5 Dariya News

ਪਰਿਵਾਰਕ ਰਿਸ਼ਤਿਆਂ ਨਾਲ ਜੁੜੀ ਮਨੋਰੰਜਨ ਭਰਪੂਰ ਫ਼ਿਲਮ -“ਵੇਖੀ ਜਾ ਛੇੜੀ ਨਾ’’

5 Dariya News

ਚੰਡੀਗੜ੍ਹ (ਹਰਜਿੰਦਰ ਸਿੰਘ ਜਵੰਦਾ) 19-Feb-2024

ਗੁਰਮੀਤ ਸਾਜਨ ਪੰਜਾਬੀ ਸਿਨਮੇ ਨਾਲ ਜੁੜਿਆ ਉਹ ਨਾਮੀਂ ਚਰਿੱਤਰ ਕਲਾਕਾਰ ਹੈ ਜਿਸਨੇ ਸਮਾਜ ਦੇ ਪੇਂਡੂ ਤੇ ਸੱਭਿਆਚਾਰਕ ਪਾਤਰਾਂ ਨੂੰ ਆਪਣੇ  ਕਿਰਦਾਰਾਂ ਰਾਹੀਂ ਪੇਸ਼ ਕੀਤਾ। ਅਦਾਕਾਰੀ ਦੇ ਨਾਲ-ਨਾਲ  ਬਤੌਰ ਨਿਰਮਾਤਾ ਵੀ ਉਸਨੇ ਵਿੰਨਰਜ਼ ਫ਼ਿਲਮਜ਼ ਦੇ ਬੈਨਰ ਹੇਠ ਲੇਖਕ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਨਾਲ ਮਿਲ ਕੇ  ਅਨੇਕਾਂ ਅਰਥ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। 

‘ਕੁੜਮਾਈਆਂ, ਵਿਚ ਬੋਲੂਗਾਂ ਤੇਰੇ, ਤੂੰ ਮੇਰਾ ਕੀ ਲੱਗਦਾ’ ਤੇ ‘ਜੱਟਸ ਲੈਂਡ’ ਵਰਗੀਆ ਸਮਾਜਿਕ ਫ਼ਿਲਮਾਂ ਤੋਂ ਬਾਅਦ ਇਕ ਪਰਿਵਾਰਕ ਕਾਮੇਡੀ ਡਰਾਮਾ ਫ਼ਿਲਮ “ਵੇਖੀ ਜਾ ਛੇੜੀ ਨਾ’’ ਲੈ ਕੇ ਆ ਰਹੇ ਹਨ। ਪਿੰਡਾਂ ਦੇ ਮਾਹੌਲ ਨਾਲ ਜੁੜੀ ਪਰਿਵਾਰਕ ਰਿਸ਼ਤਿਆਂ ਦੀ ਇਸ ਫ਼ਿਲਮ ਵਿਚ ਕਾਮੇਡੀ ਦੇ ਸਿਰਮੌਰ ਕਰਮਜੀਤ ਅਨਮੋਲ ਤੇ ਗੁਰਮੀਤ ਸਾਜਨ ਸੈਚੁਏਸ਼ਨ ਕਾਮੇਡੀ ਨਾਲ ਦਰਸ਼ਕਾਂ ਹਸਾ-ਹਸਾ ਲੋਟ-ਪੋਟ ਕਰਨਗੇ। 

ਕਰਮਜੀਤ ਅਨਮੋਲ ਲੰਮੇ ਸਮੇਂ ਤੋਂ ਫਿਲਮਾਂ ਵਿਚ ਕੀਤੀ ਜਾਂਦੀ ਸਫ਼ਲ ਕਾਮੇਡੀ ਸਦਕਾ ਦਰਸ਼ਕਾਂ ਦਾ ਦਿਲ ਜਿੱਤਦਾ ਆ ਰਿਹਾ ਹੈ। ਹਰ ਫਿਲਮ ਵਿਚ ਉਹ ਆਪਣੀ ਇਸ ਕਲਾ ਦਾ ਸਬੂਤ ਦਿੰਦਾ ਹੈ। ਗੁਰਮੀਤ ਸਾਜਨ ਵੀ ਪੰਜਾਬੀ ਫਿਲਮਾਂ ‘ਚ ਇਕ ਹਾਸਰਸ ਪੈਦਾ ਕਰਨ ਵਾਲਾ ਪਾਤਰ ਨਿਭਾਉਂਦਾ ਆ ਰਿਹਾ ਹੈ। ਇਸ ਫ਼ਿਲਮ ਦੇ ਲੇਖਕ -ਨਿਰਦੇਸ਼ਕ ਮਨਜੀਤ ਸਿੰਘ ਟੋਨੀ ਤੇ ਗੁਰਮੀਤ ਸਾਜਨ ਹਨ। 

ਮਨਜੀਤ ਸਿੰਘ ਟੋਨੀ ਅੱਜ ਪੰਜਾਬੀ ਸਿਨਮੇ ਵਿਚ ਨਵੀਆਂ ਪੈੜ੍ਹਾਂ ਪਾ ਰਿਹਾ ਹੈ ਪਿਛਲੇ ਲੰਮੇ ਸਮੇਂ ਤੋਂ ਫ਼ਿਲਮ ਕਾਰਜ ਨਾਲ ਜੁੜਿਆ ਨੌਜਵਾਨ ਲੇਖਕ-ਨਿਰਦੇਸ਼ਕ ਹੈ ਜਿਸਨੇ ਅਨੇਕਾਂ ਵੱਡੀਆ ਫ਼ਿਲਮਾਂ ਕੀਤੀਆ ਹਨ, ਜਦਕਿ ਗੁਰਮੀਤ ਸਾਜਨ ਅਦਾਕਾਰ ਦੇ ਇਲਾਵਾ ਕਾਮੇਡੀ ਫ਼ਿਲਮਾਂ ਦਾ ਨਾਮਵਰ ਲੇਖਕ ਹੈ। ਨਿਰਮਾਤਾ ਗੁਰਮੀਤ ਸਾਜਨ ਤੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾਂ (ਯੂ ਕੇ) ਦੀ ਇਸ ਫ਼ਿਲਮ ਵਿਚ ਕਰਮਜੀਤ ਅਨਮੋਲ, ਸਿਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਪ੍ਰਕਾਸ਼ ਗਾਧੂ, ਜਤਿੰਦਰ ਕੌਰ, ਪਰਮਿੰਦਰ ਗਿੱਲ, ਰੁਪਿੰਦਰ ਕੌਰ, ਮਨਜੀਤ ਮਨੀ, ਦਲਵੀਰ ਬਬਲੀ, ਨੀਟਾ ਤੰਬੜਭਾਨ,ਸਲੁੱਖਣ ਅਟਵਾਲ ਤੇ ਮਿੰਨੀ ਮੇਹਰ ਮਿੱਤਲ ਨੇ ਅਹਿਮ ਕਿਰਦਾਰ ਨਿਭਾਏ ਹਨ। ਹਰੇਕ ਕਲਾਕਾਰ ਨੇ ਆਪਣੇ ਕਿਰਦਾਰ ਵਿਚ ਪੂਰੀ ਜਾਨ ਪਾਈ ਹੈ। 

ਇਸ ਫ਼ਿਲਮ ਦੇ ਨਿਰਮਾਤਾ ਗੁਰਮੀਤ ਸਾਜਨ ਹਨ ਤੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾਂ (ਯੂ ਕੇ) ਹਨ। ਇਸ ਤੋਂ ਇਲਾਵਾ ਸਹਿ-ਨਿਰਮਾਤਾ ਰਜਿਤ ਮਲਹੋਤਰਾ, ਐਸੋਸੀਏਟ ਨਿਰਦੇਸ਼ਕ ਬਿਕਰਮਜੀਤ ਗਿੱਲ, ਫੋਟੋਜਨਿਕ ਗੁਰਮੀਤ ਅਤੇ ਕਰੇਟਿਵ ਡਾਇਰੈਕਟਰ ਸੁਜਾਲ ਫ਼ਿਰੋਜ਼ਪੁਰੀਆ ਹਨ, ਜਿੰਨਾਂ ਵੱਲੋਂ ਇਸ ਫ਼ਿਲਮ ਨੂੰ ਬੇਹਤਰ ਬਣਾਉਣ ਵਿੱਚ ਅਹਿਮ ਭੁਮਿਕਾ ਨਿਭਾਈ ਹੈ ਫ਼ਿਲਮ ਦੇ ਸਿਨਮੈਟੋਗ੍ਰਾਫਰ ਬਰਿੰਦਰ ਸਿੱਧੂ ਹਨ। 

ਜ਼ਿਕਰਯੋਗ ਹੈ ਕਿ ਜਿੱਥੇ ਇਸ ਫ਼ਿਲਮ ਦੀ ਕਹਾਣੀ ਤੇ ਡਾਇਲਾਗ ਦਰਸ਼ਕਾਂ ਨੂੰ ਪ੍ਰਭਾਵਤ ਕਰਨਗੇ, ਉੱਥੇ ਫ਼ਿਲਮ ਦਾ ਗੀਤ-ਸੰਗੀਤ ਵੀ ਦਿਲ-ਟੁੰਬਵਾਂ ਹੋਵੇਗਾ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਮਨਜੀਤ ਸਿੰਘ ਟੋਨੀ ਤੇ ਗੁਰਮੀਤ ਸਾਜਨ ਨੇ ਲਿਖੀ ਹੈ। ਡਾਇਲਾਗ ਗਗਨਦੀਪ ਸਿੰਘ ਨੇ ਲਿਖੇ ਹਨ। ਲੇਖਕ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਨੇ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਦੋ ਭਰਾਵਾਂ ਦੁਆਲੇ ਘੁੰਮਦੀ ਹੈ ਜਿੰਨਾ ਦੇ ਵਿਆਹ ਨੂੰ ਲੈ ਕੈ ਪਈ ਉਲਝਣ ਫ਼ਿਲਮ ਨੂੰ ਵਧੇਰੇ ਦਿਲਚਸਪ ਬਣਾਉਂਦੀ ਹੈ।  

23 ਫਰਵਰੀ ਨੂੰ ਵਾਈਟ ਹਿੱਲ ਵਲੋਂ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਯੂ ਕੇ ਵਿਚ ‘ਕੇ-2’ ਵਲੋਂ ਅਤੇ ਕਾਨੇਡਾ ਵਿਚ ‘ਸਟੂਡੀਊ-7’ ਤੇ ਸਤਰੰਗ ਫ਼ਿਲਮਜ਼ ਵਲੋਂ ਰਿਲੀਜ ਕੀਤਾ ਜਾਵੇਗਾ। ਫ਼ਿਲਮ ਦੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਨੇ ਦੱਸਿਆ ਕਿ ਇਸ ਤੋਂ ਉਨ੍ਹਾਂ ਦੀ ਅਗਲੀ ਫ਼ਿਲਮ “ਬੂਅਅ ਮੈਂ ਡਰਗੀ” ਵੀ ਦਰਸ਼ਕ  ਜਲਦ ਵੇਖਣਗੇ।