5 Dariya News

ਕ੍ਰਿਕਟ ਖਿਡਾਰੀਆਂ ਲਈ ਬਿਹਤਰੀਨ ਸੁਵਿਧਾਵਾਂ ਪ੍ਰਦਾਨ ਕਰ ਰਿਹਾ ਹੈ ਡੀ.ਸੀ.ਏ - ਕੋਮਲ ਮਿੱਤਲ

5 Dariya News

ਦਸੂਹਾ/ਹੁਸ਼ਿਆਰਪੁਰ 19-Feb-2024

ਦਸੂਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਕ੍ਰਿਕਟ ਬਾਲਿੰਗ ਮਸ਼ੀਨ ਅਤੇ ਕ੍ਰਿਕਟ ਨੈਟ ਦਾ ਉਦਘਾਟਨ ਕਰਨ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਉਨ੍ਹਾਂ ਬੋਲਿੰਗ ਮਸ਼ੀਨ ਅਤੇ ਕ੍ਰਿਕਟ ਨੈੱਟ ਦਾ ਰਸਮੀ ਉਦਘਾਟਨ ਕੀਤਾ। ਇਸ ਖਾਸ ਮੌਕੇ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੇ ਪਿਤਾ ਜਗਮੋਹਨ ਸਿੰਘ ਬੱਬੂ ਤੇ ਐਚ.ਸੀ.ਏ ਤੋਂ ਡਾ. ਦਲਜੀਤ ਸਿੰਘ ਖੇਲਾ ਅਤੇ ਡਾ. ਰਮਨ ਘਈ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ।

ਇਸ ਮੌਕੇ ਡੀ.ਸੀ.ਏ ਦੇ ਸੰਸਥਾਪਕ ਮਿਲਣ ਸਿੰਘ ਚੀਮਾ ਨੇ ਆਏ ਮਹਿਮਾਨਾਂ ਨੂੰ ਡੀ.ਸੀ.ਏ ਦੀਆਂ ਉਪਲਬਧੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਡੀ.ਸੀ.ਏ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਕੇ ਹੀ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਖੇਤਰ ਵਿਚ ਬਿਹਤਰੀਨ ਖੇਡ ਸੁਵਿਧਾਵਾਂ ਮੁਹੱਈਆ ਹੋ ਸਕਣ। ਇਸ ਮੌਕੇ ਡਾ. ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਖਿਡਾਰੀਆਂ ਦੇ ਜਜ਼ਬੇ ਨੂੰ ਸਲਾਉਂਦਿਆਂ ਪੀ.ਸੀ.ਏ ਦੇ ਮੈਂਬਰ ਹੋਣ ਦੇ ਨਾਤੇ ਖਿਡਾਰੀਆਂ ਦਾ ਮਨੋਬਲ ਵਧਾਇਆ।

ਇਸ ਮੌਕੇ ਡਾ. ਰਮਨ ਘਈ ਸਕੱਤਰ ਐਚ.ਸੀ.ਏ ਨੇ ਡੀ.ਸੀ.ਏ ਨੂੰ ਹੁਸ਼ਿਆਰਪੁਰ ਕ੍ਰਿਕਟ ਅਸੋਸੀਏਸ਼ਨ ਦਾ ਸਬ ਸੈਂਟਰ ਬਣਾਉਣ ਦਾ ਐਲਾਨ ਕੀਤਾ ਅਤੇ ਇਸ ਵਿਚ ਖਿਡਾਰੀਆਂ ਨੂੰ ਹਰ ਸਹੂਲਤ  ਪ੍ਰਦਾਨ ਕਰਨ ਦੀ ਗੱਲ ਕੀਤੀ । ਡਾ. ਦਲਜੀਤ ਸਿੰਘ ਖੇਲਾ ਪ੍ਰਧਾਨ ਐਚ.ਸੀ.ਏ  ਨੇ ਕਿਹਾ ਕਿ  ਇਹ ਸੈਂਟਰ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਿਹਾ ਹੈ ਇਸ ਲਈ ਹਰ ਸੰਭਵ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ  ਜਗਮੋਹਨ ਸਿੰਘ ਘੁੰਮਣ ਨੇ ਦਸੂਹਾ ਐਮ.ਐਲ.ਏ ਦੇ ਵੱਲੋਂ ਡੀ.ਸੀ.ਏ ਨੂੰ ਡੇਢ ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।

ਇਸ ਵਿਸ਼ੇਸ਼ ਮੌਕੇ ਸੰਸਥਾਪਕ ਪ੍ਰਧਾਨ ਸੰਦੀਪ ਸਿੰਘ ਠਾਕੁਰ, ਲਖਬੀਰ ਸਿੰਘ, ਮਨਿੰਦਰ ਸਿੰਘ, ਦਲਬੀਰ ਬਿੱਟੂ, ਰੋਹਿਤ ਅਗਰਵਾਲ, ਸੋਨੀ ਬਾਜਵਾ,  ਡਾਕਟਰ ਬਲਵਿੰਦਰ ਸਿੰਘ,  ਅਸ਼ਵਨੀ ਪ੍ਰਾਸ਼ਰ,  ਰਾਜਨ ਰਲਣ, ਈਓ ਕਰਮਜਿੰਦਰ ਸਿੰਘ, ਰਾਜੀਵ ਆਨੰਦ ਸਹਿਤ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ।  ਮੰਚ ਦਾ ਸੰਚਾਰਨ ਪੱਤਰਕਾਰ ਅਤੇ ਐਜੂਕੇਸ਼ਨਿਸਟ ਸੰਜੀਵ ਕੁਮਾਰ ਵੱਲੋਂ ਕੀਤਾ ਗਿਆ।