5 Dariya News

ਭਾਰਤ ਸਰਕਾਰ ਦੀ ਔਰਤ ਪ੍ਰਮੁੱਖ ਯੋਜਨਾਵਾਂ ਦੇ ਪ੍ਰਸਾਰ ਲਈ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਵਲੋਂ ਪਟਿਆਲਾ ਵਿੱਚ ਨਾਰੀ ਸ਼ਕਤੀ ਵੰਦਨ ਮੈਰਾਥਨ ਦਾ ਆਯੋਜਨ

ਪ੍ਰਧਾਨਮੰਤਰੀ ਮੋਦੀ ਦੇਸ਼ ਵਿੱਚ ਔਰਤਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਸਮਰਪਿਤ

5 Dariya News

ਪਟਿਆਲਾ 04-Mar-2024

ਪੰਜਾਬ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਵਿੱਚ ਅੱਜ ਪਟਿਆਲਾ ਵਿਖੇ ਔਰਤਾਂ ਦੀ ਸਸ਼ਕਤੀਕਰਨ ਲਈ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਦੇ ਪ੍ਰਸਾਰ ਲਈ ਨਾਰੀ ਸ਼ਕਤੀ ਵੰਦਨ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਵਿੱਚ ਪਟਿਆਲਾ ਜ਼ਿਲ੍ਹਾ ਮਹਿਲਾ ਮੋਰਚਾ ਦੀ ਟੀਮਾਂ ਅਤੇ ਪਟਿਆਲਾ ਦੀ ਵੱਖ ਵੱਖ ਸਮਾਜਿਕ ਸੰਸਥਾਵਾਂ ਨੇ ਹਿੱਸਾ ਲਿਆ। 

ਮੈਰਾਥਨ ਵਿੱਚ ਹਿੱਸਾ ਲੈ ਰਹੇ ਲੋਕਾਂ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ, "ਅੱਜ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਸਾਡੇ ਦੇਸ਼ ਦੀਆਂ ਔਰਤਾਂ ਨੂੰ ਸਮਰਪਿਤ ਕਈ ਯੋਜਨਾਵਾਂ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਉੱਜਵਲਾ ਯੋਜਨਾ, ਸੁਕੰਨਿਆ ਸਮ੍ਰਿਧੀ ਯੋਜਨਾ, ਉੱਜਵਲਾ ਯੋਜਨਾ, ਮੁਦਰਾ ਲੋਨ ਯੋਜਨਾ, ਡਰੋਨ ਦੀਦੀ ਯੋਜਨਾ, ਲਖਪਤੀ ਯੋਜਨਾ ਆਦਿ ਯੋਜਨਾਵਾਂ ਹਨ। ਸਾਡੇ ਦੇਸ਼ ਦੀ ਔਰਤਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਸਾਡੇ ਮਾਨਯੋਗ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪੂਰੀ ਤਰ੍ਹਾਂ ਨਾਲ ਸਮਰਪਿਤ ਹਨ। 

ਉਹ ਨਾ ਸਿਰਫ਼ ਔਰਤਾਂ ਦੇ ਵਿਕਾਸ ਨੂੰ ਸਮਰਪਿਤ ਹੈ, ਸਗੋਂ ਇਹ ਵੀ ਚਾਹੁੰਦੇ ਹਨ ਕਿ "ਮਹਿਲਾਵਾਂ ਦੀ ਅਗਵਾਈ ਵਿੱਚ ਹੀ ਵਿਕਾਸ ਹੋਣਾ ਚਾਹੀਦਾ ਹੈ।" ਪੰਜਾਬ ਮਹਿਲਾ ਮੋਰਚਾ ਪ੍ਰਧਾਨ ਬੀਬਾ ਜੈ ਇੰਦਰ ਕੌਰ ਨੇ ਕਿਹਾ, "ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਔਰਤਾਂ ਲਈ 33% ਰਾਖਵਾਂਕਰਨ ਲਿਆ ਕਿ, ਔਰਤਾਂ ਦੀ ਸੰਸਦ ਵਿੱਚ ਸਹੀ ਨੁਮਾਇੰਦਗੀ ਨੂੰ ਵੀ ਯਕੀਨੀ ਬਣਾਇਆ ਹੈ ਅਤੇ ਇਸ ਲਈ ਅਸੀਂ ਉਨ੍ਹਾਂ ਦੇ ਦਿਲੋਂ ਧੰਨਵਾਦੀ ਹਾਂ।"

ਜੈ ਇੰਦਰ ਕੌਰ ਨੇ ਅੱਗੇ ਕਿਹਾ, "ਔਰਤਾਂ ਦੀ ਇਸ ਦ੍ਰਿੜ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਲਈ, ਅੱਜ ਪਟਿਆਲਾ ਜ਼ਿਲ੍ਹੇ ਸਮੇਤ ਪੂਰੇ ਪੰਜਾਬ ਦੀਆਂ ਔਰਤਾਂ ਨੇ ਅੱਗੇ ਆ ਕੇ ਇਸ ਮਹਿਲਾ ਸ਼ਕਤੀ ਵੰਦਨ ਪ੍ਰੋਗਰਾਮ ਦੇ ਤਹਿਤ ਮੈਰਾਥਨ ਦੌੜ ਵਿੱਚ ਹਿੱਸਾ ਲਿਆ ਅਤੇ ਪ੍ਰਧਾਨ ਮੰਤਰੀ ਦਾ ਔਰਤਾਂ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਦਾ ਧੰਨਵਾਦ ਕੀਤਾ। ਸਾਡੀ ਔਰਤਾਂ ਇਸ ਗੱਲ ਲਈ ਵਚਨਬੱਧ ਹਨ ਕਿ ਉਹ ਨਰਿੰਦਰ ਮੋਦੀ ਜੀ ਨੂੰ ਮੁੜ ਤੋਂ ਦੇਸ਼ ਦਾ ਪ੍ਰਧਾਨਸੇਵਕ ਬਣਾਉਣਾ ਚਾਹੁੰਦੀਆਂ ਹਨ। "

भाजपा महिला मोर्चा अध्यक्ष जय इंदर कौर ने भारत सरकार की महिला समर्पित योजनाओं के प्रचार-प्रसार के लिए पटियाला में नारी शक्ति वंदन मैराथन का आयोजन किया

प्रधानमंत्री मोदी देश में महिलाओं के जीवन को बेहतर बनाने के लिए प्रतिबद्ध हैं - जय इंद्र कौर 

पटियाला

पंजाब भाजपा महिला मोर्चा की अध्यक्ष जय इंदर कौर के नेतृत्व में महिलाओं के सशक्तिकरण के लिए मोदी सरकार द्वारा किए जा रहे कार्यों के प्रचार प्रसार के लिए आज पटियाला में नारी शक्ति वंदन मैराथन का आयोजन किया गया। इस मैराथन में पटियाला जिला महिला मोर्चा और पटियाला की विभिन्न सामाजिक संस्थाओं की टीमों ने भाग लिया।

मैराथन में शामिल लोगों को संबोधित करते हुए जय इंदर कौर ने कहा, ''आज प्रधानमंत्री मोदी के नेतृत्व में केंद्र सरकार द्वारा हमारे देश की महिलाओं को समर्पित कई योजनाएं चलाई जा रही हैं, जिनमें उज्ज्वला योजना, सुकन्या समृद्धि योजना, उज्ज्वला योजना, मुद्रा लोन योजना, ड्रोन दीदी योजना, लखपति योजना आदि योजनाएं शामिल हैं। हमारे माननीय प्रधान मंत्री श्री नरेंद्र मोदी हमारे देश की महिलाओं के जीवन में बदलाव लाने और उन्हें सशक्त बनाने के लिए पूरी तरह से समर्पित हैं। 

वह न केवल महिलाओं के विकास के लिए समर्पित हैं, बल्कि यह भी चाहती हैं कि ''विकास का नेतृत्व महिलाएं करें।'' पंजाब महिला मोर्चा की अध्यक्ष बीबा जय इंदर कौर ने कहा, "प्रधानमंत्री श्री नरेंद्र मोदी जी के नेतृत्व वाली सरकार ने महिलाओं के लिए 33% आरक्षण लेकर आए है, जिससे संसद में महिलाओं का उचित प्रतिनिधित्व भी सुनिश्चित हुआ है और इसके लिए हम उनके बहुत आभारी हैं।"

जय इंदर कौर ने कहा, "महिलाओं की इस मजबूत भावना को प्रदर्शित करने के लिए, आज पटियाला जिले सहित पूरे पंजाब की महिलाएं आगे आईं और इस महिला शक्ति वंदन कार्यक्रम और महिलाओं के लिए प्रधान मंत्री के समर्थन के तहत मैराथन में भाग लिया। हमारा महिलाएं नरेंद्र मोदी को दोबारा देश का प्रधानमंत्री बनाने के लिए प्रतिबद्ध हैं।”