5 Dariya News

ਸੀ.ਜੀ.ਸੀ. ਝੰਜੇੜੀ ਵੱਲੋਂ ਲਗਾਤਾਰ ਡਿਗਰੀ ਤੋਂ ਪਹਿਲਾਂ ਪਲੇਸਮੈਂਟ ਕਰਾਉਣ ਦਾ ਰਿਕਾਰਡ ਬਰਕਰਾਰ

ਹੁਣ ਤੱਕ 900 ਕੌਮਾਂਤਰੀ ਕੰਪਨੀਆਂ ਨੇ 9100 ਆਫਰਾਂ ਰਾਹੀਂ 45.50 ਲੱਖ ਦੇ ਸਾਲਾਨਾ ਲੱਖ ਪੈਕੇਜ ਤੇ ਕੀਤੀ ਚੋਣ - ਪ੍ਰੈਜ਼ੀਡੈਂਟ ਧਾਲੀਵਾਲ

5 Dariya News

ਮੋਹਾਲੀ 24-Jan-2024

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੂੰ ਸੂਬੇ ਵਿਚ ਲਗਾਤਾਰ ਹਰ ਸਾਲ ਡਿਗਰੀ ਹਾਸਿਲ ਕਰਨ ਤੋਂ ਪਹਿਲਾਂ ਹੀ ਨੌਕਰੀ ਦੇ ਆਫ਼ਰ ਲੈਟਰ ਦਿਵਾਉਣ ਵਾਲਾ ਮੋਹਰੀ ਕਾਲਜ ਬਣਨ ਦਾ ਸਨਮਾਨ ਬਰਕਰਾਰ ਹੈ। ਇਸ ਸਾਲ ਵੀ ਵਿਦਿਆਰਥੀਆਂ ਨੂੰ ਡਿਗਰੀ ਹਾਸਿਲ ਕਰਨ ਤੋਂ ਪਹਿਲੀ ਹੀ ਬਿਹਤਰੀਨ ਨੌਕਰੀਆਂ ਅਤੇ ਬਿਹਤਰੀਨ ਪੈਕੇਜ ਉਪਲਬਧ ਕਰਵਾਏ ਜਾ ਰਹੇ ਹਨ। ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ  ਲਗਾਤਾਰ ਹਾਸਿਲ ਹੋ ਰਹੀ ਬਿਹਤਰੀਨ ਪਲੇਸਮੈਂਟ ਉਪਲਬਧੀ ਨੂੰ ਮਨਾਉਣ ਲਈ ਮੈਨੇਜਮੈਂਟ ਵੱਲੋਂ ਕੈਂਪਸ ਵਿਚ ਪਲੇਸਮੈਂਟ ਦਿਹਾੜਾ ਮਨਾਇਆ ਗਿਆ।

ਜ਼ਿਕਰੇਖਾਸ ਹੈ ਕਿ ਬੀ ਟੈੱਕ ਦੇ ਵੱਖ ਵੱਖ ਸਟ੍ਰੀਮ, ਬੀ ਬੀ ਏ, ਐਮ ਬੀ ਏ, ਬੀ ਸੀ ਏ, ਬੀ ਕਾਮ, ਫ਼ੈਸ਼ਨ ਟੈਕਨੌਲੋਜੀ ਅਤੇ ਖੇਤੀਬਾੜੀ ਸਟ੍ਰੀਮ ਦੇ ਵਿਦਿਆਰਥੀਆਂ ਦੀ ਡਿਗਰੀ ਜੁਲਾਈ, 2024 ਵਿਚ ਪੂਰੀ ਹੋਣੀ ਹਨ। ਇਨ੍ਹਾਂ ਵਿਦਿਆਰਥੀਆਂ ਵਿਚੋਂ ਲਗਭਗ ਸਭ ਵਿਦਿਆਰਥੀਆਂ ਦੀ ਚੋਣ ਵਿਸ਼ਵ ਦੀਆਂ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਅਤੇ ਵਿੱਤੀ ਅਦਾਰਿਆਂ ਵੱਲੋਂ ਕੈਂਪਸ ਵਿਚ ਸ਼ਿਰਕਤ ਕਰਦੇ ਹੋਏ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਕਰ ਲਈ ਗਈ ਹੈ। ਹੁਣ ਵਿਦਿਆਰਥੀ ਜੁਲਾਈ,2024 ਵਿਚ ਡਿਗਰੀ ਪੂਰੀ ਹੋਣ ਤੋਂ ਬਾਅਦ ਚੁਣੀਆਂ ਗਈਆਂ ਕੰਪਨੀਆਂ ਵਿਚ ਜੁਆਇਨ ਕਰ ਲੈਣਗੇ।

ਇਸ ਦੇ ਇਲਾਵਾ ਕੈਂਪਸ ਦੇ ਜ਼ਿਆਦਾਤਰ ਵਿਦਿਆਰਥੀ ਸਬੰਧਿਤ ਕੰਪਨੀਆਂ ਵਿਚ ਅਖੀਰੀ ਸਮੈਸਟਰ ਦੀ ਛੇ ਮਹੀਨੇ ਦੀ ਇੰਟਰਨਸ਼ਿਪ ਵੀ ਲੈ ਚੁੱਕੇ ਹਨ। ਇਸ ਇੰਟਰਨਸ਼ਿਪ ਦੇ ਪੂਰੇ ਹੋਣ ਤੋਂ ਬਾਅਦ ਉਸੇ ਕੰਪਨੀ ਵਿਚ ਇੰਟਰਨਸ਼ਿਪ ਦਾ ਤਜਰਬਾ ਵੀ ਉਨ੍ਹਾਂ ਲਈ ਅੱਗੇ ਜਾ ਕੇ ਰੈਗੂਲਰ ਕੰਮ ਕਰਨ ਵਿਚ ਕਾਫੀ ਸਹਾਈ ਰਹੇਗਾ।ਇੱਥੇ ਇਹ ਵੀ ਜ਼ਿਕਰੇਖਾਸ ਹੈ ਕਿ ਇਨ੍ਹਾਂ ਚੁਣੇ ਉਮੀਦਵਾਰਾਂ ਨੂੰ ਆਫ਼ਰ ਲੈਟਰ ਵੀ ਦਿਤੇ ਜਾ ਚੁੱਕੇ ਹਨ। ਕਿਸੇ ਵੀ ਅਦਾਰੇ ਵਿਚ ਵੱਡੇ ਪੱਧਰ ਤੇ ਇਸ ਤਰਾਂ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੰਪਨੀਆਂ ਵੱਲੋਂ ਚੁਣਨਾ ਉਸ ਦੀ ਬਿਹਤਰੀਨ ਸਿੱਖਿਆਂ, ਬਿਹਤਰੀਨ ਨਤੀਜੇ ਅਤੇ ਉਸ ਦੇ ਵੱਕਾਰ ਨੂੰ ਦਰਸਾਉਂਦਾ ਹੈ।

ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੂੰ ਕੋਗਨੀਜੈਂਟ, ਵਿਪਰੋ, ਕੈਪਗੇਮਿਨੀ, ਆਈ.ਬੀ.ਐਮ, ਜ਼ੈੱਡ.ਐੱਸ ਐਸੋਸੀਏਟ, ਕਿਬਕਸ਼ਨ ਕੰਸਲਟਿੰਗ, ਮਾਈਂਡ ਟ੍ਰੀ ਲਿਮਟਿਡ, ਪਿਨਕਲ ਕੰਸਲਟੈਂਸੀ, ਡੈਸਨੈਕ ਗਰੁੱਪ, ਸਲਾਈਜ਼ਫਾਇਰ ਇੰਡਸਟਰੀਜ਼, ਆਈ.ਡੀ.ਐਫ.ਸੀ, ਫ਼ਸਟ ਬੈਂਕ, ਟੌਮੀ ਹਿਲਫੀਗਰ, ਜੇਰੋ ਐਜੂਕੇਸ਼ਨ, ਹਿੰਦੂਜਾ ਲੇਲੈਂਡ ਫਾਈਨੈਂਸ, ਡੀ.ਸੀ.ਬੀ ਬੈਂਕ, ਟੈੱਕ ਮਹਿੰਦਰਾ, ਵਰਤੂਸਾ, ਐੱਸ.ਯੂ.ਐਫ.ਆਈ, ਮਿ-ਸਿਗਮਾ, ਵੈਲੀ ਲੈਬਜ਼, ਇਨੋਵੇਸ਼ਨ ਮੈਨੇਜਮੈਂਟ, ਗ੍ਰੈਜਿੱਟੀ ਇੰਟਰਐਕਟਿਵ, ਬਿਰਲਾ ਸਾਫ਼ਟ, ਯੂਨਾਈਟਿਡ ਹੈਲਥ ਗਰੁੱਪ, ਐਨ.ਆਈ.ਆਈ.ਟੀ ਟੈਕਨੋਲੋਜੀਜ, ਜ਼ੈਨਸਰ ਜਿਹੀਆਂ ਵਿਸ਼ਵ ਪ੍ਰਸਿੱਧ ਕੰਪਨੀਆਂ ਵੱਲੋਂ ਚੁਣਿਆਂ ਜਾ ਚੁੱਕਾ ਹੈ। ਜਦ ਕਿ ਕੁੱਝ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਕ ਤੋਂ ਵੱਧ ਕੰਪਨੀਆਂ ਨੇ ਨੌਕਰੀ ਦੀ ਪੇਸ਼ਕਸ਼ ਕੀਤੀ ਹੈ।

ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ ਅਨੁਸਾਰ ਬਿਹਤਰੀਨ ਸਾਲਾਨਾ ਪੈਕੇਜ ਲੈਣ ਵਾਲੇ ਵਿਦਿਆਰਥੀਆਂ ਵਿਚ ਐਮਾਜੋਨ ਵਿਚ ਚੁਣੇ ਗਏ ਅਨਮੋਲ ਭਤੇਜਾ 45.50 ਦੇ ਸਾਲਾਨਾ ਪੈਕੇਜ, ਮੂ ਸਿਗਮਾ ਵਿਚ ਮੇਘਾ ਕਵਾਤਾਰ 40.09 ਦੇ ਸਾਲਾਨਾ ਪੈਕੇਜ, ਅਕਿੰਤ ਅਰੋੜਾ ਨੂੰ ਐਮਾਜਾਨ ਵੱਲੋਂ 31.77 ਲੱਖ ਸਾਲਾਨਾ, ਨੂਟੈਨਿਕਸ ਵੱਲੋਂ ਮਾਧਵ ਆਨੰਦ ਨੂੰ 29 ਲੱਖ ਸਾਲਾਨਾ ਪੈਕੇਜ ਅਤੇ ਰਾਜੇਸ਼ ਕੁਮਾਰ ਨੂੰ ਐਲਫਾਗ੍ਰਾਫ ਸਿਕਉਰੀਟੀਜ਼ ਵੱਲੋਂ ਵੀਹ ਲੱਖ ਦੇ ਸਾਲਾਨਾ ਪੈਕੇਜ ਨਾਲ ਨਿਵਾਜਿਆ ਗਿਆ।

ਇਸ ਸੈਸ਼ਨ ਵਿਚ ਆਟੋ ਡੈਸਕ ਇੰਡੀਆ ਵੱਲੋਂ ਆਕਰਸ਼ਿਤ ਨੂੰ 36 ਲੱਖ ਦੇ ਸਾਲਾਨਾ ਪੈਕੇਜ, ਡੀ-ਫਰੇਮ ਫਾਊਂਡੇਸ਼ਨ ਵੱਲੋਂ ਮੁਹੰਮਦ ਨੂੰ 19.20 ਲੱਖ ਦੇ ਸਾਲਾਨਾ ਪੈਕੇਜ, ਵਰਲਪੂਲ ਇੰਡੀਆ ਵੱਲੋਂ ਸੁਲੇਖਾ ਕੁਮਾਰੀ ਅਤੇ ਅਯਾਨ ਸਿੱਦੀਕੀ ਨੂੰ 11 ਲੱਖ ਦੇ ਸਾਲਾਨਾ ਪੈਕੇਜ ਤੇ ਚੁਣਿਆ। ਇਸ ਦੇ ਨਾਲ ਹੀ ਇਕ ਲੰਬੀ ਲਿਸਟ ਦਸ ਤੋਂ ਵੀਹ ਲੱਖ ਦੇ ਸਾਲਾਨਾ ਪੈਕੇਜ ਦੇ ਵਿਦਿਆਰਥੀਆਂ ਦੀ ਹੈ।ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਅਨੁਸਾਰ ਹੁਣ ਤੱਕ ਕੈਂਪਸ ਵਿਚ ਕਰਵਾਏ ਗਏ ਪਲੇਸਮੈਂਟ ਡਰਾਈਵ ਦੌਰਾਨ 900 ਦੇ ਕਰੀਬ ਕੌਮਾਂਤਰੀ ਪੱਧਰ ਦੀ ਕੰਪਨੀਆਂ ਸ਼ਿਰਕਤ ਕਰਨ ਚੁੱਕੀਆਂ ਹਨ।

ਜਦ ਕਿ ਹੁਣ ਤੱਕ 9100 ਤੋਂ ਵੱਧ ਉਮੀਦਵਾਰਾਂ ਦੀ ਚੋਣ ਕੀਤੀ ਜਾ ਚੁੱਕੀ ਹੈ। ਜਦ ਕਿ ਵੱਧ ਤੋਂ ਵੱਧ ਪੈਕੇਜ 45.50 ਲੱਖ ਸਾਲਾਨਾ ਦਾ ਰਿਹਾ ਹੈ।ਪ੍ਰੈਜ਼ੀਡੈਂਟ ਧਾਲੀਵਾਲ ਨੇ ਇਸ ਉਪਲਬਧੀ ਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਪੜਾਈ ਦੇ ਪਹਿਲੇ ਸਾਲ ਤੋਂ ਇੰਡਸਟਰੀ ਪ੍ਰੋਜੈਕਟਾਂ ਵਿਚ ਭਾਗੀਦਾਰ ਬਣਾਉਣ, ਕੇਸ ਸਟੱਡੀ ਕਰਨ ਆਦਿ ਸਮੇਤ ਪ੍ਰੀ ਪਲੇਸਮੈਂਟ ਟਰੇਨਿੰਗ 360 ਡਿਗਰੀ ਤਰੀਕੇ ਨਾਲ ਦਿਤੀ ਜਾਂਦੀ ਹੈ।

ਇਸ ਤਰਾਂ ਟੀਮ ਵੱਲੋਂ ਕੀਤੇ ਜਾਦੇ ਸਾਂਝੇ ਉਪਰਾਲੇ ਸਦਕਾ ਜਿੱਥੇ ਇਕ ਪਾਸੇ ਕੰਪਨੀਆਂ ਸਾਰਾ ਸਾਲ ਕੈਂਪਸ ਵਿਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਨਾਲ ਨਾਲ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਪਹਿਲਾਂ ਹੀ ਪੂਰੀ ਤਰਾਂ ਤਿਆਰ ਕਰ ਲਿਆ ਜਾਂਦਾ ਹੈ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਵੱਲੋਂ ਬਿਹਤਰੀਨ ਸਿੱਖਿਆਂ, ਵਿਦਿਆਰਥੀਆਂ ਨੂੰ ਦਿਤੀ ਜਾਣ ਵਾਲੀ ਪ੍ਰੈਕਟੀਕਲ ਜਾਣਕਾਰੀ, ਪਲੇਸਮੈਂਟ ਵਿਭਾਗ ਵੱਲੋਂ ਪ੍ਰੀ ਪਲੇਸਮੈਂਟ ਟਰੇਨਿੰਗ ਅਤੇ ਵਿਦਿਆਰਥੀਆਂ ਵੱਲੋਂ ਦਿਤੇ ਜਾ ਰਹੇ ਬਿਹਤਰੀਨ ਨਤੀਜਿਆਂ ਨੂੰ ਦਿੰਦੇ ਹੋਏ ਅਗਾਹ ਸਫਲਤਾ ਦੀਆਂ ਹੋਰ ਉਚਾਈਆਂ ਦੀ ਸੰਭਾਵਨਾ ਪ੍ਰਗਟ ਕੀਤੀ। ਇਸ ਖ਼ੁਸ਼ੀ ਦੇ ਮੌਕੇ ਤੇ ਮੈਨੇਜਮੈਂਟ ਵੱਲੋਂ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ।