ਸੀ.ਜੀ.ਸੀ. ਦੇ ਝੰਜੇੜੀ ਕੈਂਪਸ 'ਚ ਗਣਤੰਤਰਤਾ ਦਿਵਸ ਮੌਕੇ ਤਿਰੰਗਾ ਲਹਿਰਾਇਆ ਗਿਆ
5 Dariya News
ਮੋਹਾਲੀ 26-Jan-2024
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਖੇ ਗਣਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਜਿਸ 'ਚ ਸਟਾਫ਼ ਅਤੇ ਵਿਦਿਆਰਥੀਆ ਨੇ ਵੱਖ-ਵੱਖ ਪ੍ਰੋਗਰਾਮਾਂ ਵਿਚ ਹਿੱਸਾ ਲਿਆ । ਵਿਦਿਆਰਥੀਆ ਨੇ ਜੋਸ਼ ਅਤੇ ਦੇਸ਼-ਭਗਤੀ ਨਾਲ ਭਰੇ ਪ੍ਰੋਗਰਾਮ ਪੇਸ਼ ਕੀਤੇ ਜਿਨਾ ਵਿਚ ਭਾਸ਼ਣ , ਗੀਤ,ਪਲੇਅ-ਡਾਂਸ ਆਦਿ ਸ਼ਾਮਿਲ ਸਨ । ਇਸ ਮੌਕੇ ਤੇ ਸੀ ਜੀ ਸੀ ਦੇ ਕੈਂਪਸ ਵਿਖੇ ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ ਨੇ ਝੰਡਾ ਲਹਿਰਾਇਆ । ਕੈਂਪਸ ਦੇ ਐਮ ਡੀ ਅਰਸ਼ ਧਾਲੀਵਾਲ ਇਸ ਮੌਕੇ ਖਾਸ ਤੌਰ ਤੇ ਹਾਜ਼ਿਰ ਸਨ।
ਇਸ ਮੌਕੇ ਤੇ ਅਰਸ਼ ਧਾਲੀਵਾਲ ਨੇ ਕਿਹਾ ਕਿ ਸਾਨੂੰ ਇਸ ਮਹਿੰਗੇ ਮੁੱਲ ਤੇ ਮਿਲੀ ਆਜ਼ਾਦੀ ਲਈ ਕੀਤੇ ਗਏ ਬਲੀਦਾਨਾਂ ਨੂੰ ਨਹੀ ਭੁੱਲਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਗਣਤੰਤਰਤਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਨੂੰ ਯਾਦ ਕਰਵਾਉਂਦਾ ਹੈ ਕਿ ਅਸੀ ਅਜੇ ਤੱਕ ਉਹ ਆਜ਼ਾਦੀ ਹਾਸਿਲ ਨਹੀ ਕੀਤੀ ਹੈ ਜੋ ਕਿ ਸਾਡੇ ਆਜ਼ਾਦੀ ਦੇ ਪਰਵਾਨਿਆਂ ਦਾ ਅਸਲ ਸੁਪਨਾ ਸੀ । ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਉੱਨਤ ਅਤੇ ਚੰਗੇ ਸਮਾਜ ਦੇ ਨਿਰਮਾਣ ਲਈ ਭਰੂਣ ਹੱਤਿਆ,ਨਸ਼ੇ, ਭ੍ਰਿਸ਼ਟਾਚਾਰ ਅਤੇ ਅਨਪੜ੍ਹਤਾ ਜਿਹੀ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਵਾਉਣ ਲਈ ਹਬਲਾ ਮਾਰਨ ਦੀ ਲੋੜ ਹੈ । ਇਸ ਮੌਕੇ ਤੇ ਕੈਂਪਸ 'ਚ ਮਿਠਾਈ ਵੀ ਵੰਡੀ ਗਈ ।