5 Dariya News

ਭਾਜਪਾ ਆਗੂਆਂ ਵੱਲੋ ਗੁਰੂਦੁਅਰਾ ਸਾਹਿਬ ਸ੍ਰੀ ਸਿੰਘ ਸ਼ਹੀਦਾਂ ਸੋਹਾਨਾ ਵਿਖੇ ਸਫਾਈ ਦੀ ਸੇਵਾ ਕੀਤੀ ਗਈ

ਗੁਰੂ ਘਰ ਦੀ ਸੇਵਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ : ਹਰਦੇਵ ਸਿੰਘ ਉੱਭਾ

5 Dariya News

ਮੋਹਾਲੀ 19-Jan-2024

ਅੱਜ ਪੰਜਾਬ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਵੱਲੋਂ ਮੋਹਾਲੀ ਦੇ ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸ਼ਹੀਦਾਂ ਸੋਹਾਨਾ ਵਿਖੇ ਪਾਰਕਿੰਗਾਂ ਦੀ ਸਫਾਈ ਕੀਤੀ ਗਈ ।ਸਫਾਈ ਕਰਨ ਉਪਰੰਤ ਦੇਗ ਕਰਵਾ ਕੇ ਮੱਥਾ ਟੇਕਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ।ਇਸ ਮੋਕੇ ਬੋਲਦਿਆਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ,ਭਾਜਪਾ ਦੇ ਰਾਸ਼ਟਰੀ ਸ੍ਰੀ ਜੇਪੀ ਨੱਡਾ ਜੀ ,ਸੂਬਾ ਪ੍ਰਧਾਨ ਸੁਨੀਲ ਜਾਖੜ ,ਸਮੱਚੀ ਕੇਂਦਰੀ ਤੇ ਸੂਬਾ ਲੀਡਰਸ਼ਿਪ ਦੇ ਦਿਸ਼ਾ ਨਿਰਦੇਸਾ ਅਨੁਸਾਰ ਧਾਰਮਿਕ ਸਥਾਨਾਂ ਤੇ ਸਫਾਈ ਦੇ ਅਭਿਆਨ ਜਾਰੀ ਰਹਿਣਗੇ ।

ਉਹਨਾ ਕਿਹਾ ਕਿ ਪਾਰਟੀ ਦਾ ਬਹੁਤ ਹੀ ਚੰਗਾ ਫ਼ੈਸਲਾ ਹੈ ਜਿਸ ਦਾ ਅਸੀ ਸਾਰੇ ਸਵਾਗਤ ਕਰਦੇ ਹਾਂ ਤੇ ਪਾਰਟੀ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀ ਇਸ ਮੁਹਿੰਮ ਵਿੱਚ ਤਹਿਤ ਤਨਦੇਹੀ ਸੇਵਾ ਕਰਾਂਗੇ ।ਉੱਭਾ ਨੇ ਕਿਹਾ  ਕਿ ਸਾਨੂੰ ਇਸ ਤਰਾਂ ਦੇ ਧਰਮਿਕ ਸਥਾਨਾਂ ਤੇ ਸਫਾਈ ਅਭਿਆਨ ਨਿਰੰਤਰ ਚਲਾਉਣੇ ਚਾਹੀਦੇ ਹਨ ਤਾਂ ਕਿ ਹੋਰਨਾ ਲੋਕਾਂ ਨੂੰ ਵੀ ਅਜਿਹੇ ਸਫਾਈ ਅਭਿਆਨਾਂ ਵਿੱਚ ਭਾਗ ਲੈਣ ਦੀ ਪ੍ਰੇਰਨਾ ਮਿਲੇ ।

ਇਸ ਮੋਕੇ ਤੇ ਭਾਜਪਾ ਦੇ ਮੰਡਲ ਪ੍ਰਧਾਨ ਜਸ਼ਮਿੰਦਰ ਪਾਲ ਸਿੰਘ ,ਮੰਡਲ ਪ੍ਰਭਾਰੀ ਮਨੋਜ ਸ਼ਰਮਾ,ਮੰਡਲ ਸਕੱਤਰ ਗੁਲਸ਼ਨ ਸੂਦ ,ਆਈਟੀ ਦੇ ਕੋ ਕਨਵੀਨਰ ਆਸੂ ਠਾਕੁਰ ,ਸਨਾਤਨ ਧਰਮ ਸਭਾ ਦੇ ਪ੍ਰਧਾਨ ਸੱਤ ਨਰਾਇਣ ਸਰਮਾ ,ਪ੍ਰੋਫੈਸਰ ਰਮੇਸ਼ ਕਨਗੋ ,ਜੋਗਿੰਦਰ ਸਿੰਘ ਭਾਟੀਆ ,ਚਿਮਨ ਲਾਲ ਗੋਇਲ ,ਹਰਮਨਦੀਪ ਸਿੰਘ ਉੱਭਾ,ਸ਼ਾਹਬਾਜ਼ ਸਿੰਘ ਸੰਧੂ ,ਜੋਗਿੰਦਰ ਸਿੰਘ ਰਾਣਾ ,ਸੁਮਿਤ ਸ਼ਰਮਾ ,ਐਡਵੋਕੇਟ ਸ਼ੁਖਚੈਨ ਸਿੰਘ ਢਿੱਲੋਂ,ਪਰਮਿੰਦਰ ਸਿੰਘ ਮਦਾਨ ਸਮੇਤ ਵੱਡੀ ਗਿਣਤੀ ਭਾਜਪਾ ਵਰਕਰਾਂ ਨੇ ਗੁਰੂਦੁਆਰਾ ਸਾਹਿਬ ਵਿਖੇ ਸੇਵਾ ਕਰਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ ।ਹਰਦੇਵ ਉੱਭਾ ਨੇ ਇਸ ਸਫਾਈ ਮੁਹਿੰਮ ਵਿੱਚ ਭਾਗ ਲੈਣ ਵਾਲੇ ਸਾਰਿਆਂ ਦਾ ਤਹਿ ਦਿਲੋ ਧੰਨਵਾਦ ਕੀਤਾ ।