5 Dariya News

'ਆਪ' ਦੀ ਸਰਕਾਰ, ਆਪ ਦੇ ਦੁਆਰ - ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵਲੋਂ ਨਗਰ ਕੌਂਸਲ ਜਗਰਾਉਂ ਅਧੀਨ ਵੱਖ-ਵੱਖ ਵਾਰਡਾਂ 'ਚ ਲੱਗੇ ਕੈਂਪਾਂ ਦਾ ਨੀਰੀਖਣ

ਨਾਗਰਿਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਵੀ ਕੀਤਾ ਪ੍ਰੇਰਿਤ

5 Dariya News

ਜਗਰਾਉਂ/ਲੁਧਿਆਣਾ 06-Feb-2024

ਸਬ ਡਵੀਜ਼ਨ ਜਗਰਾਉਂ ਵਿੱਚ ਪੰਜਾਬ ਸਰਕਾਰ ਵੱਲੋਂ 'ਆਪ' ਦੀ ਸਰਕਾਰ, ਆਪ ਦੇ ਦੁਆਰ' ਪ੍ਰੋਗਰਾਮ ਤਹਿਤ ਸਰਕਾਰੀ ਸਕੀਮਾਂ ਦਾ ਲਾਭ ਨਾਗਰਿਕਾਂ ਨੂੰ ਦੇਣ ਲਈ ਅੱਜ ਨਗਰ ਕੌਂਸਲ ਜਗਰਾਉਂ ਦੇ ਵਾਰਡ ਨੰਬਰ 1 ਤੋਂ 6 ਤੱਕ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾਏ ਗਏ। ਕੈਂਪਾਂ ਦੇ ਅੱਜ ਪਹਿਲੇ ਦਿਨ ਹਲਕਾ ਵਿਧਾਇਕ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਅਤੇ ਸ੍ਰੀ ਗੁਰਬੀਰ ਸਿੰਘ ਕੋਹਲੀ, ਪੀ.ਸੀ.ਐਸ. ਉਪ ਮੰਡਲ ਮੈਜਿਸਟਰੇਟ, ਜਗਰਾਉਂ ਨੇ ਕੈਂਪਾਂ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ ਅਤੇ ਕੈਂਪਾਂ ਵਿੱਚ ਹਾਜ਼ਰ ਨਾਗਰਿਕਾਂ ਨੂੰ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਵਿਧਾਇਕ ਮਾਣੂੰਕੇ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਸਰਕਾਰ ਬਣਦਿਆਂ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਯਕੀਨੀ ਬਣਾਏਗੀ, ਜਿਸ ਦੀ ਸ਼ੁਰੂਆਤ ਉਪ ਮੰਡਲ ਮੈਜਿਸਟਰੇਟ, ਜਗਰਾਉਂ ਵਿੱਚ ਅੱਜ ਮਿਊਂਸੀਪਲ ਕੌਂਸਲ ਦੇ ਵੱਖ-ਵੱਖ ਵਾਰਡਾਂ ਵਿੱਚ ਕੈਂਪ ਲਗਾ ਕੇ ਕੀਤੀ ਹੈ ਜਿੱਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਹਾਜ਼ਰ ਨਾਗਰਿਕਾਂ ਨੂੰ ਸੁਵਿਧਾਵਾਂ ਦਿੱਤੀਆਂ ਹਨ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਉੱਚੀ ਸੋਚ ਸਦਕਾ ਹੀ ਅਜਿਹਾ ਹੋ ਸਕਿਆ ਕਿ ਪਹਿਲੀ ਵਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸਰਕਾਰੀ ਸਕੀਮਾਂ ਦੀਆਂ ਸੁਵਿਧਾਵਾਂ ਮਿਲ ਰਹੀਆਂ ਹਨ। ਸ੍ਰੀਮਤੀ ਮਾਣੂੰਕੇ ਨੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਲਾਹਾ ਲੈਣ ਦੀ ਅਪੀਲ ਕੀਤੀ।

ਕੈਂਪਾਂ ਦੌਰਾਨ ਵੱਖ-ਵੱਖ ਦਸਤਾਵੇਜ ਬਣਾਉਣ ਲਈ 44 ਦਰਖਾਸਤਾਂ ਪ੍ਰਾਪਤ ਹੋਈਆਂ ਅਤੇ 8 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜੋ ਤੁਰੰਤ ਨਿਪਟਾਰੇ ਲਈ ਸਬੰਧਤ ਵਿਭਾਗਾਂ ਨੂੰ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ 2 ਵਿਅਕਤੀਆਂ ਦੇ ਮੌਕੇ 'ਤੇ ਅਪੰਗਤਾ ਸਰਟੀਫਿਕੇਟ ਅਤੇ 1 ਲਾਭਪਾਤਰੀ ਨੂੰ ਬੁਢਾਪਾ ਪੈਨਸ਼ਨ ਲਗਾਈ ਗਈ।

ਇਸ ਮੌਕੇ ਸ੍ਰੀ ਗੁਰਬੀਰ ਸਿੰਘ ਕੋਹਲੀ, ਉਪ ਮੰਡਲ ਮੈਜਿਸਟਰੇਟ, ਜਗਰਾਉਂ ਨੇ ਦੱਸਿਆ ਕਿ ਅੱਜ ਲੱਗੇ ਕੈਂਪਾਂ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਸ਼ਹਿਰ ਵਾਸੀ ਆਪਣੇ ਕੰਮ ਕਰਵਾਉਣ ਲਈ ਇਨ੍ਹਾਂ ਕੈਂਪਾਂ ਵਿੱਚ ਪਹੁੰਚੇ। ਉਨ੍ਹਾਂ ਦੱਸਿਆ ਕਿ ਭਲਕੇ 07 ਫਰਵਰੀ ਨੂੰ ਵਾਰਡ ਨੰਬਰ 7 ਧਰਮਸ਼ਾਲਾ ਬਾਬਾ ਜੋਰਾਵਰ ਸਿੰਘ, ਨੇੜੇ ਅਗਵਾੜ ਰੜਾ, ਜਗਰਾਉਂ, ਵਾਰਡ ਨੰਬਰ 8 ਧਰਮਸ਼ਾਲਾ ਭਗਤ ਰਵਿਦਾਸ ਮੁਹੱਲਾ ਬੱਸੀਆਂ ਜਗਰਾਉਂ, ਵਾਰਡ ਨੰਬਰ 9 ਧਰਮਸ਼ਾਲਾ ਬਾਲਮੀਕ ਚੂੰਗੀ ਨੰਬਰ 7, ਜਗਰਾਉਂ, ਵਾਰਡ ਨੰਬਰ 10 ਗੁਰਦੁਆਰਾ ਅਜੀਤਸਰ ਨੇੜੇ ਅਜੀਤ ਨਗਰ ਰਾਏਕੋਟ ਰੋਡ, ਜਗਰਾਉਂ, ਵਾਰਡ ਨੰਬਰ 11 ਅਗਵਾੜ ਡਾਲਾ, ਨੇੜੇ ਬਾਬਾ ਨਿਰਮਲ ਜੀ ਜਗਰਾਉਂ, ਵਾਰਡ ਨੰਬਰ 12 ਗੁਰਦੁਆਰਾ ਬਾਬਾ ਨਾਨਕਪੁਰਾ ਮੋਰੀਗੇਟ ਜਗਰਾਉਂ ਵਿਖੇ ਕੈਂਪ ਲਗਾਏ ਜਾਣਗੇ।

ਅੱਜ ਦੇ ਕੈਂਪਾਂ ਵਿੱਚ ਬੀ.ਡੀ.ਪੀ.ਓ. ਜਗਰਾਉਂ ਕ੍ਰਿਸ਼ਨਪਾਲ ਆਈ.ਏ.ਐਸ., ਤਹਿਸੀਲਦਾਰ ਸੁਖਚਰਨ ਸਿੰਘ, ਨਾਇਬ ਤਹਿਸੀਲਦਾਰ ਵਿਨੋਦ ਕੁਮਾਰ, ਮਨਜੀਤ ਸਿੰਘ ਬੀ.ਡੀ.ਪੀ.ਓ. ਸਿੱਧਵਾਂ ਬੇਟ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜਗਰਾਉਂ ਸੁਖਦੇਵ ਸਿੰਘ ਰੰਧਾਵਾ, ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਕਰਮਜੀਤ ਕੈਂਥ, ਰਾਜ ਭਾਰਦਵਾਜ, ਹੈਪੀ ਲੋਹਟ, ਕੁਲਦੀਪ ਸਿੰਘ ਕੋਮਲ, ਪਰਮਜੀਤ ਸਿੰਘ ਤਨੇਜਾ, ਐਸ.ਕੇ. ਖੰਨਾ, ਹਰਜੀਤ ਸਿੰਘ ਅਤੇ ਹੋਰ ਹਾਜ਼ਰ ਸਨ।