5 Dariya News

ਅੱਜ ਭਾਜਪਾ ਆਗੂ ਹਰਦੇਵ ਸਿੰਘ ਉੱਭਾ ਨੇ ਵੇਵ ਅਸਟੇਟ ਮੋਹਾਲੀ ਵਾਸੀਆਂ ਨਾਲ ਮਿਲ ਕੇ ਅਯੁੱਧਿਆ ਤੋਂ ਪ੍ਰਾਣ ਪ੍ਰਤਿਸ਼ਠਾ ਦਾ ਸਿੱਧਾ ਪ੍ਰਸਾਰਣ ਦੇਖਿਆ

ਅੱਜ ਪੂਰੇ ਦੇਸ਼ ਅਤੇ ਵਿਸ਼ਵ ਵਿੱਚ ਜਸ਼ਨ ਦਾ ਮਹੋਲ ਹੈ: ਹਰਦੇਵ ਸਿੰਘ ਉਭਾ

5 Dariya News

ਮੋਹਾਲੀ 22-Jan-2024

ਅੱਜ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਿਰ 'ਚ ਰਾਮ ਲਾਲਾ ਦੇ ਪ੍ਰਾਣ  ਪ੍ਰਤਿਸਠਾ ਦੇ ਸੁਭ ਦਿਹਾੜੇ ਮੌਕੇ  'ਤੇ ਦੇਸ਼ ਅਤੇ ਦੁਨੀਆ ਭਰ 'ਚ ਜਸ਼ਨ ਦਾ ਮਹੋਲ ਹੈ।ਇਹ ਗੱਲਾਂ ਭਾਜਪਾ ਪੰਜਾਬ ਦੇ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਵੇਵ ਅਸਟੇਟ ਮੋਹਾਲੀ ਦੇ ਨਿਵਾਸੀਆਂ ਨਾਲ ਅਯੁੱਧਿਆ ਤੋਂ ਸ਼੍ਰੀ ਰਾਮ ਮੰਦਿਰ ਵਿਖੇ ਹੋ ਰਹੇ ਪਾਵਨ ਸਮਾਗਮ ਦਾ ਲਾਈਵ ਟੈਲੀਕਾਸਟ ਦੇਖਣ ਮੌਕੇ ਕਹੀਆਂ। ਇਸ ਮੌਕੇ ਸੱਤਿਆ ਨਰਾਇਣ ਸ਼ਰਮਾ ਪ੍ਰਧਾਨ ਸਨਾਤਨ ਮੰਦਰ ਸਭਾ, ਗੁਲਸ਼ਨ ਸੂਦ ਸਕੱਤਰ, ਰਵੀ ਦੱਤ ਸ਼ਰਮਾ ਖਜ਼ਾਨਚੀ, ਮਨੋਜ ਸ਼ਰਮਾ ਆਰ.ਡਬਲਯੂ.ਏ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਪਵਨ ਸਚਦੇਵਾ, ਅਨਿਲ ਗੁਪਤਾ ਖਜ਼ਾਨਚੀ ਆਰ.ਡਬਲਿਊ.ਏ., ਅਸੀਮ ਖੁੰਗਰ, ਹਿਮਾਂਸ਼ੂ, ਆਸ਼ੂ ਠਾਕੁਰ, ਦੀਪਕ ਕੁਮਾਰ, ਅਸ਼ੋਕ ਗਰਗ , ਆਰ.ਸੀ.ਗੋਇਲ, ਰਾਜੇਸ਼ ਕੁਮਾਰ ਗੁਪਤਾ, ਜੋਗਿੰਦਰ ਭਾਟੀਆ ਅਤੇ ਵੱਡੀ ਗਿਣਤੀ ਵਿੱਚ ਵੇਵ ਅਸਟੇਟ ਵਾਸੀ ਹਾਜ਼ਰ ਸਨ।