5 Dariya News

ਰਾਜ ਸਭਾ ਮੈਂਬਰ ਡੀ.ਪੀ. ਵਤਸ ਨੇ ਪਿੰਡ ਲਾਡਪੁਰ ਅਤੇ ਕੰਜਾਰੀ ਵਿਖੇ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਕੀਤਾ ਸੰਬੋਧਨ

ਵਿਕਸਿਤ ਭਾਰਤ ਸੰਕਲਪ ਯਾਤਰਾ ਰਾਹੀ ਲੋਕਾਂ ਨੂੰ ਮਿਲ ਰਿਹਾ ਭਾਰਤ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ - ਡੀ. ਪੀ. ਵਤਸ

5 Dariya News

ਅਮਲੋਹ, ਫ਼ਤਹਿਗੜ੍ਹ ਸਾਹਿਬ 03-Jan-2024

ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਮਾਣਯੋਗ ਰਾਜ ਸਭਾ ਸੰਸਦ ਮੈਂਬਰ ਡੀ.ਪੀ. ਵਤਸ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਲਾਡਪੁਰ ਅਤੇ ਕੰਜਾਰੀ ਵਿਖੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਇਸ ਯਾਤਰਾ ਦਾ ਮੁੱਖ ਮਕਸਦ ਭਾਰਤ ਸਰਕਾਰ ਦੀਆਂ ਜਨ ਕਲਿਆਣਕਾਰੀ ਯੋਜਨਾਵਾਂ ਨੂੰ ਪਿੰਡ ਪਿੰਡ ਤਕ ਪਹੁੰਚਾਉਣਾ ਹੈ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਅਤੇ ਜਲ ਜੀਵਨ ਮਿਸ਼ਨ- ਹਰ ਘਰ ਜਲ ਆਦਿ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। 

ਜ਼ਿਕਰਯੋਗ ਹੈ ਕਿ ਇਹ ਯਾਤਰਾ ਫ਼ਤਹਿਗੜ੍ਹ ਸਾਹਿਬ ਸਣੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈ। ਇਸ ਰਾਹੀਂ ਕੇਂਦਰ ਸਰਕਾਰ ਦੀਆਂ ਵੱਖ-ਵੱਖ ਫਲੈਗਸ਼ਿਪ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਏ ਅਤੇ ਯੋਗ ਲਾਭਪਾਤਰੀਆਂ ਨੂੰ ਮੌਕੇ 'ਤੇ ਹੀ ਇਨ੍ਹਾਂ ਸਕੀਮਾਂ ਨਾਲ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਮਾਗਮ ਵਾਲੀ ਥਾਂ 'ਤੇ ਐੱਲ.ਈ.ਡੀ ਸਕਰੀਨਾਂ ਵਾਲੀ ਸੰਕਲਪ ਯਾਤਰਾ ਦੀ ਵੈਨ ਵੀ ਮੌਜੂਦ ਸੀ, ਜਿਸ ਵਿੱਚ ਦੇਸ਼ ਦੀ ਸਮੁੱਚੀ ਤਰੱਕੀ ਨੂੰ ਦਰਸਾਉਣ  ਬਾਰੇ ਪ੍ਰਧਾਨ ਮੰਤਰੀ ਦੇ ਰਿਕਾਰਡ ਕੀਤੇ ਭਾਸ਼ਣ,  ਲਾਭਪਾਤਰੀਆਂ ਦੀਆਂ ਕਹਾਣੀਆਂ, ਪੈਂਫਲਿਟ, ਕੈਲੰਡਰ ਅਤੇ ਹੋਰ ਕਿਤਾਬਾਂ ਦੇ ਰੂਪ ਵਿੱਚ ਜਾਗਰੂਕਤਾ ਸਮੱਗਰੀ ਰੱਖੀ ਗਈ ਸੀ।

ਇਸ ਮੌਕੇ ਵੱਖ ਵੱਖ ਵਿਭਾਗਾਂ ਦੁਆਰਾ ਬੂਥ ਵੀ ਲਗਾਏ ਗਏ ਤਾਂ ਜੋ ਇਲਾਕਾ ਨਿਵਾਸੀਆ ਨੂੰ ਮੌਕੇ ’ਤੇ ਯੋਜਨਾਵਾਂ ਦਾ ਲਾਭ ਦਿੱਤਾ ਜਾ ਸਕੇ। ਇਸ ਮੌਕੇ ਹਾਜ਼ਰ ਸਾਰੇ ਲੋਕਾਂ ਨੂੰ ਵਿਕਸਤ ਭਾਰਤ ਦੀ ਸਹੁੰ ਵੀ ਚੁਕਾਈ। ਇਸ ਮੌਕੇ ਖੇਤੀਬਾੜੀ ਦੇ ਵਿਕਾਸ ਨੂੰ ਦਰਸਾਉਂਦਿਆਂ ਡਰੋਨ ਵੀ ਪ੍ਰਦਰਸ਼ਿਤ ਕੀਤਾ ਗਿਆ। ਕੁਦਰਤੀ ਖੇਤੀ ਦਾ ਅਭਿਆਸ ਕਰਨ ਵਾਲੇ ਕਿਸਾਨਾਂ ਨਾਲ ਉਸਾਰੂ ਗੱਲਬਾਤ ਦੇ ਨਾਲ-ਨਾਲ ਅਗਾਂਹਵਧੂ ਸੋਚ ਨੂੰ ਹੁੰਗਾਰਾ ਦੇਣ ਦਾ ਟੀਚਾ ਵੀ ਇਸਦੇ ਤਹਿਤ ਮਿੱਥਿਆ ਗਿਆ ਹੈ। 

ਇਸਦੇ ਨਾਲ ਹੀ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਵਿਕਸਿਤ ਭਾਰਤ ਸੰਕਲਪ ਯਾਤਰਾ ਭਾਰਤ ਸਰਕਾਰ ਦੀ ਇੱਕ ਵਿਆਪਕ ਪਹਿਲ ਹੈ। ਬਹੁਪੱਖੀ ਵਿਕਾਸ ਦੇ ਦ੍ਰਿਸ਼ਟੀਕੋਣ 'ਤੇ ਆਧਾਰਿਤ ਇਸ ਯਾਤਰਾ ਦੇ ਜ਼ਰੀਏ, ਇਹ ਯਕੀਨੀ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਗਈ ਹੈ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਦੇਸ਼ ਦੇ ਹਰ ਕੋਨੇ ਵਿੱਚ ਸੌ ਫ਼ੀਸਦ ਮੁਕੰਮਲ ਹੋ ਸਕੇ।