਪੰਚਾਇਤ ਘਰ  ਤੇ ਕੱਚੇ ਕਾਲੇ ਵਾਲਾ ’ਚ ਸਕੂਲ ਦੀ ਚਾਰਦੁਆਰੀ , ਨਹਿਰੀ ਖਾਲ ਦੀ ਪਾਈਪ ਲਾਈਨ , ਛੱਪੜ ਦਾ ਨਵੀਨੀਕਰਨ , ਜਿੰਮ ਰੂਮ ਸਣੇ ਪਲੇਅਗਰਾਊਡ ਦਾ ਉਦਘਾਟਨ ਕੀਤਾ ਗਿਆ ਹੈ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਲਈ ਉਨ੍ਹਾਂ ਦੇ ਵੱਲੋਂ ਵਿਧਾਨ ਸਭਾ ਸ਼ੈਸ਼ਨ ਦੌਰਾਨ ਵੀ ਸਰਕਾਰ ਦੇ ਕੋਲ ਕਈ ਮੁੱਦੇ ਰੱਖੇ ਗਏ ਹਨ ਅਤੇ ਜਿਹੜੇ ਕਿ ਪੂਰਨ ਰੂਪ ’ਚ ਹੱਲ ਹੋਣ ਦੀ ਉਮੀਦ ਹੈ। 

ਇਸ ਮੌਕੇ ਉਨ੍ਹਾਂ ਦੇ ਨਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਦੇਵ ਰਾਜ ਸ਼ਰਮਾ, ਆਪ ਆਗੂ ਅੰਕੁਸ਼ ਮੁਟਨੇਜਾ ਤੋਂ ਇਲਾਵਾ ਬੀ.ਡੀ.ਪੀ.ੳ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪਿੰਡਾਂ ਦੇ ਪੰਚ ਸਰਪੰਚ ਵੀ ਵੱਡੀ ਗਿਣਤੀ ’ਚ ਮੌਜੂਦ ਸਨ।