5 Dariya News

ਵਿਧਾਇਕ ਕੋਹਲੀ ਵੱਲੋਂ ਆਪ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਕੈਂਪ ਦਾ ਜਾਇਜ਼ਾ

ਲੋਕਾਂ ਨੇ ਕਿਹਾ, ”ਸਾਡਾ ਐਮ ਐਲ ਏ ਸਾਡੇ ਵਿਚਕਾਰ” ਮੁਸ਼ਕਿਲਾਂ ਹੋਈਆਂ ਹੱਲ

5 Dariya News

ਪਟਿਆਲਾ 27-Feb-2024

ਆਪ ਸਰਕਾਰ ਆਪ ਦੇ ਦੁਆਰ ਤਹਿਤ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਇੱਥੇ ਵਾਰਡ ਨੰਬਰ 49 ,50 ਤੇ 51 ਵਿਖੇ ਸਥਾਨਕ ਵਾਸੀਆਂ ਲਈ ਲੋਕ ਭਲਾਈ ਕੈਂਪ ਸ਼ੰਕੁਤਲਾ ਸਕੂਲ ਵਿਖੇ ਲਗਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤਹਿਤ ਲਗਾਏ ਗਏ ਇਹ ਕੈਂਪ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। 

ਉਨ੍ਹਾਂ ਨੇ ਕੈਂਪ ਦਾ ਜਾਇਜ਼ਾ ਲੈਂਦਿਆਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਲੋਕਾਂ ਨੇ ਕੈਂਪ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਉਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ।ਸੈਂਕੜੇ ਦੀ ਤਾਦਾਦ ਵਿਚ ਲੋਕਾਂ ਨੇ ਇਸ ਕੈਂਪ ਦਾ ਫਾਇਦਾ ਉਠਾਇਆ ਅਤੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ  ”ਸਾਡਾ ਐਮ.ਐਲ.ਏ. ਸਾਡੇ ਵਿਚਕਾਰ” ਆਇਆ ਹੈ ਅਤੇ ਉਹ ਆਪਣੀਆਂ ਸਮੱਸਿਆਵਾਂ ਸਿੱਧੇ ਤੌਰ ” ਆਪਣੇ ਵਿਧਾਇਕ ਨੂੰ ਦੱਸ ਰਹੇ ਹਨ ਤੇ ਇਸ ਦਾ 

ਇਸ ਕੈਂਪ ਵਿਚ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਤੇਜਿੰਦਰ ਮਹਿਤਾ, ਇੰਚਾਰਜ ਲੋਕ ਸਭਾ ਹਲਕਾ ਇੰਦਰਜੀਤ ਸਿੰਘ ਸੰਧੂ, ਪ੍ਰੀਤੀ ਮਲਹੋਤਰਾ, ਸਕੱਤਰ ਸੁਖਦੇਵ ਸਿੰਘ ਔਲਖ, ਬਲਾਕ ਪ੍ਰਧਾਨ ਅਮਰਜੀਤ ਸਿੰਘ, ਬਲਾਕ  ਸ਼ੋਸ਼ਲ ਮੀਡੀਆ ਪ੍ਰਧਾਨ ਕੰਵਲਜੀਤ ਸਿੰਘ ਮਲਹੋਤਰਾ, ਪੀ ਐਸ ਜੋਸ਼ੀ, ਰਾਜੇਸ਼ ਕੁਮਾਰ, ਸੋਨੀਆ ਸ਼ਰਮਾ, ਸ਼ੁਸ਼ੀਲ ਮਿੱਡਾ, ਸੰਜੀਵ ਕੁਮਾਰ, ਕਪੂਰ ਚੰਦ, ਸਿਮਰਨ ਮਿੱਡਾ, ਸ਼ਾਰਦਾ, ਰਾਜੇਸ਼ ਕੁਮਾਰ ਕਾਲਾ ਪ੍ਧਾਨ ਗਾਂਧੀ ਨਗਰ ਆਦਿ ਨੇ ਸ਼ਮੂਲੀਅਤ ਕੀਤੀ।

ਇਸ ਕੈਂਪ ਵਿਚ 40 ਤੋਂ ਵੱਧ ਵੱਖ- ਵੱਖ ਵਿਭਾਗਾਂ ਜਿਵੇਂ ਉਚ ਕਪਤਾਨ ਪੁਲਿਸ, ਆਧਾਰ ਕਾਰਡ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ, ਸਿਖਿਆ ਵਿਭਾਗ, ਐਸ.ਐਮ.ਓ, ਸੀ.ਡੀ.ਪੀ.ਓ,ਬਾਗਬਾਨੀ ਵਿਭਾਗ, ਸਹਿਕਾਰੀ ਸਭਾਵਾਂ, ਉਦਯੋਗ ਵਿਭਾਗ, ਸੇਵਾ ਕੇਂਦਰ, ਵਾਟਰ ਸਪਲਾਈ, ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਆਦਿ ਵਿਭਾਗਾਂ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਮੌਕੇ ”ਤੇ ਨਿਪਟਾਰਾ ਕੀਤਾ ਗਿਆ।