5 Dariya News

ਪਿੰਡ ਖਟਕੜ ਕਲਾਂ ਵਿੱਚ ਆਯੋਜਿਤ ਕਬੱਡੀ ਕੱਪ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ

ਖੇਡਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ; ਪ੍ਰਬੰਧਕਾਂ ਦੀ ਸ਼ਲਾਘਾ ਕੀਤੀ

5 Dariya News

ਨਵਾਂਸ਼ਹਿਰ 25-Feb-2024

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ, ਜਿਹੜੇ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ।  ਇਸਦੇ ਨਾਲ ਹੀ ਉਨ੍ਹਾਂ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੀ ਵੀ ਸ਼ਲਾਘਾ ਕੀਤੀ।  

ਐਮ.ਪੀ ਤਿਵਾੜੀ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਵਿੱਤਰ ਅਸਥਾਨ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਕੱਪ ਵਿੱਚ ਸ਼ਮੂਲੀਅਤ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪਵਿੱਤਰ ਧਰਤੀ ’ਤੇ ਮੇਲਾ ਕਰਵਾਉਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਖੇਡ ਮੇਲੇ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ ਹੈ।

ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਜੋ ਕਿ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਤੰਦਰੁਸਤ ਵਿਅਕਤੀ ਹੀ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾ ਸਕਦਾ ਹੈ।  ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਸੂਬੇ ਦੇ ਵਸਨੀਕਾਂ ਅਤੇ ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਦੀ ਹੋਂਦ ਨੂੰ ਬਚਾਇਆ ਜਾ ਸਕੇ।

ਜਿੱਥੇ ਹੋਰਨਾਂ ਤੋਂ ਇਲਾਵਾ, ਸਤਵੀਰ ਸਿੰਘ ਪੱਲੀਝਿੱਕੀ, ਦਰਵਜੀਤ ਸਿੰਘ ਪੂੰਨੀ, ਮੱਖਣ ਸਿੰਘ ਬੈਂਸ, ਬਹਾਦਰ ਸਿੰਘ ਪ੍ਰਧਾਨ, ਅਵਤਾਰ ਸਿੰਘ ਸ਼ੇਰਗਿੱਲ, ਦੇਵ ਥਿੰਦ, ਸਤਨਾਮ ਸਿੰਘ ਹੇਡੀਆਂ, ਜੀਤਾ ਨੱਤ ਏਸ਼ੀਅਨ ਫੂਡ ਕੈਨੇਡਾ, ਵਿਕਰਮ ਸਿੰਘ ਵਿੱਕੀ, ਗੁਰਜੀਤ ਸਿੰਘ ਪੁਰੇਵਾਲ, ਕੇਵਲ ਸਿੰਘ ਖਟਕੜ, ਹਰਪਾਲ ਸ. ਸਿੰਘ ਸਰਪੰਚ ਪਠਲਾਵਾ, ਬਲਵੀਰ ਥਾਂਦੀ, ਸਤਨਾਮ ਸਿੰਘ ਸਰਪੰਚ ਖਟਕੜ ਕਲਾਂ ਆਦਿ ਹਾਜ਼ਰ ਸਨ |

गांव खटकड़ कलां में अयोजित कबड्डी कप में शामिल हुए सांसद मनीष तिवारी

खेलों के महत्व पर जोर दिया; आयोजकों की प्रशंसा की


नवांशहर

श्री आनंदपुर साहिब से सांसद और पूर्व केंद्रीय मंत्री मनीष तिवारी ने युवाओं को नशे से दूर करने के लिए खेलों के महत्व पर जोर दिया है, जो हमारे शारीरिक व मानसिक विकास के लिए बहुत जरूरी हैं। इसी के साथ ही उन्होंने खेलों को प्रोत्साहित करने वाली समाज सेवी संस्थाओं की भी प्रशंसा की है। सांसद तिवारी शहीद-ए-आजम भगत सिंह की पवित्र स्थली गांव खटकड़ कलां में शहीद भगत सिंह यूनाइटेड स्पोर्ट्स क्लब द्वारा इलाका निवासियों एनआरआई भाईचारे के सहयोग से आयोजित कबड्डी कप में भाग लेने के अवसर पर संबोधित कर रहे थे।

इस अवसर पर सांसद तिवारी ने शहीद-ए-आजम भगत सिंह की पवित्र धरती पर मेला करवाने के लिए आयोजकों का धन्यवाद किया, जिन्होंने उन्हें इस खेल मेले में शामिल होने का मौका दिया है। उन्होंने युवाओं को नशे से दूर करने में खेलों के महत्व पर भी जोर दिया, जो हमारे शारीरिक व मानसिक विकास के लिए बहुत जरूरी है और एक स्वस्थ व्यक्ति ही अपनी जिम्मेदारियां को सही तरीके से निभा सकता है।

इसी के साथ ही, उन्होंने एक बार फिर से किसानों के हक में अपनी आवाज को बंद करते हुए, राज्य के निवासियों और विदेश में बसने वाले एनआरआई भाईचारे को एक साथ आने की अपील की, ताकि पंजाब के अस्तित्व को बचाया जा सके।जहां अन्य के अलावा, सतवीर सिंह पल्लीझिक्की, द्रवजीत सिंह पूनी, मक्खन सिंह बैंस, बहादुर सिंह प्रधान, अवतार सिंह शेरगिल, देव थिंद, सतनाम सिंह हेड़ीयां, जीता नत्त एशियन फूड कनाडा, विक्रम सिंह विक्की, गुरजीत सिंह पुरेवाल, केवल सिंह खटकड़, हरपाल सिंह सरपंच पठलावा, बलवीर थांदी, सतनाम सिंह सरपंच खटकड़ कलां भी मौजूद रहे।