5 Dariya News

ਪੰਚਾਇਤ ਫ਼ਿਲਮ ਦੇ ਪ੍ਰਸਿੱਧ ਕਲਾਕਾਰ ਜਤਿੰਦਰ ਕੁਮਾਰ ਦੇ ਨਾਲ ਚਿਤਕਾਰਾ ਇੰਟਰਨੈਸ਼ਨਲ ਸਕੂਲ ਵਿੱਚ ਸਿਨੇਮੈਸਟਰੋ ਦੀਆਂ ਬੱਚਿਆਂ ਵੱਲੋਂ ਬਣਾਈਆਂ ਫ਼ਿਲਮਾਂ ਹੋਈਆਂ ਪ੍ਰਦਰਸ਼ਿਤ

20 ਤੋਂ ਵੱਧ ਸਕੂਲਾਂ ਦੇ ਬੱਚਿਆਂ ਨੇ ਲਿਆ ਭਾਗ

5 Dariya News

ਚੰਡੀਗਡ਼੍ਹ 13-Feb-2024

ਸਿਨੇਮੈਸਟਰੋ ਦੇ ਨਾਮਵਰ ਬੈਨਰ ਹੇਠ ਚਿਤਕਾਰਾ ਇੰਟਰੈਨਸ਼ਨਲ ਸਕੂਲ ਵਿੱਚ ਆਯੋਜਿਤ ਸਿਨੇਮੈਸਟਰੋ: ਸ਼ੇਪਿੰਗ ਫ਼ਿਊਚਰ ਫ਼ਿਲਮ ਮੇਕਰਸ-ਟੇਕ 5 ਦਾ ਉਤਸੁਕਤਾ ਨਾਲ ਉਡੀਕਿਆ ਗਿਆ ਪੁਰਸਕਾਰ ਸਮਾਰੋਹ ਬਹੁਤ ਹੀ ਸ਼ਾਨਦਾਰ ਢੰਗ ਨਾਲ ਅੱਜ ਆਯੋਜਿਤ ਕੀਤਾ ਗਿਆ। ਇਸ ਸਾਲ ਦੇ ਇਵੈਂਟ ਵਿੱਚ ਇਸ ਖੇਤਰ ਦੇ 20 ਤੋਂ ਵੱਧ ਸਕੂਲਾਂ ਦੀ ਉਤਸ਼ਾਹੀ ਸ਼ਮੂਲੀਅਤ ਦੇਖਣ ਨੂੰ ਮਿਲੀ।

ਸੋਸ਼ਲ ਇੰਟਰਪ੍ਰਾਈਜ਼ ਸਿਨੇਵਿੱਦਿਆ ਦੁਆਰਾ ਸੰਚਾਲਿਤ ਸਿਨੇਮੈਸਟਰੋ ਦਾ ਉਦੇਸ਼ ਦੇਸ਼ ਭਰ ਵਿੱਚ ਉਭਰਦੀਆਂ ਪ੍ਰਤਿਭਾਵਾਂ ਦੀ ਫ਼ਿਲਮ ਨਿਰਮਾਣ ਦੀ ਤਾਕਤ  ਨੂੰ ਜਗਾਉਣਾ ਅਤੇ ਵਿਕਸਿਤ ਕਰਨਾ ਹੈ। ਜਾਣੇ-ਪਛਾਣੇ ਸਿਨੇਮਾਟੋਗ੍ਰਾਫਰ ਅਤੇ ਫ਼ਿਲਮ ਨਿਰਮਾਤਾ, ਸ਼੍ਰੀ ਅਮਿਤਾਭ ਸਿੰਘ, ਦੁਆਰਾ ਆਰੰਭ ਕੀਤੀ ਗਈ ਇਸ ਦੂਰਅੰਦੇਸ਼ੀ ਪਹਿਲਕਦਮੀ ਦਾ ਉਦੇਸ਼ ਸਿਨੇਮਾ ਦੇ ਖੇਤਰ ਵਿੱਚ ਨੌਜਵਾਨ ਪ੍ਰਤਿਭਾ ਨੂੰ ਉਜਾਗਰ ਕਰਨਾ ਅਤੇ ਰਾਸ਼ਟਰੀ ਪੱਧਰ ’ਤੇ ਬੱਚਿਆਂ ਦੇ ਸਿਨੇਮਾ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਹੈ। 

ਚਿਤਕਾਰਾ ਇੰਟਰਨੈਸ਼ਨਲ ਸਕੂਲ ਵਿਖੇ ਹੋਈ ਆਯੋਜਿਤ ਵਰਕਸ਼ਾਪ ਵਿੱਚ ਸ਼੍ਰੀ ਅਮਿਤਾਭ ਸਿੰਘ ਅਤੇ ਸਿਨੇਮੈਟੋਗ੍ਰਾਫੀ ਦੇ ਮਾਹਿਰ ਸ਼੍ਰੀ ਪੁਸ਼ਕਰ ਸਿੰਘ ਬਿਸ਼ਟ ਨੇ ਵਿਦਿਆਰਥੀਆਂ ਨੂੰ ਕੈਮਰਾ ਤਕਨੀਕਾਂ ਅਤੇ ਰੋਸ਼ਨੀ ਬਾਰੇ ਬੱਚਿਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸਕਰੀਨ ਐਕਟਿੰਗ ਵਿੱਚ ਮੁਹਾਰਤ ਰੱਖਣ ਵਾਲੀ ਮਿਸ ਸਵੀਟੀ ਰੁਹੇਲ ਨੇ ਪਰਦੇ ਉੱਤੇ ਪ੍ਰਦਰਸ਼ਨ ਨੂੰ ਪ੍ਰੇਰਿਤ ਕੀਤਾ। ਸਾਊਂਡ ਡਿਜ਼ਾਇਨ ਵਿੱਚ ਮਾਸਟਰ ਸੰਤਵਾਨਾ ਬਿਆਸਕਰ ਨੇ ਧੁਨੀ ਰਿਕਾਰਡਿੰਗ ਅਤੇ ਡਿਜ਼ਾਈਨ ਬਾਰੇ ਜਾਣਕਾਰੀ ਸਾਂਝੀ ਕੀਤੀ। 

ਸ਼੍ਰੀਮਤੀ ਕਲਿਆਣੀ ਸਾਵਦਕਰ ਨੇ ਨ੍ਰਿਤ ਦੇ ਮਾਧਿਆਮ ਨਾਲ ਕਹਾਣੀ ਸੁਣਾਉਣ ਵਿੱਚ ਭਾਵਨਾ ਅਤੇ ਲੈਅ ਭਰਨ ਲਈ ਵਿਦਿਆਰਥੀਆਂ ਵਿੱਚ ਕੋਰੀਓਗ੍ਰਾਫੀ ਦੇ ਹੁਨਰ ਭਰਨ ਲਈ ਸ਼ਕਤੀ ਪ੍ਰਦਾਨ ਕੀਤੀ। ਫਿਲਮ ਸਕ੍ਰੀਨਿੰਗ ਅਤੇ ਮੈਗਾ ਫ਼ਿਲਮ ਈਵੈਂਟ ਦੀ ਸ਼ੁਰੂਆਤ ਵਿਦਿਆਰਥੀਆਂ ਬੇਸਬਰੀ ਨਾਲ ਕਰ ਰਹੇ ਸਨ। ਸਕ੍ਰੀਨਿੰਗ ਤੋਂ ਬਾਅਦ ਮੌਜੂਦ ਲੋਕਾਂ ਨੂੰ ਮੁੱਖ ਮਹਿਮਾਨ ਜਤਿੰਦਰ ਕੁਮਾਰ ਦੇ ਨਾਲ ਇੱਕ ਦਿਲਚਸਪ ਗੱਲਬਾਤ ਸੈਸ਼ਨ ਦਾ ਮੌਕਾ ਹਾਸਿਲ ਹੋਇਆ। 

ਫ਼ਿਲਮ ਨਿਰਮਾਣ ਦੀਆਂ ਬਾਰੀਕੀਆਂ ਅਤੇ ਕਹਾਣੀ ਸੁਣਾਉਣ ਦੀ ਕਲਾ ਬਾਰੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਜਤਿੰਦਰ ਕੁਮਾਰ ਨੂੰ ਟੀਵੀਐਫ ਪਿਚਰਸ, ਕੋਟਾ ਫੈਕਟਰੀ, ਪੰਚਾਇਤ ਅਤੇ ਸ਼ੁਭ ਮੰਗਲ ਜ਼ਿਆਦਾ ਸਾਵਧਾਨ ਵਿੱਚ ਆਪਣੀਆਂ ਮਹੱਤਵਪੂਰਨ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਸਮਾਰੋਹ ਨੂੰ ਪ੍ਰੇਰਣਾਦਾਇਕ ਬਣਾ ਦਿੱਤਾ। ਬਹੁਤ-ਉਮੀਦ ਕੀਤੇ ਪੁਰਸਕਾਰ ਸਮਾਰੋਹ ਦੇ ਨਾਲ ਸਮਾਗਮ ਆਪਣੇ ਚਰਮ ’ਤੇ ਪਹੁੰਚ ਗਿਆ, ਜਿੱਥੇ ਸ਼ਾਨਦਾਰ ਪ੍ਰਤਿਭਾਵਾਂ ਨੂੰ ਮਾਨਤਾ ਦਿੱਤੀ ਗਈ ਅਤੇ ਸਿਨੇਮਾ ਦੀ ਦੁਨੀਆ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਆ ਗਿਆ।

ਇਸ ਸਮਾਗਮ ਦੀ ਵਿਸ਼ੇਸ਼ਤਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ ਫਿਲਮਾਂ ਦੀ ਸ਼ਾਨਦਾਰ ਸਕ੍ਰੀਨਿੰਗ ਸੀ, ਜਿਨ੍ਹਾਂ ਨੂੰ ਚਿਤਕਾਰਾ ਇੰਟਰਨੈਸ਼ਨਲ ਸਕੂਲ ਦੇ ਵੱਕਾਰੀ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ। ਇਨ੍ਹਾਂ ਫਿਲਮਾਂ ਵਿੱਚ ਡਰਾਉਣੀਆਂ ਫ਼ਿਲਮਾਂ, ਗਲਪ, ਪ੍ਰੇਰਣਾਦਾਇਕ, ਗੈਰ-ਗਲਪ, ਡਰਾਮਾ ਸਮੇਤ ਹੋਰ ਵੱਖ-ਵੱਖ ਸ਼ੈਲੀਆਂ ਅਤੇ ਵਿਸ਼ਿਆਂ ਉੱਤੇ ਫ਼ਿਲਮਾਂ ਸ਼ਾਮਿਲ ਸਨ, ਜੋ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦੁਆਰਾ ਹਾਸਲ ਕੀਤੀ ਰਚਨਾਤਮਕਤਾ ਅਤੇ ਹੁਨਰ ਦਾ ਪ੍ਰਮਾਣ ਪੇਸ਼ ਕਰ ਰਹੀਆਂ ਸਨ।

ਆਪਣੀਆਂ ਨਵੀਨਤਾਕਾਰੀ ਕਹਾਣੀਆਂ ਅਤੇ ਮਨਮੋਹਕ ਵਿਜ਼ੁਅਲਸ ਨਾਲ ਇਨ੍ਹਾਂ ਫ਼ਿਲਮਾਂ ਨੇ ਦਰਸ਼ਕਾਂ ਨੂੰ ਬੰਨੀਂ ਰੱਖਿਆ। ਸਕ੍ਰੀਨਿੰਗ ਦੇ ਦੌਰਾਨ, ਸ਼੍ਰੀ ਅਮਿਤਾਭ ਸਿੰਘ ਅਤੇ ਸ੍ਰੀ ਜਤਿੰਦਰ ਕੁਮਾਰ, ਲਈ ਆਪਣੀ ਪਾਰਖੂ ਨਜ਼ਰ ਨਾਲ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਵਿਦਿਆਰਥੀਆਂ ਨੂੰ ਫ਼ਿਲਮ ਨਿਰਮਾਣ ਪ੍ਰਕਿਰਿਆ ਦੌਰਾਨ ਦਰਪੇਸ਼ ਚੁਣੌਤੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਗੱਲਬਾਤ ਨੇ ਵਿਦਿਆਰਥੀਆਂ ਨੂੰ ਆਪਣੇ ਵਿਲੱਖਣ ਦ੍ਰਿਸ਼ਟੀਕੋਣ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ।

ਸਕ੍ਰੀਨਿੰਗ ਤੋਂ ਬਾਅਦ, ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਵਿੱਚ ਅਵਾਰਡਾਂ ਦਾ ਐਲਾਨ ਕੀਤਾ ਗਿਆ। ਇਹ ਅਵਾਰਡ ਜਿਹਡ਼ੀਆਂ ਸ਼੍ਰੇਣੀਆਂ ਵਿੱਚ ਦਿੱਤੇ ਗਏ, ਉਨ੍ਹਾਂ ਵਿੱਚ ਸਰਵੋਤਮ ਨਿਰਦੇਸ਼ਕ, ਸਰਵੋਤਮ ਫ਼ਿਲਮ, ਸਰਵੋਤਮ ਸਿਨੇਮੈਟੋਗ੍ਰਾਫੀ, ਸਰਵੋਤਮ ਕੋਰੀਓਗ੍ਰਾਫੀ, ਸਰਵੋਤਮ ਫ਼ਿਲਮ ਸੰਪਾਦਨ, ਸਰਵੋਤਮ ਸਾਊਂਡ ਡਿਜ਼ਾਈਨ, ਸਰਵੋਤਮ ਅਭਿਨੇਤਾ ਅਤੇ ਸਰਵੋਤਮ ਸਕਰੀਨ ਰਾਈਟਿੰਗ ਸ਼੍ਰੇਣੀਆਂ ਸ਼ਾਮਿਲ ਸਨ। ਹਰੇਕ ਜੇਤੂ ਵਿਦਿਆਰਥੀ ਨੂੰ ਉਨ੍ਹਾਂ ਦੇ ਸਮਰਪਣ ਅਤੇ ਪ੍ਰਤਿਭਾ ਨੂੰ ਮਾਨਤਾ ਦਿੰਦੇ ਹੋਏ ਪ੍ਰਤੀਕ ਵਜੋਂ ਇੱਕ ਟਰਾਫ਼ੀ ਅਤੇ ਪ੍ਰਸ਼ੰਸਾ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਸ੍ਰੀ ਜਤਿੰਦਰ ਕੁਮਾਰ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਸਮਾਜਿਕ ਪਰਿਵਰਤਨ ਲਈ ਨੌਜਵਾਨ ਪ੍ਰਤਿਭਾ ਦਾ ਪਾਲਣ ਪੋਸ਼ਣ ਅਤੇ ਕਲਾਤਮਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਨ ਵਿੱਚ ਅਜਿਹੀਆਂ ਪਹਿਲਕਦਮੀਆਂ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਚਿਤਕਾਰਾ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਡਾ. ਨਿਯਾਤੀ ਚਿਤਕਾਰਾ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਸਮਰਪਣ ਦੀ ਤਾਰੀਫ਼ ਕੀਤੀ। ਉਨ੍ਹਾਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ’ਤੇ ਮਾਣ ਪ੍ਰਗਟ ਕਰਦੇ ਹੋਏ ਪ੍ਰਗਟਾਵੇ ਦੇ ਮਾਧਿਅਮ ਵਜੋਂ ਫ਼ਿਲਮ ਨਿਰਮਾਣ ਦੀ ਪਰਿਵਰਤਨਸ਼ੀਲ ਸ਼ਕਤੀ ਨੂੰ ਰੇਖਾਂਕਿਤ ਕੀਤਾ।

ਸਿਨੇਮੈਸਟਰੋ: ਸ਼ੇਪਿੰਗ ਫ਼ਿਊਚਰ ਫ਼ਿਲਮ ਮੇਕਰਸ-ਟੇਕ 5 ਸਿਰਫ਼ ਇੱਕ ਸਮਾਰੋਹ ਹੀ ਨਹੀਂ ਸੀ; ਸਗੋਂ ਇਹ ਪ੍ਰਤਿਭਾ, ਸਿਰਜਣਾਤਮਕਤਾ, ਅਤੇ ਨਵੀਨਤਾ ਦਾ ਜਸ਼ਨ ਸੀ। ਇਸ ਨੇ ਨੌਜਵਾਨ ਫ਼ਿਲਮ ਨਿਰਮਾਤਾਵਾਂ ਦੇ ਭਵਿੱਖ ਨੂੰ ਬਣਾਉਣ ਲਈ ਸਿੱਖਿਆ ਅਤੇ ਕਲਾ ਦੇ ਡੂੰਘੇ ਪ੍ਰਭਾਵ ਨੂੰ ਵੀ ਰੇਖਾਂਕਿਤ ਕੀਤਾ। ਇਨ੍ਹਾਂ ਉਭਰਦੀਆਂ ਪ੍ਰਤਿਭਾਵਾਂ ਲਈ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾਉਣ ਦੀ ਯਾਤਰਾ ਹੁਣ ਆਰੰਭ ਹੁੰਦੀ ਹੈ।