ਐਲਪੀਯੂ ਨੇ ਆਪਣੇ ਕੈਂਪਸ ਵਿੱਚ 75ਵਾਂ ਗਣਤੰਤਰ ਦਿਵਸ ਮਨਾਇਆ
5 Dariya News
ਜਲੰਧਰ 26-Jan-2024
ਮਾਣਯੋਗ ਸੰਸਦ (ਰਾਜ ਸਭਾ) ਅਤੇ ਐੱਲ. ਪੀ. ਯੂ. ਦੇ ਸੰਸਥਾਪਕ ਚਾਂਸਲਰ ਡਾ: ਅਸ਼ੋਕ ਕੁਮਾਰ ਮਿੱਤਲ ਨੇ ਦੇਸ਼ ਦੇ 75ਵੇਂ ਗਣਤੰਤਰ ਦਿਵਸ ਮੌਕੇ ਵਿਸ਼ਾਲ ਜਸ਼ਨਾਂ ਦੀ ਸ਼ੁਰੂਆਤ ਕਰਨ ਲਈ ਕੈਂਪਸ ਵਿਖੇ ਤਿਰੰਗਾ ਲਹਿਰਾਇਆ। ਇਸ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਦੇਸ਼ ਭਗਤੀ ਅਤੇ ਕੌਮੀਅਤ ਦੇ ਜਜ਼ਬੇ ਨਾਲ ਭਾਗ ਲਿਆ। ਐਨਸੀਸੀ ਕੈਡੇਟਸ ਅਤੇ ਐਨਐਸਐਸ ਵਲੰਟੀਅਰਾਂ ਦੇ ਸਮੂਹਾਂ ਨੇ ਸ਼ਾਨ ਨਾਲ ਪਰੇਡ ਕੀਤੀ ਅਤੇ ਤਿਰੰਗੇ ਅਤੇ ਮੁੱਖ ਮਹਿਮਾਨ ਮਾਣਯੋਗ ਡਾ: ਮਿੱਤਲ ਨੂੰ ਸਲਾਮੀ ਦਿੱਤੀ।
ਡਵੀਜ਼ਨ ਆਫ਼ ਸਟੂਡੈਂਟਸ ਵੈਲਫੇਅਰ ਵਿੰਗ ਵੱਲੋਂ ਪੇਸ਼ ਕੀਤੇ ਦੇਸ਼ ਭਗਤੀ ਦੇ ਸੱਭਿਆਚਾਰਕ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਡਾ: ਮਿੱਤਲ ਨੇ ਸਭ ਨੂੰ ਮਹਾਨ ਰਾਸ਼ਟਰੀ ਦਿਵਸ ਦੀ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਵਿੱਚ ਸਭ ਨੂੰ ਹਮੇਸ਼ਾ ਸਭ ਤੋਂ ਪਹਿਲਾਂ ਦੇਸ਼ ਦੀ ਸੇਵਾ ਵਿੱਚ ਲੱਗੇ ਰਹਿਣ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਦੇ ਐੱਨ.ਸੀ.ਸੀ. ਦੇ ਤਿੰਨ ਵਿਦਿਆਰਥੀਆਂ ਨਵਨੀਤ ਸਿੰਘ, ਅਮਨ ਸ਼ਰਮਾ ਅਤੇ ਅਭਿਸ਼ੇਕ ਸ਼ਰਮਾ ਨੇ ਵੀ ਨਵੀਂ ਦਿੱਲੀ ਦੇ ਕਾਰਤਵਯ ਪੱਥ ਵਿਖੇ ਰਾਸ਼ਟਰੀ ਗਣਤੰਤਰ ਦਿਵਸ ਸਮਾਰੋਹ-2024 ਵਿੱਚ ਹਿੱਸਾ ਲਿਆ। ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਵੱਕਾਰੀ ਪ੍ਰਸੰਸਾ ਪੱਤਰ ਵੀ ਦਿੱਤੇ ਜਾਣਗੇ।