ਨੁਕੜ ਨਾਟਕ ਰਾਹੀ ਐਚ.ਆਈ.ਵੀ./ਏਡਜ਼ ਬਾਰੇ ਕੀਤਾ ਜਾਗਰੂਕ
ਐਚ.ਆਈ.ਵੀ. ਦੇ ਫੈਲਣ ਦਾ ਵੱਡਾ ਕਾਰਨ ਨਸ਼ੇ - ਸਿਵਲ ਸਰਜਨ
5 Dariya News
ਫਤਿਹਗੜ੍ਹ ਸਾਹਿਬ 25-Dec-2023
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਵਿਚ ਜ਼ਿਲ੍ਹਾ ਹਸਪਤਾਲ਼ ਐਚ.ਆਈ.ਵੀ./ਏਡਜ਼ ਬਾਰੇ ਜਾਰਗੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਤੇ ਪ੍ਰੋਗਰਾਮ ਦੇ ਨੋਡਲ ਅਫਸਰ ਡਾ ਦਲਜੀਤ ਕੌਰ ਦੀ ਦੇਖ-ਰੇਖ ਹੇਠ ਤਾਰਾ ਆਰਟਸ, ਚੰਡੀਗੜ੍ਹ ਵੱਲੋਂ ਰਵਿੰਦਰ ਰਵੀ, ਗੌਰਵ ਸ਼ਰਮਾ ਤੇ ਗੁਰਚਰਨ ਸਿੰਘ ਨੇ ਐੱਚ ਆਈ ਵੀ ਏਡਜ਼ ਅਤੇ ਸਿਹਤ ਸਿੱਖਿਆਂ ਵਿਸ਼ੇ ਤੇ 'ਜਾਗੋ ਅਤੇ ਜਗਾਓ' ਨੁਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਦੇ ਮਾਧਿਅਮ ਰਾਹੀ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਸਕੀਮਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਆਮ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਿਵਿਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਐਚ ਆਈ ਵੀ/ਏਡਜ਼ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦਾ ਮਕਸਦ ਐਚ.ਆਈ.ਵੀ. ਏਡਜ਼ ਪ੍ਰਤੀ ਜਾਗਰੂਕ ਕਰਨਾ ਹੈ, ਏਡਜ਼ ਦਾ ਕੋਈ ਸਥਾਈ ਇਲਾਜ ਨਹੀਂ ਹੈ ਇਸ ਬਿਮਾਰੀ ਪ੍ਰਤੀ ਜਾਣਕਾਰੀ ਹੋਣਾ ਹੀ ਸਾਨੂੰ ਇਸ ਬਿਮਾਰੀ ਤੋਂ ਬਚਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਟੈਸਟ ਰਾਹੀ ਆਪਣਾ ਐਚ.ਆਈ. ਵੀ. ਜਾਂਚ ਕਰਵਾਉਂਦੇ ਰਹਾਂਗੇ ਤਾਂ ਅਸੀਂ ਇਸ ਬੀਮਾਰੀ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਐਚ.ਆਈ.ਵੀ. ਦੇ ਫੈਲਣ ਦਾ ਵੱਡਾ ਕਾਰਨ ਨਸ਼ੇ ਬਣ ਰਹੇ ਹਨ, ਜਿਹੜੇ ਵਿਅਕਤੀ ਟੀਕਿਆਂ ਰਾਹੀ ਨਸ਼ਾ ਲੈਦੇ ਹਨ ਤੇ ਇਕ ਹੀ ਸਰਿੰਜ਼ ਨਾਲ ਕਈ—ਕਈ ਵਿਅਕਤੀ ਨਸ਼ਾ ਲੈਦੇ ਹਨ, ਉਹ ਇਸ ਬੀਮਾਰੀ ਤੋਂ ਬਹੁ਼ਤ ਜਿਆਦਾ ਗ੍ਰਸਤ ਹੋ ਰਹੇ ਹਨ।
ਉਨਾ ਕਿਹਾ ਕਿ ਐਚ.ਆਈ.ਵੀ. ਤੋਂ ਏਡਜ਼ ਬਣਨ ਨੂੰ ਕਈ ਸਾਲ ਲੱਗਦੇ ਹਨ ਅਤੇ ਜੇਕਰ ਵਿਅਕਤੀ ਨੂੰ ਐਚ.ਆਈ.ਵੀ. ਗ੍ਰਸਤ ਹੋਣ ਦਾ ਛੇਤੀ ਪਤਾ ਲੱਗ ਜਾਵੇ ਤਾਂ ਡਾਕਟਰਾਂ ਦੀ ਸਲਾਹ ਨਾਲ ਅਤੇ ਦਵਾਈ ਨਾਲ ਉਹ ਲੰਬਾ ਸਮਾਂ ਆਮ ਵਿਅਕਤੀਆਂ ਵਾਂਗ ਜਿੰਦਗੀ ਜਿਊਂ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਐਚ.ਆਈ.ਵੀ. ਏਡਜ਼ ਸਬੰਧੀ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਨੇੜੇ ਦੇ ਆਈ.ਸੀ.ਟੀ.ਸੀ. ਸੈਂਟਰ ਤੇ ਜਾ ਸਕਦਾ ਹੈ ਜਾਂ ਟੋਲ ਫ੍ਰੀ ਨੰਬਰ 1097 ਤੇ ਕਾਲ ਕਰ ਸਕਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਸਵਪਨਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ,ਜਿਲਾ ਪਰਿਵਾਰ ਭਲਾਈ ਅਫ਼ਸਰ ਡਾ ਦਲਜੀਤ ਕੌਰ,ਐਪੀਡਿਮੋਲੋਜਿਸਟ ਡਾ ਗੁਰਪ੍ਰੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਸਿੰਘ, ਜਸਵਿੰਦਰ ਕੌਰ ਤੇ ਹੋਰ ਹਾਜ਼ਰ ਸਨ।