5 Dariya News

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੌਂਸਲਰਾਂ ਨਾਲ ਕੀਤੀ ਮੀਟਿੰਗ; ਇਲਾਕੇ ਦੀਆਂ ਸਮੱਸਿਆਵਾਂ ਸੁਣੀਆਂ; ਆਗਾਮੀ ਲੋਕ ਸਭਾ ਚੋਣਾਂ ਲਈ ਰਣਨੀਤੀ ਬਾਰੇ ਵੀ ਚਰਚਾ ਕੀਤੀ

5 Dariya News

ਗੜ੍ਹਸ਼ੰਕਰ 09-Mar-2024

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਗੜ੍ਹਸ਼ੰਕਰ ਨਗਰ ਕੌਂਸਲ ਵਿਖੇ ਪ੍ਰਧਾਨ ਤ੍ਰਿੰਬਕ ਦੱਤ ਦੀ ਅਗਵਾਈ ਹੇਠ ਕੌਂਸਲਰਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵੀ ਵਿਸ਼ੇਸ਼ ਤੌਰ ’ਤੇ ਮੌਜ਼ੂਦ ਰਹੇ। ਇਸ ਦੌਰਾਨ ਇਲਾਕੇ ਦੀਆਂ ਵਿਕਾਸ ਦੀਆਂ ਲੋੜਾਂ ਨੂੰ ਵਿਚਾਰਨ ਦੇ ਨਾਲ-ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ ਗਈ।

ਇਸ ਦੌਰਾਨ ਕੌਂਸਲਰਾਂ ਨੇ ਸ਼ਹਿਰ ਦੀਆਂ ਵਿਕਾਸ ਸਬੰਧੀ ਲੋੜਾਂ, ਖਾਸ ਕਰਕੇ ਸੀਵਰੇਜ ਅਤੇ ਰੇਲਵੇ ਦੇ ਮੁੱਦੇ ਸਣੇ ਵੱਖ-ਵੱਖ ਮੁੱਦਿਆਂ ਨੂੰ ਸੰਸਦ ਮੈਂਬਰ ਅੱਗੇ ਰੱਖਿਆ। ਕੌਂਸਲਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਗਰਾਂਟਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਵਿਕਾਸ ਸਬੰਧੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਦ ਮੈਂਬਰ ਨੇ ਮੁੱਦਿਆਂ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਉਨ੍ਹਾਂ ਦੇ ਹੱਲ ਲਈ ਢੁਕਵੇਂ ਕਦਮ ਚੁੱਕਣ ਦਾ ਭਰੋਸਾ ਦਿੱਤਾ।  

ਤਿਵਾੜੀ ਨੇ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਤਰਜੀਹ ਹੈ। ਸੰਸਦ ਮੈਂਬਰ ਨੇ ਕਿਹਾ ਕਿ ਕਾਂਗਰਸ ਦੇ ਸੱਤਾ ਵਿੱਚ ਰਹਿੰਦਿਆਂ ਹੀ ਸੂਬੇ ਅਤੇ ਦੇਸ਼ ਦਾ ਵਿਕਾਸ ਉਦੋਂ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਤੋਂ ਸੱਤਾ ਵਿੱਚ ਵਾਪਸੀ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਜਦੋਂ ਕਾਂਗਰਸ ਮਜ਼ਬੂਤ ਹੁੰਦੀ ਹੈ, ਤਾਂ ਦੇਸ਼ ਮਜ਼ਬੂਤ ਹੁੰਦਾ ਹੈ।  

ਤਿਵਾੜੀ ਨੇ ਕਿਹਾ ਕਿ ਲੋਕ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਦੁਖੀ ਹਨ। ਪਿਛਲੇ 10 ਸਾਲਾਂ ਵਿੱਚ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ, ਬੇਰੁਜ਼ਗਾਰੀ, ਸੰਵਿਧਾਨਕ ਸੰਸਥਾਵਾਂ ਪਹੁੰਚਾਏ ਗਏ ਨੁਕਸਾਨ ਆਦਿ ਮੁੱਦਿਆਂ ਸਣੇ ਸਰਕਾਰ ਦਾ ਰਵੱਈਆ ਕਿਸਾਨ ਵਿਰੋਧੀ, ਗਰੀਬ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਰਿਹਾ ਹੈ। 

ਸਾਡੇ ਕਿਸਾਨਾਂ ਨੂੰ ਹਰਿਆਣਾ ਦੀਆਂ ਸਰਹੱਦਾਂ 'ਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਨੂੰ ਹਰ ਘਰ ਤੱਕ ਪਹੁੰਚਣਾ ਹੋਵੇਗਾ ਅਤੇ ਇਸ ਲਈ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨਾ ਹੋਵੇਗਾ। ਜਿੱਥੇ ਇਲਾਕੇ ਦੇ ਕੌਂਸਲਰਾਂ ਅਤੇ ਸਰਪੰਚਾਂ ਤੋਂ ਇਲਾਵਾ, ਸਾਬਕਾ ਇੰਸਪੈਕਟਰ ਬਲਦੇਵ ਕ੍ਰਿਸ਼ਨ ਵੀ ਮੌਜੂਦ ਸਨ।


सांसद मनीष तिवारी ने की पार्षदों से मीटिंग; क्षेत्र से जुड़ी समस्याओं को सुना; आगामी लोकसभा चुनाव के लिए रणनीति पर भी हुई चर्चा 

गढ़शंकर

श्री आनंदपुर साहिब से सांसद और पूर्व केंद्रीय मंत्री मनीष तिवारी ने गढ़शंकर म्युनिसिपल काउंसिल में प्रधान त्रिंमबक दत्त की अगुवाई में पार्षदों साथ एक बैठक की, जिसमें पूर्व विधायक लव कुमार गोल्डी भी विशेष तौर पर मौजूद रहे। इस दौरान क्षेत्र में विकास की जरूरतों पर विचार करने के साथ - साथ आगामी लोकसभा चुनाव के लिए पार्टी की रणनीति पर भी चर्चा की गई।

इस दौरान जहां पार्षदों ने शहर के विकास की जरूरतों से जुड़े अलग - अलग मुद्दों को सांसद के समक्ष रखा, जिनमें विशेष तौर पर सीवरेज की समस्या और रेलवे का मसला रहा। पार्षदों ने कहा कि सरकार की तरफ से ग्रांट ना मिलने के चलते विकास को लेकर काफी समस्याओं को सामना करना पड़ रहा है। 

जिन विषयों को ध्यानपूर्वक सुनने के बाद उनके हल निकालने हेतु सांसद ने उचित कदम उठाने का भरोसा दिया। तिवारी ने कहा कि हलके का सर्वपक्षीय विकास उनकी प्राथमिकता है। सांसद ने कहा कि कांग्रेस के सत्ता में रहने के दौरान ही राज्य और देश का विकास हुआ है।  

आगामी लोकसभा चुनाव में पार्टी की एक बार फिर से सत्ता में वापसी हेतु सभी को पार्टी की मजबूती के लिए काम करना चाहिए, क्योंकि जब कांग्रेस मजबूत होती है, तो देश मजबूत होता है। तिवारी ने कहा कि लोग केंद्र में भाजपा अगुवाई वाली एनडीए सरकार की नीतियों से बहुत दुःखी हैं। बीते करीब 10 सालों में जरूरी वस्तुओं की बढ़ी कीमतों, बेरोजगारी, संवैधानिक संस्थाओं को पहुंचाए गए नुकसान इत्यादि मामलों सहित सरकार का रवैया किसान, गरीब और मज़दूर विरोधी रहा है। 

हमारे किसानों को अपने अधिकारों के लिए हरियाणा की सीमाओं पर संघर्ष करना पड़ रहा है। उन्होंने जोर देते हुए कहा कि कांग्रेस को घर - घर तक पहुंचना होगा और इसके लिए पार्टी कार्यकर्ताओं को लामबंद करना होगा। जहां इलाके के पार्षदों और सरपंचों के अलावा, पूर्व इंस्पेक्टर बलदेव कृष्ण भी मौजूद रहे।