5 Dariya News

ਭਾਰਤ ਇਲੈਕਟ੍ਰੋਨਿਕਸ ਲਿਮਟੇਡ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਆਰਥੀਆਂ ਨੂੰ 12.45 ਲੱਖ ਰੁਪਏ ਦੇ ਤਨਖਾਹ ਪੈਕੇਜ 'ਤੇ ਨੌਕਰੀਆਂ ਦੀ ਪੇਸ਼ਕਸ਼

5 Dariya News

ਅੰਮ੍ਰਿਤਸਰ 21-Feb-2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਦੀ ਅਗਵਾਈ ਹੇਠ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਵੱਲੋਂ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ। ਕੰਪਨੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਟੈਕ. (ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀ.) ਦੇ ਦੋ ਵਿਿਦਆਰਥੀਆਂ ਆਰੀਅਨ ਧਨੋਤਰਾ ਅਤੇ ਆਦਿਿਤਆ ਕੁਮਾਰ ਤਿਵਾੜੀ ਨੂੰ 12.45 ਲੱਖ ਪ੍ਰਤੀ ਸਾਲ ਦੇ ਤਨਖਾਹ ਪੈਕੇਜ 'ਤੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ।

ਇਹ ਵਿਿਦਆਰਥੀ ਆਪਣਾ ਕੋਰਸ ਪਾਸ ਕਰਨ ਤੋਂ ਬਾਅਦ ਜੂਨ/ਜੁਲਾਈ 2024 ਵਿੱਚ ਜੁਆਇਨ ਕਰਨਗੇ। ਭਾਰਤ ਇਲੈਕਟ੍ਰਾਨਿਕਸ ਲਿਮਟੇਡ ਭਾਰਤ ਸਰਕਾਰ ਦੀ ਏਰੋਸਪੇਸ ਅਤੇ ਰੱਖਿਆ ਇਲੈਕਟ੍ਰੋਨਿਕਸ ਕੰਪਨੀ ਹੈ। ਇਹ ਮੁੱਖ ਤੌਰ 'ਤੇ ਜ਼ਮੀਨੀ ਅਤੇ ਏਰੋਸਪੇਸ ਐਪਲੀਕੇਸ਼ਨਾਂ ਲਈ ਉੱਨਤ ਇਲੈਕਟ੍ਰਾਨਿਕ ਉਤਪਾਦਾਂ ਦਾ ਨਿਰਮਾਣ ਕਰਦਾ ਹੈ ਅਤੇ ਇਹ ਭਾਰਤ ਦੀਆਂ ਵੱਕਾਰੀ ਕੰਪਨੀਆਂ ਵਿੱਚੋਂ ਇੱਕ ਹੈ। ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਇਨ੍ਹਾਂ ਚੁਣੇ ਗਏ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ।