5 Dariya News

ਪੰਜਾਬ ਮਾਸਟਰ ਬੈਡਮਿੰਟਨ ਚੈਂਪੀਅਨਸ਼ਿਪ 'ਚ ਬਰਨਾਲਾ ਦਾ ਖਿਡਾਰੀ ਜਸਵੰਤ ਸਿੰਘ ਛਾਇਆ

ਤਿੰਨੋਂ ਵਰਗਾਂ ਵਿਚ ਮੈਡਲ ਜਿੱਤ ਕੇ ਇਤਿਹਾਸ ਰਚਿਆ

5 Dariya News

ਬਰਨਾਲਾ 03-Feb-2024

ਇਲਾਕੇ ਦੇ ਨਾਮਵਰ ਬੈਡਮਿੰਟਨ ਖਿਡਾਰੀ ਅਤੇ ਕੋਚ  ਜਸਵੰਤ ਸਿੰਘ ਨੇ ਪੰਜਾਬ ਰਾਜ ਮਾਸਟਰ ਚੈਂਪੀਅਨਸ਼ਿਪ ਵਿਚ ਤਿੰਨ ਵਰਗਾਂ ਵਿਚ ਮੈਡਲ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।  ਡਾਕਟਰ ਆਰ ਪੀ ਐਸ ਡੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚਲ ਰਹੇ ਬੈਡਮਿੰਟਨ ਸੈਂਟਰ ਦੇ ਇੰਚਾਰਜ ਪ੍ਰੋ. ਗੌਰਵ ਸਿੰਗਲਾ ਨੇ ਦੱਸਿਆ ਕਿ ਜਲੰਧਰ ਦੇ ਵਿਖੇ ਹੋਏ ਇਹਨਾਂ ਮੁਕਾਬਲਿਆਂ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਅਜਿਹੇ ਮਹੱਤਵਪੂਰਣ ਮੁਕਾਬਲੇ 'ਚ ਬਰਨਾਲਾ ਜ਼ਿਲ•ੇ ਦੇ ਕਿਸੇ ਖਿਡਾਰੀ ਨੇ ਤਿੰਨ ਵਰਗਾਂ ਵਿਚ ਮੈਡਲ ਹਾਸਲ ਕੀਤਾ ਹੈ।

ਉਹਨਾਂ ਨੇ ਡਬੱਲਜ਼ ਮੁਕਾਬਲੇ ਵਿਚ ਪਹਿਲਾ, ਮਿਕਸ ਡਬੱਲਜ਼ ਵਿਚ ਦੂਜਾ ਅਤੇ ਸਿੰਗਲ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਜ਼ਿਲ•ੇ ਦੇ ਹਿੱਸੇ ਕੁੱਲ ਚਾਰ ਮੈਡਲ ਆਏ ਹਨ। ਇਸ ਵਧੀਆ ਪ੍ਰਦਰਸ਼ਨ ਸਦਕਾ ਉਹਨਾਂ ਦੀ ਰਾਸ਼ਟੀ ਮੁਕਾਬਲਿਆਂ ਲਈ ਚੋਣ ਵੀ ਹੋਈ ਹੈ। ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਦੀ ਪਤਨੀ ਹਰਜਿੰਦਰ ਕੌਰ ਡਾ. ਆਰ ਪੀ ਐਸ ਡੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਹਰ ਤਰ ਦੀਆਂ ਸੁਵਿਧਾਵਾਂ ਨਾਲ ਲੈਸ ਆਧੁਨਿਕ ਬੈਡਮਿੰਟਨ ਸੈਂਟਰ ਵਿਚ ਬੱਚਿਆਂ ਨੂੰ ਕੋਚਿੰਗ ਦੀ ਸੇਵਾ ਨਿਭਾ ਰਹੇ ਹਨ ਅਤੇ ਜਸਵੰਤ ਸਿੰਘ ਇਸੇ ਸੰਸਥਾ ਦੇ ਵਿਦਿਆਰਥੀ ਰਹਿ ਚੁੱਕੇ ਹਨ­ ਵੀ ਇਸੇ ਸੈਂਟਰ ਵਿਚ ਪ੍ਰੈਕਟਿਸ ਕਰਦੇ ਹਨ। 

ਇਸ ਮਾਣਮੱਤੀ ਪ੍ਰਾਪਤੀ ਤੋਂ ਬਾਅਦ ਬਰਨਾਲਾ ਪਹੁੰਚਣ 'ਤੇ ਐਸ ਡੀ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼­ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ­ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ­ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਪ੍ਰਿੰਸੀਪਲ ਸ੍ਰੀ ਕਸ਼ਮੀਰ ਸਿੰਘ ਵੀ ਹਾਜ਼ਰ ਸਨ।