5 Dariya News

ਸਿਹਤ ਅਧਿਕਾਰੀਆਂ ਨੇ ਸਭਾ ਦੌਰਾਨ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਕੀਤੀ ਸੁਪਰਵੀਜ਼ਨ

5 Dariya News

ਫਤਿਹਗੜ੍ਹ ਸਾਹਿਬ 26-Dec-2023

ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਸ਼ਹੀਦੀ ਸਭਾ ਤੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਲਗਾਤਾਰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਸੇਵਾਵਾਂ ਦੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਪੋਰਟਿਵ ਸੁਪਰਵੀਜ਼ਨ ਕੀਤੀ ਜਾ ਰਹੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਇਹਨਾਂ ਸੇਵਾਵਾਂ ਦੀ ਸੁਪਰਵੀਜ਼ਨ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ, ਇਹਨਾਂ ਟੀਮਾਂ ਵਿੱਚ ਮੁਖ ਸ਼ਹੀਦੀ ਸਭਾ ਅਫਸਰ ਡਾ ਰਾਜੇਸ਼ ਕੁਮਾਰ, ਸਹਾਇਕ ਸ਼ਹੀਦੀ ਸਭਾ ਅਫਸਰ ਡਾ ਸਰਿਤਾ, ਕੁਆਰਡੀਨੇਟਰ ਸ਼ਹੀਦੀ ਸਭਾ ਡਾ ਸਵਪਨਜੀਤ ਕੌਰ, ਸਹਾਇਕ ਕੁਆਰਡੀਨੇਟਰ ਡਾ ਦਲਜੀਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ ਬਲਕਾਰ ਸਿੰਘ, ਡਾ ਤਰਨਦੀਪ, ਕੌਰ, ਡਾ ਗੁਰਪ੍ਰੀਤ ਕੌਰ, ਡਾ ਦੀਪਤੀ, ਅਤੇ ਸਹਿਯੋਗੀ ਸਟਾਫ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ,ਜਸਵਿੰਦਰ ਕੌਰ, ਅਮਰਜੀਤ ਸਿੰਘ,ਡੀਪੀਐਮ ਕਸੀਤਿਜ ਸੀਮਾ, ਸੀਨੀਅਰ ਫਾਰਮੇਸੀ ਅਫਸਰ ਵਰਿੰਦਰ ਪਾਲ ਸਿੰਘ,ਫਾਰਮੇਸੀ ਅਫਸਰ ਸੰਦੀਪ ਸਿੰਘ, ਸਿਹਤ ਸੁਪਰਵਾਈਜ਼ਰ ਇੰਦਰਜੀਤ ਸਿੰਘ ਆਦਿ ਦੀਆਂ ਬਣਾਈਆਂ ਟੀਮਾਂ ਵੱਲੋਂ ਸਾਰੀਆਂ ਡਿਸਪੈਂਸਰੀਆਂ ਅਤੇ ਐਂਬੂਲੈਂਸਾਂ ਦੀ ਸਪੋਰਟਿਵ ਸੁਪਰਵੀਜਨ ਕੀਤੀ ਗਈ। 

ਡਿਸਪੈਂਸਰੀਆਂ ਅਤੇ ਐਂਬੂਲੈਂਸਾਂ ਵਿੱਚ ਲੋੜੀਂਦੀ ਮਾਤਰਾ ਵਿੱਚ ਦਵਾਈਆਂ ਅਤੇ ਹੋਰ ਲੋੜੀਦੇ ਸਮਾਨ ਦਾ ਸਟਾਕ ਭਰਪੂਰ ਮਾਤਰਾ ਵਿੱਚ ਰੱਖਿਆ ਗਿਆ। ਸਿਹਤ ਵਿਭਾਗ ਦੀਆਂ ਹੋਰ ਟੀਮਾਂ ਵੱਲੋਂ ਲੰਗਰਾਂ ਅਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ਤੇ ਸੁਪਰਵੀਜ਼ਨ ਕੀਤੀ ਗਈ , ਅਤੇ ਸੰਗਤਾਂ ਨੂੰ ਸਾਫ ਸਫਾਈ ਰੱਖਣ ਸਬੰਧੀ ਜਾਗਰੂਕ ਵੀ ਕੀਤਾ ਗਿਆ। 

ਉਹਨਾਂ ਦੱਸਿਆ ਕਿ ਕਿਸੇ ਵੀ ਐਂਬੂਲੈਂਸ ਤੇ ਡਿਸਪੈਂਸਰੀ ਵਿੱਚ ਦਵਾਈ ਦੀ ਮੰਗ ਤੁਰੰਤ ਪੂਰੀ ਕੀਤੀ ਗਈ। ਉਨਾ ਇਹ ਵੀ ਕਿਹਾ ਕਿ ਸਿਹਤ ਵਿਭਾਗ ਕੋਲ ਦਵਾਈਆਂ, ਐਬੂਲੈਂਸਾਂ ਅਤੇ ਹੋਰ ਲੋੜੀਦਾ ਸਮਾਨ ਪੂਰੀ ਮਾਤਰਾ ਵਿੱਚ ਉਪਲਬਧ ਹੈ ਅਤੇ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਸਿਹਤ ਸਬੰਧੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।