5 Dariya News

ਭਾਜਪਾ ਨੇ ਦੇਸ਼ ਨਾਲ ਸਿਰਫ ਧੋਖਾ ਕੀਤਾ: ਸੰਸਦ ਮੈਂਬਰ ਮਨੀਸ਼ ਤਿਵਾੜੀ

ਦੇਸ਼ ਨੂੰ ਬਚਾਉਣ ਲਈ ਕਾਂਗਰਸ ਨੂੰ ਸੱਤਾ ਵਿਚ ਲਿਆਉਣਾ ਜ਼ਰੂਰੀ; ਜਨ ਸੰਪਰਕ ਮੁਹਿੰਮ ਤਹਿਤ ਪਿੰਡ ਭਵਾਨੀਪੁਰ ਵਿੱਚ ਪਬਲਿਕ ਮੀਟਿੰਗ ਨੂੰ ਸੰਬੋਧਨ ਕੀਤਾ

5 Dariya News

ਗੜ੍ਹਸ਼ੰਕਰ 03-Mar-2024

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਜਨ ਸੰਪਰਕ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਪਿੰਡ ਭਵਾਨੀਪੁਰ ਵਿਖੇ ਪਬਲਿਕ ਮੀਟਿੰਗ ਨੂੰ ਸੰਬੋਧਨ ਕੀਤਾ। ਜਿੱਥੇ ਸੰਸਦ ਮੈਂਬਰ ਨੇ ਦੇਸ਼ ਦੇ ਵਿਕਾਸ ਲਈ ਕਾਂਗਰਸ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੀ ਹੈ।  

ਜਦਕਿ ਭਾਜਪਾ ਨੇ ਦੇਸ਼ ਨਾਲ ਸਿ0ਰਫ ਧੋਖਾ ਹੀ ਕੀਤਾ ਹੈ, ਜਿਸਨੇ ਚੋਣਾਂ ਤੋਂ ਬਾਅਦ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਪਾਰਟੀ ਨੇ ਹਮੇਸ਼ਾ ਦੇਸ਼ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ।  ਚਾਹੇ ਉਹ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਹੋਵੇ ਜਾਂ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਹੋਵੇ।  

ਖਾਸ ਕਰਕੇ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਲੋਕ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਹੋਇਆ ਹੈ।  ਜਿਸ ਵਿੱਚ ਇਲਾਕੇ ਦੀਆਂ ਨਵੀਆਂ ਸੜਕਾਂ ਦਾ ਨਿਰਮਾਣ, ਪਿੰਡ ਬੱਲੋਵਾਲ ਸੌਂਖੜੀ ਵਿੱਚ ਖੇਤੀਬਾੜੀ ਕਾਲਜ ਖੋਲ੍ਹਣ ਵਰਗੇ ਵਿਕਾਸ ਕਾਰਜ ਸ਼ਾਮਲ ਹਨ।  ਇਸ ਤੋਂ ਇਲਾਵਾ, ਵਿਕਾਸ ਕਾਰਜਾਂ ਲਈ ਆਪਣੇ ਪੱਧਰ ’ਤੇ ਸੰਸਦੀ ਕੋਟੇ ਵਿੱਚੋਂ ਕਈ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ।

ਸੰਸਦ ਮੈਂਬਰ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਦੇਸ਼ ਨੂੰ ਸਿਵਾਏ ਧੋਖੇ ਦੇ ਕੁਝ ਨਹੀਂ ਦਿੱਤਾ। ਚੋਣਾਂ ਦੇ ਸਮੇਂ ਭਾਜਪਾ ਨੇ ਕਿਸਾਨਾਂ ਨੂੰ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ, ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਰਗੇ ਕਈ ਵੱਡੇ ਵਾਅਦੇ ਕੀਤੇ ਸਨ।  ਪਰ ਉਸਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।  

ਇਸਦੇ ਉਲਟ ਕੇਂਦਰ ਨੇ ਤਿੰਨ ਕਾਲੇ ਖੇਤੀ ਕਾਨੂੰਨ ਲਿਆਂਦੇ। ਇੰਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਿਸਾਨਾਂ ਨੂੰ ਡੇਢ ਸਾਲ ਤੱਕ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰਨਾ ਪਿਆ ਅਤੇ 700 ਦੇ ਕਰੀਬ ਕਿਸਾਨ ਸ਼ਹੀਦ ਹੋਏ। ਇਨ੍ਹਾਂ ਨੇ ਅੰਦੋਲਨ ਦੇ ਖਾਤਮੇ ਵੇਲੇ ਐਮਐਸਪੀ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਦੇ ਧੋਖੇ ਕਾਰਨ ਕਿਸਾਨ ਮੁੜ ਸੰਘਰਸ਼ ਦੇ ਰਾਹ ਪੈ ਗਏ ਹਨ।

ਤਿਵਾੜੀ ਨੇ ਕਿਹਾ ਕਿ ਜੇਕਰ ਕੇਂਦਰ 'ਚ ਕਾਂਗਰਸ ਸੱਤਾ 'ਚ ਆਉਂਦੀ ਹੈ, ਤਾਂ ਕਿਸਾਨਾਂ ਨੂੰ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ। ਮਨਰੇਗਾ ਤਹਿਤ ਰੋਜ਼ਾਨਾ ਦੀ ਦਿਹਾੜੀ ਦਰ ਵਧਾਉਣ ਸਮੇਤ ਸਾਲ ਵਿੱਚ 365 ਦਿਨ ਰੁਜ਼ਗਾਰ ਦੀ ਗਰੰਟੀ ਦਿੱਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਕਾਂਗਰਸ ਨੂੰ ਸੱਤਾ ਵਿੱਚ ਲਿਆਉਣਾ ਜ਼ਰੂਰੀ ਹੈ। ਜਿੱਥੇ ਹੋਰਨਾਂ ਤੋਂ ਇਲਾਵਾ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਰਜਿੰਦਰ ਸਿੰਘ, ਜਸਵੀਰ ਰਾਣਾ, ਪ੍ਰੇਮ ਸਿੰਘ ਇੰਸਪੈਕਟਰ, ਮੱਖਣ ਸਿੰਘ ਆਦਿ ਹਾਜ਼ਰ ਸਨ।

भाजपा ने देश को सिर्फ धोखा दिया: सांसद मनीष तिवारी

देश को बचाने के लिए कांग्रेस को सत्ता में लाना जरूरी; जनसंपर्क मुहिम के तहत गांव भवानीपुर में पब्लिक मीटिंग को किया संबोधित 

गढ़शंकर

श्री आनंदपुर साहिब से सांसद और पूर्व केंद्रीय मंत्री मनीष तिवारी ने जनसंपर्क मुहिम को आगे बढ़ाते हुए, आज गढ़शंकर विधानसभा क्षेत्र के गांव भवानीपुर में एक पब्लिक मीटिंग को सम्बोधित किया गया। जहां सांसद ने कांग्रेस द्वारा देश के विकास हेतु दिए गए योगदान का जिक्र किया। 

उन्होंने कहा कि कांग्रेस विकास की राजनीति पर विश्वास करती है। जबकि भाजपा ने देश को सिर्फ धोखा दिया है, जिसने चुनाव के बाद लोगों से किया एक भी वायदा पूरा नहीं किया। सांसद तिवारी ने कहा कि पार्टी ने हमेशा से देश के विकास को प्राथमिकता दी है। 

फिर चाहे डा. मनमोहन सिंह की अगुवाई में यूपीए की सरकार हो या फिर राज्य की पिछली कांग्रेस सरकार हो। खासतौर पर राज्य की पिछली कांग्रेस सरकार में लोकसभा क्षेत्र का सर्वपक्षीय विकास हुआ है। जिसमें हलके में नई सड़कों का निर्माण, गांव बल्लोवाल सोंखड़ी में खेतीबाड़ी कालेज खोलना जैसे विकास कार्य शामिल हैं। 

इसके अलावा, उनकी ओर से कामों के विकास हेतु अपने स्तर पर भी संसदीय कोटे से बहुत सारी ग्रांट जारी की गई है। सांसद ने केंद्र की जुमलेबाज भाजपा सरकार पर बरसते हुए कहा कि इन लोगों ने देश को धोखे के अलावा कुछ नहीं दिया। भाजपा ने चुनाव के वक्त किसानों को फसलों पर एमएसपी देने, दो करोड़ युवाओं को हर साल नौकरी देने जैसे कई बड़े-बड़े वायदे किए थे। 

लेकिन इन्होंने एक भी वायदा पूरा नहीं किया। इसके विपरीत केंद्र तीन काले खेती कानून लेकर आया। जिन कानूनों को वापस करवाने हेतु किसानों को करीब डेढ़ साल तक दिल्ली की सीमाओं पर संघर्ष करना पड़ा और लगभग 700 किसान शहीद हुए। इन्होंने आंदोलन खत्म करने एमएसपी लागू करने का वादा किया, लेकिन इनके धोखे के चलते किसान दोबारा संघर्ष की राह पर हैं।

तिवारी ने कहा कि कांग्रेस के केंद्र की सत्ता में आने पर किसानों को फसलों पर एमएसपी दी जाएगी। मनरेगा के तहत दिहाड़ी की दर को बढ़ाने सहित साल के 365 दिन रोजगार की गारंटी दी जाएगी। उन्होंने कहा कि देश को बचाने के लिए कांग्रेस को सत्ता में लाना जरूरी है। जहां अन्य के अलावा, लव कुमार गोल्डी पूर्व विधायक, राजिंदर सिंह, जसवीर राणा, प्रेम सिंह इंस्पेक्टर, मक्खन सिंह भी मौजूद रहे।