5 Dariya News

ਮਹਾ ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਆਯੋਜਿਤ ਹਵਨ ਯੱਗ ਵਿੱਚ ਸ਼ਾਮਿਲ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ

5 Dariya News

ਗੜ੍ਹਸ਼ੰਕਰ 09-Mar-2024

ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਪਿੰਡ ਭਰੋਵਾਲ, ਸੈਲਾ ਖੁਰਦ ਸਥਿਤ ਸ਼ਿਵ ਮੰਦਿਰ ਵਿਖੇ ਅਯੋਜਿਤ ਹਵਨ ਯੱਗ ਤੇ ਕੀਰਤਨ ਵਿੱਚ ਸ੍ਰੀ ਆਨੰਦਪੁਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਸ਼ਾਮਿਲ ਹੋਏ। ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਭਗਵਾਨ ਸ਼ਿਵ ਅੱਗੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। 

ਉਨ੍ਹਾਂ ਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਧਰਮ ਹਮੇਸ਼ਾ ਦੂਜਿਆਂ ਦੀ ਭਲਾਈ ਦਾ ਮਾਰਗ ਦਰਸਾਉਂਦਾ ਹੈ ਅਤੇ ਇਸ ਸ਼ੁਭ ਮੌਕੇ 'ਤੇ ਸਾਨੂੰ ਲੋਕ ਭਲਾਈ ਲਈ ਕੰਮ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।

ਜਿੱਥੇ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਮੰਦਰ ਕਮੇਟੀ ਤੋਂ ਬਲਵੀਰ ਸਿੰਘ, ਕੁਲਵਿੰਦਰ ਬਿੱਟੂ, ਸਰਿਤਾ ਸ਼ਰਮਾ ਵੀ ਮੌਜ਼ੂਦ ਰਹੇ।

महाशिवरात्रि के शुभ अवसर पर आयोजित हवन यज्ञ में शामिल हुए सांसद मनीष तिवारी

गढ़शंकर

महाशिवरात्रि के शुभ अवसर पर गांव भरोवाल, सैला खुर्द स्थित शिव मंदिर में आयोजित हवन यज्ञ और कीर्तन में श्री आनंदपुर से सांसद और पूर्व केंद्रीय मंत्री मनीष तिवारी शामिल हुए। इस अवसर पर भगवान शिव के समक्ष नतमस्तक होते हुए सांसद तिवारी ने सभी के भले की अरदास की। 

उन्होंमे सभी को शिवरात्रि के पावन अवसर की बधाई देते हुए कहा कि धर्म हमेशा से दूसरों का कल्याण करने का मार्ग दिखाता है और हमें इस पावन अवसर पर लोगों की भलाई हेतु कार्य करने का प्रण लेना चाहिए। सांसद ने कहा कि वह ख़ुद को खुशकिस्मत समझते होंगे कि उन्हे एक बार फिर से इस पावन स्थल के दर्शन करने का अवसर प्राप्त हुआ है।

जहां अन्य के अलावा, पूर्व विधायक लव कुमार गोल्डी, मंदिर कमेटी से बलवीर सिंह, कुलविंदर बिट्टू, सरिता शर्मा भी मौजूद रहे।