5 Dariya News

ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਹਰਿਆਣਾ ਬਾਰਡਰ ਉਤੇ ਕਿਸਾਨਾਂ ਨਾਲ ਹੋਏ ਤਸ਼ੱਦਦ ਦੇ ਵਿਰੋਧ ਵਜੋਂ ਭਾਜਪਾ ਸਰਕਾਰਾਂ ਦੇ ਖਿਲਾਫ਼ ਕੀਤਾ ਰੋਸ਼ ਮੁਜਾਹਰਾ

5 Dariya News

ਪਟਿਆਲਾ 29-Feb-2024

ਕਿਰਤੀ ਕਿਸਾਨ ਯੂਨੀਅਨ ਵੱਲੋਂ ਸੂਬਾ ਭਰ ਵਿੱਚ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਉਤੇ ਢਾਹੇ ਜਬਰ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕੀਤੇ ਗਏ ਜਿਸ ਤਹਿਤ ਅੱਜ ਪਟਿਆਲਾ ਦੇ ਨਹਿਰੂ ਪਾਰਕ  ਵਿਖੇ ਵੱਡੀ ਗਿਣਤੀ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਕਿਸਾਨਾਂ ਨੇ ਇਕੱਠੇ ਹੋ ਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਵੱਲੋਂ ਮੰਗ ਕੀਤੀ ਗਈ ਕਿ ਸ਼ਹੀਦ ਕਿਸਾਨ ਸੁਭਕਰਨ ਸਿੰਘ ਦੇ ਕਾਤਲ ਕੇੰਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟਰ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਬਰਖਾਸਤ ਕਰਕੇ ਕਤਲ ਕੇਸ ਦਰਜ ਕੀਤਾ ਜਾਵੇ। 

ਇਸਦੇ ਨਾਲ ਹੀ ਕਿ ਭਾਜਪਾ ਸਰਕਾਰਾਂ ਕਾਰਪੋਰੇਟਸ ਦੀਆਂ ਕਠਪੁਤਲੀਆਂ ਬਣ ਕੇ ਲੋਕ ਵਿਰੋਧੀ ਨੀਤੀਆਂ ਤਹਿਤ ਕਿਰਤੀ ਲੋਕਾਂ ਦਾ ਉਜਾੜਾ ਕਰ ਰਹੀਆਂ ਹਨ। ਇਸਦੇ ਨਾਲ ਹੀ ਭਗਵੇੰਕਰਨ ਦਾ ਏਜੰਡਾ ਲਾਗੂ ਕਰਕੇ ਦੇਸ਼ ਅੰਦਰ ਫਿਰਕਾਪ੍ਰਸਤੀ ਦਾ ਜਹਿਰ ਫੈਲਾ ਕੇ ਅਗਲੀਆਂ ਲੋਕ ਸਭਾ ਚੋਣਾਂ ਜਿਤਣ ਲਈ ਕੰਮ ਕਰ ਰਹੀਆਂ ਹਨ। ਓਹਨਾਂ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਦਿੱਲੀ ਵਿਖੇ ਹੋਣ ਵਾਲੀ ਮਹਾਂ ਪੰਚਾਇਤ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ।

ਇਸ ਮੋਕੇ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਨੇ ਕਿਹਾ ਕਿਸਾਨਾਂ ਉਤੇ ਜਬਰ ਢਾਹਣ ਦੇ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਨਿਆਂਇਕ ਜਾਂਚ ਕਰਵਾਈ ਜਾਵੇ ਕਿਸਾਨਾਂ ਦੇ ਰਾਹ ਵਿੱਚ ਖੜ੍ਹੀਆਂ ਕੀਤੀਆਂ ਰੋਕਾ ਹਟਾਈਆਂ ਜਾਣ ਅਤੇ ਕਿਸਾਨਾਂ ਦੇ ਭੰਨੇ ਗਏ ਟਰੈਕਟਰ ਅਤੇ ਹੋਰ ਵਾਹਨਾਂ ਦਾ ਮੁਆਵਜਾ ਦੀਤਾ ਜਾਵੇ ਇਸ ਮੋਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਸਕੱਤਰ  ਦਲਜਿੰਦਰ ਸਿੰਘ  ਹਰਿਆਉ,ਜਿਲ੍ਹਾ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ,ਜਸਵੀਰ ਸਿੰਘ ਫਤਿਹਪੁਰ, ਸ਼ੇਰ ਸਿੰਘ ਕਾਕੜਾ,ਮਨਿੰਦਰ ਸਿੰਘ ਤਰਖਾਣ ਮਾਜਰਾ,ਜਰਨੈਲ ਸਿੰਘ ਮਰਦਾਹੇੜੀ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਅਤੇ ਸਟੇਜ ਸਕੱਤਰ ਕੁਲਬੀਰ ਸਿੰਘ ਟੋਡਰਪੁਰ ਰਹੇ।

ਰੋਸ ਪ੍ਰਦਰਸ਼ਨ ਉਪਰੰਤ ਪਟਿਆਲਾ ਦੇ ਬਾਜਾਰ ਵਿੱਚ ਰੋਹ ਭਰਭੂਰ ਮੁਜ਼ਾਹਰਾ ਕੀਤਾ ਅਤੇ ਜਿਲ੍ਹਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਗਿਲ ਨੇ ਆਏ ਕਿਸਾਨ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੋਕੇ ਬਲਾਕ ਆਗੂ ਨਵਦੀਪ ਸਿੰਘ ਟੋਡਰਪੁਰ, ਰਣਧੀਰ ਸਿੰਘ, ਗੁਰਵੰਤ ਸਿੰਘ ਫਤਿਹਪੁਰ ਤੋਂ ਇਲਾਵਾ ਦਰਸਨ ਸਿੰਘ ਦੇਧਨਾ, ਗੁਰਸੇਵ ਸਿੰਘ, ਸੁਲਤਾਨ ਸਿੰਘ, ਰਿਟਾਇਰਡ ਲੈਫਟੀਨੈਂਟ ਫਲਾਇੰਗ ਅਫਸਰ ਭਗਵੰਤ ਸਿੰਘ ਬਾਜਵਾ, ਅਮ੍ਰਿਤਪਾਲ ਸਿੰਘ ਗਰੇਵਾਲ, ਸੁਖਬੀਰ ਸਿੰਘ ਬੈਨੀਪਾਲ, ਸੁਨੀਲ ਕੁਮਾਰ ਪਟਿਆਲਾ, ਸੋਨੂ ਵਿਰਕ, ਵਿੱਕੀ ਸਿੱਧੂ, ਦੀਪ ਸਰਪੰਚ ਚੁਨਾਗਰਾ ਆਦਿ ਸ਼ਾਮਿਲ ਰਹੇ।